ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਕਰੋਨਾ ਦੇ ਕਾਰਨ ਬਹੁਤ ਸਾਰੇ ਵਿਆਹ ਨੂੰ ਰੱਦ ਕਰਨਾ ਪਿਆ ਹੈ। ਤੇ ਕੁਝ ਲੋਕਾਂ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਵਿਆਹ ਕੀਤੇ ਜਾ ਰਹੇ ਹਨ। ਇਸ ਕਰੋਨਾ ਦੇ ਵਿੱਚ ਬਹੁਤ ਕੁਝ ਨਵਾਂ ਸਿੱਖਣ ਅਤੇ ਦੇਖਣ ਨੂੰ ਮਿਲਿਆ ਹੈ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੇਂ ਦੇ ਵਿੱਚ ਬਹੁਤ ਸਾਰੇ ਜੋੜਿਆ ਵੱਲੋਂ ਅਜਿਹੇ ਵਿਆਹ ਕਰਵਾਏ ਗਏ ਹਨ ਜੋ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ।
ਇਸ ਸਾਲ ਦੇ ਵਿੱਚ ਵਿਆਹ ਉਪਰ ਕੀਤੀ ਜਾਣ ਵਾਲੀ ਫਜੂਲ ਖ਼ਰਚੀ ਬੰਦ ਹੋ ਗਈ ਹੈ ਤੇ ਵਧੇਰੇ ਕੀਮਤੀ ਵਿਆਹਾਂ ਨੇ ਸਾਦੇ ਵਿਆਹਾਂ ਦੀ ਜਗ੍ਹਾ ਲੈ ਲਈ ਹੈ। ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਤਿੰਨ ਦਿਨ ਪਹਿਲਾਂ ਲਾੜੀ ਨੂੰ ਕਰੋਨਾ ਹੋ ਗਿਆ ,ਤਾਂ ਵਿਆਹ ਕਰਵਾਉਣ ਲਈ ਲਾੜੇ ਵੱਲੋਂ ਜੁਗਾੜ ਲਾ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਵਾਸ਼ਿੰਗਟਨ ਦੀ ਹੈ।
ਜਿੱਥੇ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਤ ਹੋ ਰਹੇ ਹਨ। ਇਥੇ ਇਕ ਵਿਆਹ ਤੈਅ ਕੀਤਾ ਗਿਆ ਸੀ। ਵਿਆਹ ਵਾਲੀ ਜੋੜੀ ਪੈਟਰਿਕ ਡੇਲਗਾਡੋ ਤੇ ਲਾਰੇਨ ਜਿਮਨੇਜ਼ ਆਪਣੇ ਵਿਆਹ ਨੂੰ ਲੈ ਕੇ ਬਹੁਤ ਜਿਆਦਾ ਖੁਸ਼ ਸਨ। ਪਰ ਵਿਆਹ ਤੋਂ ਤਿੰਨ ਦਿਨ ਪਹਿਲਾਂ ਲਾੜੀ ਕਰੋਨਾ ਦੀ ਚਪੇਟ ਵਿਚ ਆ ਗਈ। ਜਿਸ ਕਾਰਨ ਵਿਆਹ ਵਾਲੀ ਜੋੜੀ ਨੂੰ ਬਹੁਤ ਵੱਡਾ ਝਟਕਾ ਲੱਗਾ। ਇਨ੍ਹਾਂ ਨੇ ਹਿੰਮਤ ਨਾ ਹਾਰਦੇ ਹੋਏ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ।
ਲਾੜੇ ਵੱਲੋਂ ਵਿਆਹ ਕਰਵਾਉਣ ਲਈ ਜੁਗਾੜ ਲਾ ਲਿਆ ਗਿਆ। ਇਨ੍ਹਾਂ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਫੋਟੋ ਗ੍ਰਾਫਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਗਰ ਵਿਆਹ ਕੈਂਸਲ ਹੋ ਜਾਂਦਾ ਤਾਂ ਫਿਰ ਸਾਰੇ ਰਸਤੇ ਬੰਦ ਹੋ ਜਾਂਦੇ ਹਨ। ਉਹ ਵੀ ਕਹਿਣਾ ਮੁ-ਸ਼-ਕ-ਲ ਸੀ ਕਿ ਵਿਆਹ ਕਦੋਂ ਹੋਵੇਗਾ। ਇਸ ਜੋੜੇ ਵੱਲੋਂ ਹਿੰਮਤ, ਦਲੇਰੀ ਦਿਖਾਉਂਦੇ ਹੋਏ ਵਿਆਹ ਕਰਵਾਇਆ ਗਿਆ ਹੈ।
ਤਸਵੀਰ ਵੇਖ ਕੇ ਪਤਾ ਲੱਗਦਾ ਹੈ ਕਿ ਵਿਆਹ ਕਿੰਨੀ ਮੁਸ਼ਕਿਲ ਨਾਲ ਕੀਤਾ ਗਿਆ ਹੈ। ਲੜਕਾ ਜ਼ਮੀਨ ਤੇ ਖੜ੍ਹਾ ਹੋਇਆ ਹੈ, ਲੜਕੀ ਇੱਕ ਬਾਰੀ ਵਿੱਚ ਬੈਠੀ ਸੀ। ਉਨ੍ਹਾਂ ਨੇ ਰੱਸੀ ਨਾਲ ਇਕ-ਦੂਜੇ ਨੂੰ ਬੰਨ੍ਹਿਆ ਹੋਇਆ ਸੀ। ਬਹੁਤ ਮੁਸ਼ਕਿਲ ਨਾਲ ਪਿਆਰ ਦਿਖਾਉਂਦੇ ਹੋਏ ਰਿੰਗ ਬਦਲੀ ਗਈ। ਉਨ੍ਹਾਂ ਲੋਕਾਂ ਨੂੰ ਸਹੀ ਵਿਚਾਰ ਪੇਸ਼ ਕਰਨ ਲਈ ਧੰਨਵਾਦ ਕੀਤਾ। ਇਸ ਵਿਆਹ ਦੀ ਖਬਰ ਸੁਰਖੀਆਂ ਵਿਚ ਹੈ।
Home ਤਾਜਾ ਖ਼ਬਰਾਂ ਵਿਆਹ ਤੋਂ 3 ਦਿਨ ਪਹਿਲਾ ਲਾੜੀ ਨੂੰ ਹੋ ਗਿਆ ਕੋਰੋਨਾ ਤਾਂ ਲਾੜੇ ਨੇ ਇਹ ਜੁਗਾੜ ਲਗਾ ਕੀਤਾ ਵਿਆਹ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਵਿਆਹ ਤੋਂ 3 ਦਿਨ ਪਹਿਲਾ ਲਾੜੀ ਨੂੰ ਹੋ ਗਿਆ ਕੋਰੋਨਾ ਤਾਂ ਲਾੜੇ ਨੇ ਇਹ ਜੁਗਾੜ ਲਗਾ ਕੀਤਾ ਵਿਆਹ – ਤਾਜਾ ਵੱਡੀ ਖਬਰ
Previous Postਪੰਜਾਬ ਚ ਵਾਪਰਿਆ ਕਹਿਰ ਸਜ ਵਿਆਹੇ ਮੁੰਡੇ ਨੇ ਪਤਨੀ ਦੀ ਚੁੰਨੀ ਨਾਲ ਇਸ ਕਾਰਨ ਦਿੱਤੀ ਜਾਨ
Next Postਹੁਣੇ ਹੁਣੇ ਬਾਦਲ ਪ੍ਰੀਵਾਰ ਤੇ ਪਈ ਬਿਪਤਾ-ਪ੍ਰੀਵਾਰ ਦੇ ਇਸ ਮੈਂਬਰ ਨੂੰ ਅਚਾਨਕ ਕਰਾਇਆ ਗਿਆ ਹਸਪਤਾਲ ਦਾਖਲ