ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਦਾ ਅਸਰ ਬਹੁਤ ਸਾਰੇ ਪਰਿਵਾਰਾਂ ਉਪਰ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਕੀਤੀ ਗਈ ਤਾਲਾਬੰਦੀ ਕਾਰਨ ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ ਸਨ। ਜਿਸ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਇਸ ਬੇਰੁਜ਼ਗਾਰੀ ਤੇ ਚਲਦੇ ਹੋਏ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਸ ਕਾਰਨ ਕਈ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋਏ ਹਨ। ਜਿਨ੍ਹਾਂ ਵੱਲੋਂ ਇਸ ਮੁਸ਼ਕਲ ਤੋਂ ਬਾਹਰ ਨਿਕਲਣ ਲਈ ਆਪਣੀ ਜ਼ਿੰਦਗੀ ਵੀ ਖਤਮ ਕਰ ਲਈ ਗਈ ਹੈ। ਅਜਿਹੇ ਵੀ ਬਹੁਤ ਸਾਰੇ ਹਾਦਸੇ ਆਏ ਦਿਨ ਸਾਹਮਣੇ ਆ ਰਹੇ ਹਨ।
ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਵੱਖ-ਵੱਖ ਕਾਰਨਾਂ ਦੇ ਕਾਰਨ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ। ਹੁਣ ਭੈਣ ਦੇ ਵਿਆਹ ਤੋਂ ਅੱਠ ਦਿਨ ਪਹਿਲਾਂ ਨੌਜਵਾਨ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਹੈ। ਜਿਸ ਨਾਲ ਘਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਲਵੰਡੀ ਸਾਬੋ ਤੋਂ ਸਾਹਮਣੇ ਆਈ ਹੈ। ਜਿੱਥੇ ਘਰ ਵਿਚ ਵਿਆਹ ਰੱਖਿਆ ਹੋਇਆ ਸੀ। ਭੈਣ ਦੇ ਵਿਆਹ ਨੂੰ ਲੈ ਕੇ ਸੁਨੀਲ ਕੁਮਾਰ ਕਾਫੀ ਪਰੇਸ਼ਾਨ ਰਹਿੰਦਾ ਸੀ। ਕਿਉਂਕਿ ਵਿਆਹ ਦੇ ਸਾਰੇ ਰਸਮੋ-ਰਿਵਾਜਾਂ ਲਈ ਅਤੇ ਸਮਾਗਮ ਵਾਸਤੇ ਉਸ ਤੋਂ ਪੈਸੇ ਇਕੱਠੇ ਨਹੀਂ ਕੀਤੇ ਜਾ ਰਹੇ ਸਨ।
ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਸਾਰੇ ਘਰ ਦੀ ਜ਼ਿੰਮੇਵਾਰੀ ਇਸ ਨੌਜਵਾਨ ਦੇ ਸਿਰ ਉਪਰ ਹੀ ਸੀ। ਜਿਸ ਵੱਲੋਂ ਹੁਣ ਆਪਣੀ ਭੈਣ ਦਾ ਵਿਆਹ ਕੀਤਾ ਜਾ ਰਿਹਾ ਸੀ ਅਤੇ ਅੱਠ ਦਿਨ ਬਾਅਦ ਵੀ ਰੱਖਿਆ ਹੋਇਆ ਸੀ। ਅਤੇ ਇਸ ਨੌਜਵਾਨ ਵੱਲੋਂ ਆਰਥਿਕ ਮੰਦੀ ਦੇ ਚਲਦੇ ਹੋਏ ਹੀ ਭੈਣ ਦੇ ਵਿਆਹ ਤੋਂ ਅੱਠ ਦਿਨ ਪਹਿਲਾਂ ਦਿੱਤੀ ਗਈ ਹੈ। ਉਸ ਵੱਲੋਂ ਇਸ ਘਟਨਾਂ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਉਹ ਘਰ ਵਿੱਚ ਇੱਕਲਾ ਸੀ ਅਤੇ ਮਾਨਸਿਕ ਤਣਾਅ ਦੇ ਕਾਰਨ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਵਿਚ ਇਕ ਨੌਜਵਾਨ ਵੱਲੋਂ ਕਰਜ਼ੇ ਦੇ ਬੋਝ ਕਾਰਨ ਹੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਕਿਉਂਕਿ ਇਸ ਨੌਜਵਾਨ ਵੱਲੋਂ ਪਹਿਲਾਂ ਵੀ ਕਾਫੀ ਪ੍ਰਾਈਵੇਟ ਕਰਜ਼ਾ ਲਿਆ ਗਿਆ ਸੀ ਅਤੇ ਹੁਣ ਭੈਣ ਦੇ ਵਿਆਹ ਲਈ ਕਾਫੀ ਪਰੇਸ਼ਾਨ ਸੀ। ਇਸ ਘਟਨਾ ਦੀ ਜਾਣਕਾਰੀ ਮ੍ਰਿਤਕਾਂ ਨੌਜਵਾਨ ਦੇ ਰਿਸ਼ਤੇ ਵਿਚ ਲਗਦੇ ਮਾਸੜ ਵੱਲੋਂ ਦਿੱਤੀ ਗਈ ਹੈ।
Previous Postਹਜੇ ਮਾਂ ਦੀ ਮੌਤ ਨੂੰ 3 ਦਿਨ ਵੀ ਨਹੀਂ ਹੋਏ ਪਰ ਅਕਸ਼ੇ ਕੁਮਾਰ ਬਾਰੇ ਹੁਣ ਆ ਗਈ ਇਹ ਖਬਰ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਸਾਰੇ ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ