ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਅਚਾਨਕ ਕੀਤਾ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਅਜੇ ਪੂਰੀ ਦੁਨੀਆਂ ਦੇ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਘਟਿਆ ਨਹੀਂ ਹੈ ਕੇ ਇਸੇ ਵਿਚਕਾਰ ਹੁਣ ਕੋਰੋਨਾ ਮਹਾਮਾਰੀ ਦਾ ਇਕ ਨਵਾਂ ਵੇਰੀਐਂਟ ਓਮਨੀਕ੍ਰੌਨ ਆ ਗਿਆ ਹੈ । ਜਿਸਦੇ ਚੱਲਦੇ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਕਾਫੀ ਚਿੰਤਾ ਤੇ ਵਿੱਚ ਦਿਖਾਈ ਦੇ ਰਹੀਆਂ ਹਨ । ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਜਾਰੀ ਕੀਤੀ ਚਿਤਾਵਨੀ ਦੇ ਚੱਲਦੇ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਵੱਲੋਂ ਉਨ੍ਹਾਂ ਦੇਸ਼ਾਂ ਦੇ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਆਉਣ ਤੇ ਪਾਬੰਦੀ ਤਾਂ ਲਗਾ ਦਿੱਤੀ ਗਈ ਹੈ । ਜਿੱਥੇ ਇਸ ਕੋਰੋਨਾ ਮਹਾਂਮਾਰੀ ਦੇ ਨਵੇਂ ਵੇਰੀਐਂਟ ਦੇ ਲੱਛਣ ਪ੍ਰਾਪਤ ਹੋਏ ਹਨ । ਹੁਣ ਇਸੇ ਵਿਚਕਾਰ ਭਾਰਤ ਸਰਕਾਰ ਵੀ ਐਕਸ਼ਨ ਮੋੜਦੀ ਵਿਚ ਹੈ ਤੇ ਸਰਕਾਰ ਦੇ ਵੱਲੋਂ ਹੁਣ ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲੀਆਂ ਫਲਾਈਟਾਂ ਦੇ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ।

ਦਰਅਸਲ ਕੋਰੋਨਾ ਦੇ ਨਵੇਂ ਵੇਰੀਐਂਟ ਓਮਨੀ ਕ੍ਰੌਨ ਕਾਰਨ ਦੁਨੀਆਂ ਦੇ ਕਈ ਦੇਸ਼ ਕਾਫੀ ਅਲਰਟ ਮੋਡ ਦੇ ਵਿੱਚ ਹਨ ਤੇ ਇਸੇ ਦੇ ਚੱਲਦੇ ਭਾਰਤ ਵੱਲੋਂ ਓਮਨੀ ਕ੍ਰੌਨ ਦੇ ਮਾਮਲਿਆਂ ਅਤੇ ਇਸ ਦੇ ਵਧਦੇ ਖਤਰੇ ਨੂੰ ਲੈ ਕੇ ਕਈ ਵੱਡੇ ਤੇ ਅਹਿਮ ਫ਼ੈਸਲੇ ਲਏ ਜਾ ਰਹੇ ਹਨ । ਦਰਅਸਲ ਹੁਣ ਭਾਰਤ ਆਉਣ ਵਾਲ਼ੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ । ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਯਾਤਰੀਆਂ ਨੂੰ ਪੂਰੇ ਚੌਦਾਂ ਦਿਨਾਂ ਤਕ ਆਪਣਾ ਸੈਲਫ ਡੈਕਲਾਰੇਸ਼ਨ ਆਦਿ ਦਿਖਾਉਣਾ ਲਾਜ਼ਮੀ ਹੋਵੇਗਾ ।

ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਦਿਸ਼ਾ ਨਿਰਦੇਸ਼ ਡੀ ਜੀ ਸੀ ਏ ਵੱਲੋਂ ਜਾਰੀ ਕੀਤੇ ਗਏ ਹਨ, ਜਿਸ ਸਬੰਧੀ ਜਾਣਕਾਰੀ ਵੀ ਤੁਹਾਨੂੰ ਵਿਸਥਾਰ ਦੇ ਨਾਲ ਕਹਿੰਦੇ ਹਾਂ । ਇਨ੍ਹਾਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ ਤੇ ਚੌਦਾਂ ਦਿਨ ਦਾ ਆਪਣਾ ਸੈਲਫ ਡੈਕਲਾਰੇਸ਼ਨ ਦੇਣਾ ਪਵੇਗਾ ਯਾਨੀ ਕਿ ਯਾਤਰੀ ਕਿੱਥੇ ਕਿੱਥੇ ਯਾਤਰਾ ਕਰਕੇ ਭਾਰਤ ਆ ਰਿਹਾ ਹੈ । ਇਸ ਸਬੰਧੀ ਜਾਣਕਾਰੀ ਵਿਸਥਾਰ ਦੇ ਨਾਲ ਦੇਣੀ ਪਵੇਗੀ । ਇੰਨਾ ਹੀ ਨਹੀਂ ਸਗੋਂ ਕੰਟਰੈਕਟ ਟੈਸਟਿੰਗ ਦੇ ਲਈ ਯਾਤਰੀ ਨੂੰ ਪੂਰੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ ਤੇ ਹਵਾਈ ਅੱਡੇ ਅੱਡੇ ਉੱਪਰ ਆਰ ਟੀ ਪੀ ਸੀ ਆਰ ਦੀ ਵੱਖਰੀ ਸਹੂਲਤ ਹੋਣੀ ਚਾਹੀਦੀ ਹੈ।

ਜਿਥੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ ਇਸ ਦੇ ਨਾਲ ਹੀ ਕੋਵਿਡ ਪ੍ਰੋਟੋਕੋਲ ਦਾ ਸਹੀ ਢੰਗ ਦੇ ਨਾਲ ਪਾਲਣਾ ਕਰਨੀ ਵੀ ਲਾਜ਼ਮੀ ਹੋਵੇਗੀ । ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਦੇ ਵਿੱਚ ਇਸ ਵੇਰੀਐਂਟ ਦੇ ਮਾਮਲੇ ਮਿਲਣ ਕਾਰਨ ਪੂਰਾ ਵਿਸ਼ਵ ਹੁਣ ਚਿੰਤਾ ਦੇ ਵਿਚ ਹੈ ਤੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ ਤੇ ਹੁਣ ਭਾਰਤ ਸਰਕਾਰ ਦੇ ਵੱਲੋਂ ਵੀ ਵਿਦੇਸ਼ ਸੋ ਉਡਾਉਣ ਆਉਣ ਵਾਲੀਆਂ ਫਲਾਈਟਾਂ ਅਤੇ ਉਨ੍ਹਾਂ ਤੇ ਯਾਤਰੀਆਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ।