ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ ਜਿਸ ਨਾਲ ਹਵਾਈ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਸਰਕਾਰ ਵੱਲੋਂ ਇਹ ਪਾਬੰਦੀਆਂ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਈਆਂ ਗਈਆਂ ਸਨ ਤਾਂ ਜੋ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਅੰਤਰਰਾਸ਼ਟਰੀ ਉਡਾਨਾਂ ਦੀ ਰੋਕ ਦੇ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਥੇ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਜੋ ਵਿਦੇਸ਼ਾਂ ਵਿਚ ਪੜਾਈ ਕਰਨ ਲਈ ਜਾਣ ਵਾਲੇ ਸਨ ਪਰ ਕਰੋਨਾ ਦੀਆਂ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪਿਆ।
ਹੁਣ ਵਿਦੇਸ਼ਾਂ ਵਿਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਖੁਸ਼ੀ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟਿਸ਼ ਯੂਨੀਵਰਸਿਟੀਆਂ ਵੱਲੋਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਗਿਣਤੀ ਵਿੱਚ ਬੱਚੇ ਸ਼ਾਮਲ ਹੋ ਰਹੇ ਹਨ। ਇੰਗਲੈਂਡ ਦੀ post study work visa ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਵਿਦਿਆਰਥੀਆਂ ਦੀ ਬੇਨਤੀ ਨੂੰ ਸਵੀਕਾਰ ਕੀਤਾ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ।
ਹੁਣ ਵਿਦਿਆਰਥੀ ਦੋ ਸਾਲ ਦਾ ਸਟੱਡੀ ਵੀਜ਼ਾ ਲੈ ਕੇ ਇੰਗਲੈਂਡ ਵਿੱਚ ਰਹਿ ਸਕਦੇ ਹਨ ਅਤੇ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦ ਵੀ ਕੰਮ ਕਰ ਸਕਦੇ ਹਨ ਜਾਂ ਕੰਮ ਦੀ ਭਾਲ ਕਰ ਸਕਦੇ ਹਨ। ਬ੍ਰਿਟੇਨ ਦੀ ਤਤਕਾਲ ਗ੍ਰਹਿ ਮੰਤਰੀ ਵੱਲੋਂ ਕਰੋਨਾ ਵਿੱਚ ਦੋ ਸਾਲ ਦਾ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ। ਜਿਸ ਨਾਲ ਭਾਰਤ ਅਤੇ ਹੋਰ ਦੇਸ਼ਾਂ ਤੋਂ ਜਾਣ ਵਾਲੇ ਵਿਦਿਆਰਥੀਆਂ ਵਿਚ ਭਾਰੀ ਗਿਰਾਵਟ ਆਈ ਸੀ। ਪਰ ਹੁਣ ਫਿਰ ਤੋਂ ਇਸ ਵੀਜੇ ਨੂੰ ਦੇਖਦੇ ਹੋਏ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ 55 ਹਜ਼ਾਰ ਭਾਰਤੀ ਵਿਦਿਆਰਥੀ ਦਾਖਲ ਹੋਏ ਹਨ।
ਬ੍ਰਿਟੇਨ ਨੇ ਕਰੋਨਾ ਕਾਰਨ 23 ਅਪਰੈਲ ਤੋਂ ਭਾਰਤ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਉੱਪਰ ਰੋਕ ਲਾਈ ਹੋਈ ਹੈ। ਪਰ ਵੈਲਿਡ ਵੀਜ਼ੇ ਵਾਲੇ ਵਿਦਿਆਰਥੀਆਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਨ੍ਹਾਂ ਨੂੰ ਇੰਗਲੈਂਡ ਪਹੁੰਚਣ ਤੇ ਦਸ ਦਿਨਾਂ ਲਈ ਇਕਾਂਤਵਾਸ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ। ਇਸ ਇਕਾਂਤਵਾਸ ਲਈ 1750 ਪੌਂਡ ਦਾ ਵਾਧੂ ਖਰਚ ਆਉਂਦਾ ਹੈ। ਇਸ ਵਿੱਚ ਸ਼ੁਰੂ ਕੀਤੇ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
Previous Postਰੋਨਾਲਡੋ ਨੇ ਕੀਤਾ 1 ਮਿੰਟ ਚ ਅਜਿਹਾ ਕੰਮ ਕੇ ਕੋਕਾ ਕੋਲਾ ਨੂੰ 1 ਦਿਨ ਚ ਹੀ 29300 ਕਰੋੜ ਦਾ ਪੈ ਗਿਆ ਘਾਟਾ
Next Postਮਸ਼ਹੂਰ ਬੋਲੀਵੁਡ ਅਦਾਕਾਰ ਸੋਨੂੰ ਸੂਦ ਲਈ ਆਈ ਮਾੜੀ ਖਬਰ – ਪੈ ਗਈ ਇਹ ਮੁਸੀਬਤ