ਭਾਰਤ ਆਉਣ ਵਾਲਿਆਂ ਲਈ ਵੱਡੀ ਖਬਰ
ਕੋਰੋਨਾ ਵਾਇਰਸ ਦੇ ਚੱਲਦਿਆਂ ਸਾਰੇ ਦੇਸ਼ਾਂ ਵੱਲੋਂ ਅਧਿਕਾਰਿਤ ਤੌਰ ‘ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਵਿਚ ਅੰਤਰ ਰਾਸ਼ਟਰੀ ਯਾਤਰਾਵਾਂ ਵੀ ਸ਼ਾਮਲ ਸਨ। ਜਿਸ ਦੇ ਚੱਲਦਿਆਂ ਭਾਰਤ ਨੇ ਵੀ ਫਰਵਰੀ ਤੋਂ ਬਾਅਦ ਭਾਰਤ ਘੁੰਮਣ ਆਉਣ ਵਾਲੇ ਲੋਕਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਤੇ ਹੁਣ ਇਸ ਪਾਬੰਦੀ ਵਿੱਚ ਥੋੜੀ ਢਿੱਲ ਦੇ ਕੇ ਵਿਦੇਸ਼ ਰਹਿੰਦੇ ਸਾਰੇ ਓਵਰਸੀਜ਼ ਸਿਟੀਜ਼ਨ ਆਫ ਇੰਡੀਅਨ, ਪਰਸਨ ਆਫ ਇੰਡੀਆ ਓਰੀਜਨ ਅਤੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ।
ਜਿਸ ਅਧੀਨ ਉਪਰੋਕਤ ਸਾਰੇ ਲੋਕ ਸੈਰ-ਸਪਾਟਾ ਵੀਜ਼ਾ ਤੋਂ ਇਲਾਵਾ ਕਿਸੇ ਵੀ ਉਦੇਸ਼ ਲਈ ਭਾਰਤ ਆ ਸਕਦੇ ਹਨ। ਉਨਾਂ ਲਈ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ ਜਿੱਥੇ ਉਹ ਇਮੀਗ੍ਰੇਸ਼ਨ ਚੈੱਕ ਪੋਸਟ ਤੋਂ ਬਾਅਦ ਭਾਰਤ ਅੰਦਰ ਦਾਖ਼ਲ ਹੋ ਸਕਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਛੋਟ ਦੇ ਅੰਦਰ ਸੈਰ ਸਪਾਟਾ, ਇਲੈਕਟ੍ਰੋਨਿਕਸ ਅਤੇ ਮੈਡੀਕਲ ਸ਼੍ਰੇਣੀਆਂ ਨੂੰ ਛੱਡ ਕੇ ਬਾਕੀ ਸਾਰੇ ਮੌਜੂਦਾ ਵੀਜ਼ੇ ਤੁਰੰਤ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਹਨ।
ਡਾਕਟਰੀ ਇਲਾਜ ਵਾਸਤੇ ਭਾਰਤ ਆਉਣ ਦੇ ਚਾਹਵਾਨ ਵਿਦੇਸ਼ੀ ਮਰੀਜ਼ ਮੈਡੀਕਲ ਅਰਜ਼ੀ ਅਪਲਾਈ ਕਰ ਸਕਦੇ ਹਨ। ਇੱਥੇ ਇੱਕ ਗੱਲ ਬਹੁਤ ਧਿਆਨ ਦੇਣ ਯੋਗ ਹੈ ਕਿ ਆਉਣ ਵਾਲੇ ਤਮਾਮ ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਜੇਕਰ ਵੀਜ਼ਾ ਦੀ ਵੈਧਤਾ ਦੀ ਮਨਿਆਦ ਖ਼ਤਮ ਹੋ ਗਈ ਹੈ ਤਾਂ ਢੁਕਵੀਂ ਸ਼੍ਰੇਣੀ ਦੇ ਨਵੇਂ ਵੀਜ਼ਾ ਭਾਰਤੀ ਮਿਸ਼ਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਓ.ਆਈ.ਸੀ. ਅਤੇ ਪੀ.ਆਈ.ਓ. ਵਿਦੇਸ਼ਾਂ ਵਿਚ ਵੱਸਦੇ ਉਹ ਕਾਰਡ ਧਾਰਕ ਹੁੰਦੇ ਹਨ ਜਿਨ੍ਹਾਂ ਨੇ ਭਾਰਤ ਦੀ ਨਾਗਰਿਕਤਾ ਲੈ ਰੱਖੀ ਹੁੰਦੀ ਹੈ। ਜਿਸ ਦੇ ਅਧੀਨ ਉਹ ਭਾਰਤ ਵਿੱਚ ਅਰਾਮ ਨਾਲ ਆ ਜਾ ਸਕਦੇ ਹਨ ਪਰ ਉਹ ਚੋਣ ਨਹੀਂ ਲੜ ਸਕਦੇ, ਵੋਟ ਨਹੀਂ ਪਾ ਸਕਦੇ, ਸਰਕਾਰੀ ਨੌਕਰੀ ਜਾਂ ਸੰਵਿਧਾਨਕ ਆਹੁਦੇ ਨਹੀਂ ਲੈ ਸਕਦੇ, ਖੇਤੀਬਾੜੀ ਵਾਲੀ ਜ਼ਮੀਨ ਨਹੀਂ ਖਰੀਦ ਸਕਦੇ। ਇਹ ਕਾਰਡ ਤੁਹਾਨੂੰ ਭਾਰਤ ਵਿੱਚ ਘੁੰਮਣ ਫਿਰਨ, ਕੰਮ ਕਰਨ, ਆਰਥਿਕ ਲੈਣ ਦੇਣ ਕਰਨ ਦੀ ਇਜਾਜ਼ਤ ਦਿੰਦੇ ਹਨ। ਇਸ ਕਾਰਡ ਦੀ ਵੈਧਤਾ 10 ਸਾਲ ਤੱਕ ਦੀ ਹੁੰਦੀ ਹੈ ਜਿਸ ਨੂੰ ਬਾਅਦ ਵਿਚ ਵਧਾਇਆ ਜਾ ਸਕਦਾ ਹੈ।
Previous Postਕਿਸਾਨਾਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਹੁਣ ਕਰਨ ਲਈ ਇਹ ਕੰਮ
Next Postਅੱਜ ਪੰਜਾਬ ਚ ਕੋਰੋਨਾ ਨਾਲ ਹੋਈਆਂ 12 ਮੌਤਾਂ ਅਤੇ ਆਏ ਏਨੇ ਪੌਜੇਟਿਵ