ਆਈ ਤਾਜ਼ਾ ਵੱਡੀ ਖਬਰ
ਜਦੋਂ ਤੋਂ ਦੁਨੀਆਂ ਭਰ ਦੇ ਵਿੱਚ ਕੋਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਦੁਨੀਆਂ ਦਾ ਹਰ ਇਕ ਹਿੱਸਾ ਇਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ । ਦੁਨੀਆਂ ਭਰ ਦੀ ਆਰਥਿਕ ਵਿਵਸਥਾ ਤੇ ਕਰੋਨਾ ਮਹਾਂਮਾਰੀ ਦਾ ਬਹੁਤ ਹੀ ਜ਼ਿਆਦਾ ਬੁਰਾ ਪ੍ਰਭਾਵ ਪਿਆ । ਕੋਰੋਨਾ ਮਹਾਂਮਾਰੀ ਦੇ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ। ਇਸੇ ਦੇ ਚੱਲਦੇ ਦੁਨੀਆਂ ਭਰ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਤਾਂ ਜੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ । ਕੋਵਿਡ 19 ਤੋਂ ਆਪਣੇ ਦੇਸ਼ ਨੂੰ ਮੁਕਤ ਕਰਨ ਲਈ ਸਰਕਾਰਾਂ ਦੇ ਵੱਲੋਂ ਹਰ ਹੀਲਾ ਵਸੀਲਾ ਕੀਤਾ ਗਿਆ ਕਿ ਜਿਸਦੀ ਨਾਲ ਇਸ ਬੀਮਾਰੀ ਨੂੰ ਜਡ਼੍ਹ ਤੋਂ ਖਤਮ ਕੀਤਾ ਜਾ ਸਕੇ ।
ਬਹੁਤ ਸਾਰੇ ਮੁਲਕਾਂ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੇ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਇਸ ਬਿਮਾਰੀ ਦੇ ਨਾਲ ਲੜਾਈ ਲੜ ਸਕੇ । ਇਸ ਵਿਚਕਾਰ ਉਹ ਇਟਲੀ ਦੀ ਸਰਕਾਰ ਦੇ ਵੱਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਇਟਲੀ ਸਰਕਾਰ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਾਹਰ ਕੱਢਣ ਲਈ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ । ਅਤੇ ਹੁਣ ਵੈਕਸੀਨ ਲਗਾਉਣ ਤੋਂ ਬਾਅਦ ਇਟਲੀ ਸਰਕਾਰ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਗ੍ਰੀਨ ਪਾਸ ਵੀ ਦਿੱਤੇ ਜਾ ਰਹੇ ਨੇ ਤਾਂ ਜੋ ਉਨ੍ਹਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੈ ਸਕੇ ।
ਇਟਲੀ ਸਰਕਾਰ ਨੇ ਅੱਜ ਗ੍ਰੀਨ ਪਾਸ ਦੇ ਦਾਇਰੇ ਦੇ ਵਿੱਚ ਵਾਧਾ ਕਰਦੇ ਹੋਏ ਹੁਣ ਕੰਮਾਂਕਾਰਾਂ ਤੇ ਜਾਣ ਦੇ ਲਈ ਵੀ ਹੁਣ ਗ੍ਰੀਨ ਪਾਸ ਲਾਜ਼ਮੀ ਕਰ ਦਿੱਤਾ ਗਿਆ ਹੈ । ਜਿਸ ਨਾਲ ਇਟਲੀ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਜਿਨ੍ਹਾਂ ਨੇ ਹੁਣ ਤੱਕ ਐੱਟੀ ਵੈਕਸੀਨ ਨਹੀਂ ਕਰਵਾਈ ਉਨ੍ਹਾਂ ਦੇ ਲਈ ਕਰੁਨਾ ਵੈਕਸੀਨ ਲਗਾਉਣੀ ਲਾਜ਼ਮੀ ਕਰ ਦਿੱਤੀ ਗਈ। ਕੈਬਨਿਟ ਨੇ ਸੋਲ਼ਾਂ ਸਤੰਬਰ ਨੂੰ ਗਰੀਨ ਪਾਸ ਕਵਿਡ ਉਨੀ ਟੀਕੇ ਦੇ ਪਾਸਪੋਰਟ ਨੂੰ ਭਾਵ ਗ੍ਰੀਨ ਪਾਸ ਨੇ ਸਾਰੇ ਕੰਮਾਂ ਕਾਰਾਂ ਵਾਲੇ ਸਥਾਨਾਂ ਦੇ ਲਈ ਲਾਜ਼ਮੀ ਬਣਾਉਣ ਲਈ ਸਰਬਸੰਮਤੀ ਨਾਲ ਵੋਟ ਦਿੱਤੀ ।
ਜਿਸ ਮੁਤਾਬਕ ਹੁਣ ਪੰਦਰਾਂ ਅਕਤੂਬਰ ਦੋ ਹਜਾਰ ਇੱਕੀ ਤੋਂ ਕੰਮਾਂਕਾਰਾਂ ਤੇ ਕਾਮਿਆਂ ਤੇ ਜਾਣ ਵਾਲੇ ਲੋਕਾਂ ਲਈ ਗ੍ਰੀਨ ਪਾਸ ਹੋਣਾ ਜ਼ਰੂਰੀ ਹੋਵੇਗਾ । ਇਹ ਫੈਸਲਾ ਸਰਕਾਰ ਦੇ ਵਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਲਿਆ ਗਿਆ ਹੈ ।
Previous Postਵਿਦੇਸ਼ ਚ ਭਾਰਤੀ ਖਿਡਾਰੀਆਂ ਨਾਲ ਵਾਪਰਿਆ ਇਹ, ਫਿਰ ਸਿੱਖ ਲੈ ਗਏ ਗੁਰਦਵਾਰਾ ਸਾਹਿਬ ਚ ਕਟਵਾਈ ਰਾਤ – ਤਾਜਾ ਵੱਡੀ ਖਬਰ
Next Postਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਲੈ ਕੇ ਹੁਣ ਆਈ ਇਹ ਵੱਡੀ ਖਬਰ – ਪ੍ਰੀਵਾਰ ਨੇ ਕੀਤਾ ਇਹ ਕੰਮ