ਵਿਦੇਸ਼ੋਂ ਅੰਮ੍ਰਿਤਸਰ ਆ ਰਹੇ ਜਹਾਜ ਚ ਹੋਇਆ ਮੌਤ ਦਾ ਤਾਂਡਵ – ਹੋ ਰਹੀ ਹੁਣ ਇਹ ਕਾਰਵਾਈ

ਆਈ ਤਾਜਾ ਵੱਡੀ ਖਬਰ

ਹਵਾਈ ਆਵਾਜਾਈ ਨੂੰ ਯਾਤਰਾ ਲਈ ਸਭ ਤੋਂ ਸੁਰੱਖਿਅਤ ਸਾਧਨ ਮੰਨਿਆ ਜਾਂਦਾ ਹੈ ਪਰ ਵਰਤਮਾਨ ਵਿੱਚ ਦਿਨੋ ਦਿਨ ਹੋ ਰਹੇ ਹਵਾਈ ਹਾਦਸਿਆਂ ਨਾਲ ਲੋਕ ਹਵਾਈ ਜਹਾਜ਼ ਵਿੱਚ ਯਾਤਰਾ ਕਰਨ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਹਵਾਈ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਜਾਂ ਫਿਰ ਏਅਰਲਾਈਨਸ ਦੀ ਅਣਗਿਹਲੀ ਕਾਰਨ ਲੋਕ ਹਵਾਈ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ ਜਿਸ ਵਿੱਚ ਬਹੁਤ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਆਏ ਦਿਨ ਕਿਸੇ ਨਾ ਕਿਸੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਛਪਦੀਆਂ ਰਹਿੰਦੀਆਂ ਹਨ ਅਤੇ ਇਸ ਦੌਰਾਨ ਲੋਕਾਂ ਦੀਆਂ ਗਈਆਂ ਜਾਨਾਂ ਦੀਆਂ ਮੰਦਭਾਗੀਆਂ ਖਬਰਾਂ ਨਾਲ ਵਿਸ਼ਵ ਭਰ ਵਿਚ ਸੋਗ ਦੀ ਲਹਿਰ ਛਾ ਜਾਂਦੀ ਹੈ।

ਇਥੇ ਇਕ ਹੋਰ ਹਵਾਈ ਹਾਦਸੇ ਦੀ ਵੱਡੀ ਤਾਜਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਅਨੁਸਾਰ ਡੈਨਮਾਰਕ ਤੋਂ ਅੰਮ੍ਰਿਤਸਰ ਆ ਰਹੇ ਜਹਾਜ਼ ਵਿਚ ਏਅਰਲਾਈਨ ਦੀ ਲਾਪਰਵਾਹੀ ਨਾਲ ਇਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਐਡਵੋਕੇਟ ਉੱਜਵਲ ਭਸੀਨ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਤਰ ਏਅਰਲਾਇੰਸ ਫਲਾਈਟ ਵਿੱਚ ਫਲਾਈਟ ਦੇ ਕਰੂ ਮੈਂਬਰਾਂ ਨੇ ਇਸਤਾਂਬੁਲ ਏਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਨਹੀਂ ਕਰਵਾਈ ਅਤੇ ਓਹਨਾ ਦੀ ਇਸ ਲਾਪਰਵਾਹੀ ਦੇ ਚੱਲਦਿਆਂ ਦੋ ਘੰਟੇ ਦਾ ਸਫ਼ਰ ਫਲਾਈਟ ਨੂ ਬਿਨਾ ਰੋਕੇ ਪੂਰਾ ਕੀਤਾ ਗਿਆ ਜਿਸ ਕਾਰਨ 28 ਸਾਲਾਂ ਦੇ ਅਭਿਸ਼ੇਕ ਸਰਨਾ ਦੀ ਮੈਡੀਕਲ ਹੈਲਪ ਨਾ ਮਿਲਣ ਕਾਰਨ ਮੌਤ ਹੋ ਗਈ।

ਏਅਰਲੀਨਜ਼ ਦੇ ਕ੍ਰੂ ਮੈਂਬਰਾਂ ਵੱਲੋਂ ਲਾਸ਼ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਅੰਬੈਸੀ ਨੂੰ ਸੌਂਪ ਦਿੱਤਾ ਗਿਆ। ਅੰਬੇਸੀਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਅਭਿਸ਼ੇਕ ਸਰਨਾ ਦੇ ਕੋਈ ਵੀ ਦਸਤਾਵੇਜ਼ ਅਤੇ ਸਮਾਨ ਏਅਰਲਾਈਨਸ ਵੱਲੋਂ ਅੰਬੈਸੀ ਨੂੰ ਨਹੀਂ ਸੌਂਪਿਆ ਗਿਆ। ਅਭਿਸ਼ੇਕ ਸਰਨਾ ਦੀ ਮੌਤ ਦੇ ਮਾਮਲੇ ਵਿੱਚ ਐਡਵੋਕੇਟ ਉੱਜਵਲ ਭਸੀਨ ਨੇ ਕਤਰ ਏਅਰਲਾਈਨਸ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਏਅਰਲਾਈਨ ਦੇ ਕਰੂ ਮੈਂਬਰ ਲਾਪਰਵਾਹੀ ਨਾ ਵਰਤਦੇ ਤਾਂ ਮੇਰੇ ਮੁਵੱਕਲ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ।

ਐਡਵੋਕੇਟ ਭਸੀਨ ਵੱਲੋਂ ਕਤਰ ਏਅਰ ਲਾਇਨ ਦੀ ਫ਼ਲਾਈਟ ਨੰਬਰ QR162 ਨੂੰ ਲੀਗਲ ਨੋਟਿਸ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਹਾਦਸੇ ਸਬੰਧੀ ਜਾਣਕਾਰੀ ਅਤੇ ਹਰਜਾਨੇ ਦੀ ਮੰਗ ਕੀਤੀ ਹੈ ਜੇਕਰ ਏਅਰਲਾਈਨਸ ਵੱਲੋਂ ਇਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।