ਵਿਆਹ ਚ ਚਲ ਰਹੇ ਡੀ ਜੇ ਤੇ ਹੋਇਆ ਮੌਤ ਦਾ ਤਾਂਡਵ- ਖੁਸ਼ੀਆਂ ਬਦਲੀਆਂ ਗ਼ਮ ਚ

ਆਈ ਤਾਜ਼ਾ ਵੱਡੀ ਖਬਰ 

ਜਿਸ ਘਰ ਵਿੱਚ ਵਿਆਹ ਹੋਵੇ ਉਸ ਘਰ ਵਿਚ ਰੌਣਕਾਂ ਲੱਗ ਜਾਂਦੀਆਂ ਹਨ, ਵਿਆਹ ਦੇ ਕੁਝ ਦਿਨ ਪਹਿਲਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ । ਵਿਆਹ ਦੇ ਮਹੀਨਾ ਪਹਿਲਾਂ ਹੀ ਘਰ ਦੇ ਵਿੱਚ ਨੱਚਣਾ ਟੱਪਣਾ ਤੇ ਗੀਤ ਚੱਲਣੇ ਸ਼ੁਰੂ ਹੋ ਜਾਂਦੇ ਹਨ । ਪੁਰਾਣੇ ਸਮਿਆਂ ਵਿੱਚ ਅਕਸਰ ਹੀ ਵਿਆਹਾਂ ਵਿੱਚ ਲੋਕ ਗੀਤ ਗਾ ਕੇ ਲੋਕ ਨੱਚਦੇ ਸਨ । ਪਰ ਅਜੋਕੇ ਸਮੇਂ ਵਿੱਚ ਜਿਸ ਤਰ੍ਹਾਂ ਸਮਾਂ ਤਬਦੀਲ ਹੋ ਰਿਹਾ ਹੈ, ਲੋਕ ਨੇ ਵਿਆਹਾਂ ਵਿੱਚ ਡੀ ਜੇ ਲਾਉਂਦੇ ਸ਼ੁਰੂ ਕਰ ਦਿੱਤੇ ਹਨ । ਡੀਜੇ ਉੱਪਰ ਲੱਗੇ ਗਾਣਿਆਂ ਤੇ ਲੋਕ ਨੱਚਦੇ ਹਨ । ਪਰ ਇੱਕ ਵਿਆਹ ਵਿੱਚ ਚੱਲਦੇ ਡੀਜੇ ਤੇ ਨੌਜਵਾਨ ਨਾਲ ਅਜਿਹਾ ਹਾਦਸਾ ਵਾਪਰ ਗਿਆ ਜਿਸ ਦੇ ਚਲਦੇ ਉਸ ਦੀ ਮੌਤ ਤਕ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੱਧ ਪ੍ਰਦੇਸ਼ ਦੇ ਉਜੈਨ ਚ ਇਕ ਵਿਆਹ ਦੌਰਾਨ ਨੌਜਵਾਨ ਦੀ ਡੀ ਜੇ ਉੱਪਰ ਚੱਲ ਰਹੇ ਤੇਜ਼ ਮਿਊਜ਼ਿਕ ਨਾਲ ਮੌਤ ਹੋ ਗਈ ।

ਉਜੈਨ ਦੇ ਨੇਡ਼ੇ ਪਿੰਡ ਦਾ ਰਹਿਣ ਵਾਲਾ ਅਠਾਰਾਂ ਸਾਲਾ ਨੌਜਵਾਨ ਲਾਲ ਸਿੰਘ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਤਾਜਪੁਰ ਆਇਆ ਸੀ ਤੇ ਬਰਾਤ ਜਦੋਂ ਪਿੰਡ ਵਿੱਚ ਨਿਕਲ ਹੀ ਸੀ ਤਾਂ ਬਰਾਤ ਚ ਲਾਲ ਸਿੰਘ ਆਪਣੇ ਦੋਸਤਾਂ ਨਾਲ ਡੀ ਜੇ ਦੇ ਪਿੱਛੇ ਨੱਚ ਰਿਹਾ ਸੀ । ਇਸੇ ਦੌਰਾਨ ਉਹ ਮੋਬਾਇਲ ਤੇ ਵੀਡੀਓ ਵੀ ਬਣਾ ਰਿਹਾ ਸੀ । ਨੱਚਦੇ ਨੱਚਦੇ ਨੌਜਵਾਨ ਅਚਾਨਕ ਬੇਹੋਸ਼ ਹੋ ਗਿਆ ਤੇ ਜ਼ਮੀਨ ਉੱਪਰ ਡਿੱਗ ਪਿਆ। ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ ।

ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਉਜੈਨ ਰੈਫਰ ਕਰ ਦਿੱਤਾ ਗਿਆ । ਡਾਕਟਰਾਂ ਨੇ ਉਜੈਨ ਪਹੁੰਚਣ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਡਾਕਟਰਾਂ ਤੇ ਵੱਲੋਂ ਉਸ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਪੋਸਟਮਾਰਟਮ ਰਿਪੋਰਟ ਰਾਹੀਂ ਖੁਲਾਸਾ ਹੋਇਆ ਕਿ ਲਾਲ ਸਿੰਘ ਦੇ ਦਿਲ ਚ ਖੂਨ ਦਾ ਥੱਕਾ ਜੰਮਿਆ ਹੋਇਆ ਸੀ। ਇਸ ਬਾਬਤ ਡਾਕਟਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਤੇਜ਼ ਮਿਊਜ਼ਿਕ ਕਾਰਨ ਲਾਲ ਸਿੰਘ ਦੀ ਮੌਤ ਹੋ ਗਈ ।

ਡਾਕਟਰ ਨੇ ਦੱਸਿਆ ਕਿ ਡੀ ਜੇ ਜਾਂ ਹੋਰ ਵੱਡੇ ਸਾਊਂਡ ਸਿਸਟਮ ਵਿੱਚੋਂ ਜਦੋਂ ਤੇਜੀ ਨਾਲ ਮਿਊਜ਼ਿਕ ਵੱਜਦਾ ਹੈ ਤਾਂ ਸਰੀਰ ਚ ਅਸਧਾਰਨ ਚੀਜ਼ਾਂ ਹੁੰਦੀਆਂ ਹਨ। ਉੱਚੀ ਸਾਊਂਡ ਮਨੁੱਖੀ ਦੇਸ਼ ਸਰੀਰ ਲਈ ਹਾਨੀਕਾਰਕ ਹੁੰਦਾ ਹੈ ।ਜਿਸ ਦਾ ਬੂਰਾ ਪ੍ਰਭਾਵ ਦਿਲ ਅਤੇ ਦਿਮਾਗ ਦੋਵਾਂ ਤੇ ਹੀ ਪੈ ਸਕਦਾ ਹੈ । ਇਹ ਕਈ ਵਾਰ ਇਨ੍ਹਾਂ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਕਿ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ ।