ਵਿਆਹ ਸ਼ਾਦੀਆਂ ਨੂੰ ਲੈਕੇ ਹਾਈਕੋਰਟ ਨੇ ਲਿਆ ਵੱਡਾ ਫੈਸਲਾ- ਰਸਮ ਨਾ ਹੋਈ ਤਾਂ ਨਹੀਂ ਦਿੱਤੀ ਜਾਵੇਗੀ ਮਾਨਤਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ ਜਦੋਂ ਉਨ੍ਹਾਂ ਵੱਲੋਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਜਾ ਸਕਦਾ। ਅੱਜ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਉੱਥੇ ਹੀ ਇਹ ਨੌਜਵਾਨ ਆਪਣੇ ਮਾਪਿਆਂ ਦੀ ਇਜ਼ਾਜਤ ਤੋਂ ਬਿਨਾ ਹੀ ਕੋਰਟ ਵਿਚ ਜਾ ਕੇ ਵਿਆਹ ਕਰ ਲੈਂਦੇ ਹਨ। ਕੋਰਟ ਵਿੱਚ ਕੀਤੇ ਗਏ ਵਿਆਹ ਨੂੰ ਜਿੱਥੇ ਸਭ ਪਾਸੇ ਸਰਕਾਰੀ ਮਾਨਤਾ ਦੇ ਦਿੱਤੀ ਜਾਂਦੀ ਹੈ।

ਉੱਥੇ ਹੀ ਕਈ ਕਾਰਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੇ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਹੁਣ ਵਿਆਹ ਸ਼ਾਦੀਆਂ ਨੂੰ ਲੈ ਕੇ ਹਾਈਕੋਰਟ ਵੱਲੋਂ ਇੱਕ ਵੱਡਾ ਫ਼ੈਸਲਾ ਕੀਤਾ ਗਿਆ ਕਿ ਜਿਥੇ ਇਹ ਰਸਮ ਨਾ ਹੋਣ ਤੇ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਹੁਣ ਮਦਰਾਸ ਹਾਈ ਕੋਰਟ ਵਿੱਚ ਇੱਕ ਅਜਿਹਾ ਫੈਸਲਾ ਸੁਣਾਇਆ ਗਿਆ ਹੈ ਜੋ ਕਿ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਸੁਣਾਇਆ ਗਿਆ ਹੈ। ਉਥੇ ਹੀ ਵਿਆਹ ਦੀ ਰਜਿਸਟਰੇਸ਼ਨ ਅਤੇ ਸਰਟੀਫਿਕੇਟ ਦੋਵਾਂ ਦੀ ਉਸ ਸਮੇਂ ਕੋਈ ਮਹੱਤਤਾ ਨਹੀਂ ਹੋਵੇਗੀ ਜਦੋਂ ਵਿਆਹ ਦੀਆਂ ਰਸਮਾਂ ਨਹੀਂ ਕੀਤੀਆਂ ਜਾਣਗੀਆਂ।

ਅਜਿਹੀ ਸਥਿਤੀ ਦੇ ਵਿਚ ਵਿਆਹ ਦੀ ਰਜਿਸਟਰੇਸ਼ਨ ਅਤੇ ਸਰਟੀਫਿਕੇਟ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ, ਅਤੇ ਉਸ ਨੂੰ ਜਾਅਲੀ ਮੰਨਿਆ ਜਾਵੇਗਾ। ਕਿਉਂਕਿ ਜਿੱਥੇ ਤਾਮਿਲਨਾਡੂ ਮੈਰਿਜ ਰਜਿਸਟਰੇਸ਼ਨ ਐਕਟ 2009 ਦੇ ਅਧੀਨ ਮੈਰਿਜ ਦੀ ਰਜਿਸਟਰੇਸ਼ਨ ਕਰਵਾ ਸਕੇਗਾ ,ਅਗਰ ਉਸ ਵਿਆਹ ਨੂੰ ਸਹੀ ਮੰਨਿਆ ਜਾਂਦਾ ਹੈ ਤਾਂ,ਸਭ ਕੁਝ ਦੇਖਣਾ ਹੋਵੇਗਾ। ਇਕ ਮੁਸਲਿਮ ਔਰਤ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਚਚੇਰੇ ਭਰਾ ਵੱਲੋਂ ਜ਼ਬਰਦਸਨੂੰ ਧਮਕੀ ਦੇ ਕੇ ਉਸ ਨਾਲ ਮੈਰਿਜ ਰਜਿਸਟਰ ਕਰਵਾਈ ਗਈ ਸੀ।

ਕਿਉਂਕਿ ਉਸ ਦਾ ਚਚੇਰਾ ਭਰਾ ਉਸ ਨੂੰ ਸਬ ਰਜਿਸਟਰਾਰ ਦੇ ਦਫਤਰ ਲੈ ਗਿਆ ਸੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਕੋਟ ਮੈਰਿਜ ਕਰਵਾ ਲਈ ਗਈ ਸੀ ਜਦਕਿ ਉਸ ਲੜਕੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਕੋਈ ਵੀ ਰਸਮੀ ਵਿਆਹ ਨਹੀਂ ਹੋਇਆ ਹੈ। ਇਸ ਤੋਂ ਬਾਅਦ ਹੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ। ਜਿੱਥੇ ਹੁਣ ਜਸਟਿਸ ਆਰ ਵਿਜੇ ਕੁਮਾਰ ਵੱਲੋਂ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ।