ਆਈ ਤਾਜਾ ਵੱਡੀ ਖਬਰ
ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਦੇਸ਼ ਅੰਦਰ ਬਹੁਤ ਸਾਰੇ ਮੁੱਦੇ ਅਜਿਹੇ ਉੱਠੇ ਜਿਨ੍ਹਾਂ ਵਿੱਚ ਦੇਸ਼ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੇਸ਼ ਦੀ ਅਰਥ-ਵਿਵਸਥਾ ਤੋਂ ਲੈ ਕੇ ਸਿਹਤ ਸੁਵਿਧਾਵਾਂ ਤੱਕ ਕੋਰੋਨਾ ਵਾਇਰਸ ਦੀ ਮਾਰ ਨਾਲ ਪ੍ਰਭਾਵਿਤ ਹੋਈਆਂ। ਜਿਨ੍ਹਾਂ ਵਿਚੋਂ ਉਭਰਨ ਵਾਸਤੇ ਸਰਕਾਰ ਵੱਲੋਂ ਬਹੁਤ ਸਾਰੇ ਲੋੜੀਂਦੇ ਕਦਮ ਉਠਾਏ ਜਾ ਚੁੱਕੇ ਹਨ। ਬੱਚਿਆਂ ਦੀ ਵਿੱਦਿਆ ਨੂੰ ਲੈ ਕੇ ਵੀ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀ ਆ ਰਹੀ ਹੈ।
ਆਨਲਾਈਨ ਮਾਧਿਅਮ ਰਾਹੀਂ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੇ ਜਾਣ ਕਾਰਨ ਹੁਣ ਤੱਕ ਬਹੁਤ ਸਾਰੇ ਬੱਚੇ ਪੜ੍ਹਾਈ ਦਾ ਲਾਭ ਉਠਾ ਰਹੇ ਹਨ। ਪਰ ਇਹ ਸਿੱਖਿਆ ਹਰ ਇੱਕ ਬੱਚੇ ਤੱਕ ਪਹੁੰਚ ਸਕੇ ਇਸ ਲਈ ਇੱਕ ਗਠਿਤ ਮੰਤਰੀ ਮੰਡਲ ਨੇ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਆਨਲਾਈਨ ਵਿੱਦਿਆ ਨੂੰ ਹਾਸਲ ਕਰਨ ਦੇ ਲਈ ਬੱਚਿਆਂ ਨੂੰ ਲੈਪਟਾਪ ਅਤੇ ਟੈਬਲੇਟ ਜਿਹੇ ਇਲੈਕਟ੍ਰਾਨਿਕ ਉਪਕਰਣ ਉਪਲਬਧ ਕਰਵਾਉਣੇ ਚਾਹੀਦੇ ਹਨ। ਆਨਲਾਈਨ ਐਜੂਕੇਸ਼ਨ ਨੂੰ ਰਾਸ਼ਟਰੀ ਪੱਧਰ ਉੱਪਰ ਲਾਗੂ ਕਰਨ ਦੇ ਲਈ ਇੱਕ ਐਜੂਕੇਸ਼ਨਲ ਫੋਰਮ ਨਿਯੁਕਤ ਕਰਨੀ ਚਾਹੀਦੀ ਹੈ।
ਇਨ੍ਹਾਂ ਸਾਰੀਆਂ ਗੱਲਾਂ ਦਾ ਸੁਝਾਅ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੀ ਅਗਵਾਈ ਹੇਠ ਹੋਈ ਇੱਕ ਮੀਟਿੰਗ ਵਿੱਚ ਦਿੱਤਾ ਗਿਆ। ਇਸ ਮੀਟਿੰਗ ਵਿੱਚ ਸ਼ਾਮਲ ਹੋਏ ਵੱਖ-ਵੱਖ ਮੰਤਰੀਆਂ ਨੇ ਈ-ਐਜੂਕੇਸ਼ਨ ਨੂੰ ਮਜ਼ਬੂਤੀ ਦੇਣ ਦੇ ਲਈ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਨੂੰ ਇਲੈਕਟ੍ਰਾਨਿਕ ਡਿਵਾਈਸਿਸ ਦੇਣ ਦੇ ਮਾਮਲੇ ਵਿੱਚ ਗੱਲ ਬਾਤ ਕਰਦੇ ਹੋਏ ਇਨ੍ਹਾਂ ਮੰਤਰੀਆਂ ਨੇ ਆਖਿਆ ਕਿ ਇੱਕ ਤੇ ਇਸ ਨਾਲ ਬੱਚਿਆਂ ਦਾ ਪੜ੍ਹਾਈ ਦੇ ਨਾਲ ਰਿਸ਼ਤਾ ਲਗਾਤਾਰ ਬਣਿਆ ਰਹੇਗਾ ਅਤੇ ਦੂਸਰਾ ਇੰਟਰਨੈਟ ਉਪਰ ਫੈਲੇ ਹੋਏ ਬੇਲੋੜੇ ਤੱਤਾਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇਗਾ।
ਆਨਲਾਈਨ ਪੜ੍ਹਾਈ ਵਿੱਚ ਸਹੀ ਪਾਠਕ੍ਰਮ ਅਤੇ ਸਮੱਗਰੀ ਨੂੰ ਬੱਚਿਆਂ ਤੱਕ ਪਹੁੰਚਾਉਣਾ ਸਰਕਾਰ ਦੀ ਪਹਿਲ ਰਹੇਗੀ। ਕੋਰੋਨਾ ਸੰਕਟਕਾਲ ਵਿਚ ਸਭ ਤੋਂ ਵੱਧ ਮੁਸ਼ਕਿਲਾਂ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਆਈਆਂ। ਇਸ ਮੰਤਰੀ ਮੰਡਲ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਅਨੁਸਾਰ ਸਰਕਾਰੀ ਸਕੂਲਾਂ ਅਤੇ ਇਨ੍ਹਾਂ ਨਾਲ ਜੁੜੇ ਹੋਏ ਸਕੂਲਾਂ ਵਿਚ ਇਹ ਸੁਵਿਧਾਵਾਂ ਪਹਿਲ ਦੇ ਅਧਾਰ ਉੱਪਰ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਜਿਸ ਨਾਲ ਦੇਸ਼ ਵਿਚ ਈ-ਐਜੂਕੇਸ਼ਨ ਨੂੰ ਮਜ਼ਬੂਤੀ ਮਿਲੇਗੀ। ਇਸ ਮੀਟਿੰਗ ਵਿਚ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਇਲਾਵਾ ਅਰਜੁਨ ਰਾਮ ਮੇਘਵਾਲ, ਰਾਓ ਇੰਦਰਜੀਤ ਸਿੰਘ ਅਤੇ ਸੰਜੇ ਸ਼ਾਮਿਲ ਸਨ।
Home ਤਾਜਾ ਖ਼ਬਰਾਂ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਤੋਂ ਆ ਰਹੀ ਹੈ ਅਜਿਹੀ ਖਬਰ,ਬੱਚਿਆਂ ਦੇ ਚਿਹਰਿਆਂ ਤੇ ਛਾਈ ਖੁਸ਼ੀ ਦੀ ਲਹਿਰ
Previous Postਪੰਜਾਬ ਚ ਹੁਣੇ ਹੁਣੇ ਵਾਪਰਿਆ ਕਹਿਰ – ਇਥੇ ਹੋਈਆਂ ਮੌਤਾਂ , ਛਾਇਆ ਸੋਗ
Next Postਹੁਣੇ ਹੁਣੇ ਬੋਲੀਵੁਡ ਦੀ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ, ਛਾਇਆ ਸੋਗ ਮਚੀ ਹਾਹਾਕਾਰ