ਆਈ ਤਾਜਾ ਵੱਡੀ ਖਬਰ
ਹਰ ਇਨਸਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਆਵਾਜਾਈ ਦੀ ਵਰਤੋਂ ਕਰਦਾ ਹੈ ਅਤੇ ਜਿਸ ਨਾਲ ਉਹ ਆਪਣਾ ਸਫ਼ਰ ਆਸਾਨੀ ਨਾਲ ਅਤੇ ਅਰਾਮਦਾਇਕ ਢੰਗ ਨਾਲ ਮੁਕੰਮਲ ਕਰ ਸਕਦਾ ਹੈ।ਉੱਥੇ ਹੀ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਆਵਾਜਾਈ ਦੌਰਾਨ ਸੁਰੱਖਿਅਤ ਰੱਖਿਆ ਜਾ ਸਕੇ। ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਕਾਫੀ ਸਾਰੇ ਸੁਰੱਖਿਆ ਦੇ ਇੰਤਜਾਮ ਕੀਤੇ ਜਾਂਦੇ ਹਨ, ਤਾਂ ਜੋ ਆਵਾਜਾਈ ਦੌਰਾਨ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਜਨਤਾ ਨੂੰ ਉਹਨਾਂ ਦੀ ਭਲਾਈ ਲਈ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਵਾਹਨ ਚਾਲਕਾਂ ਲਈ ਡਰਾਈਵਿੰਗ ਲਾਇਸੈਂਸ ਮੁੱਹਇਆ ਕਰਵਾਉਣ ਨੂੰ ਲੈ ਕੇ ਸਰਕਾਰ ਵੱਲੋਂ ਅਹਿਮ ਨਿਯਮ ਲਾਗੂ ਕੀਤੇ ਗਏ ਹਨ। 1 ਜੁਲਾਈ 2021 ਤੋਂ ਲਾਗੂ ਕੀਤੇ ਗਏ ਇਨ੍ਹਾਂ ਨਵੇਂ ਨਿਯਮਾਂ ਦੁਆਰਾ ਡਰਾਈਵਿੰਗ ਲਾਇਸੈਂਸ ਲਈ ਜਨਤਾ ਨੂੰ ਆਰਟੀਓ ਦਫਤਰ ਵਿੱਚ ਡਰਾਈਵਿੰਗ ਟੈਸਟ ਦੇਣ ਦੀ ਹੁਣ ਕੋਈ ਜ਼ਰੂਰਤ ਨਹੀਂ ਹੋਵੇਗੀ , ਲੋਕ ਕਿਸੇ ਵੀ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਡਰਾਈਵਿੰਗ ਦੀ ਸਿਖਲਾਈ ਲੈ ਕੇ ਉਸੇ ਸਕੂਲ ਵਿਚ ਟੈਸਟ ਦੇ ਸਕਦੇ ਹਨ ਅਤੇ ਉਥੋਂ ਹੀ ਆਪਣਾ ਲਾਇਸੰਸ ਹਾਸਿਲ ਕਰ ਸਕਦੇ ਹਨ ਅਤੇ ਇਹ ਮਾਨਤਾ ਪੰਜ ਸਾਲ ਲਈ ਲਾਗੂ ਰਹੇਗੀ ਤੇ ਬਿਨਾਂ ਟੈਸਟ ਦਿੱਤੇ ਇਸ ਨੂੰ ਰੀਨਿਊ ਕਰਵਾਇਆ ਜਾ ਸਕੇਗਾ।
ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਨਤਾ ਨੂੰ ਹੁਣ ਅਫਸਰਾਂ ਦੇ ਅੱਗੇ ਪਿੱਛੇ ਨਹੀ ਘੁੰਮਣਾ ਪਵੇਗਾ, ਉਨ੍ਹਾਂ ਦਾ ਲਾਇਸੈਂਸ ਘਰ ਪਹੁੰਚ ਜਾਵੇਗਾ। ਇਹਨਾਂ ਸਕੂਲਾਂ ਵਿੱਚ ਹਲਕੇ ਵਾਹਨਾਂ ਦੀ ਟ੍ਰੇਨਿੰਗ ਦਾ ਸਮਾਂ ਚਾਰ ਹਫ਼ਤਿਆ ਵਿਚ 29 ਘੰਟੇ ਅਤੇ ਮੱਧਮ ਤੇ ਭਾਰੀ ਵਾਹਨਾਂ ਨੂੰ ਟ੍ਰੇਨਿੰਗ 6 ਹਫਤਿਆਂ ਵਿੱਚ 38 ਘੰਟੇ ਸੀਮਿਤ ਕੀਤੀ ਗਈ ਹੈ। ਸਰਕਾਰ ਦੁਆਰਾ ਡਰਾਈਵਿੰਗ ਸਿਖਾਉਣ ਦੀ ਮਾਨਤਾ ਕੇਵਲ ਉਨ੍ਹਾਂ ਟਰੇਨਿੰਗ ਸੈਂਟਰਾਂ ਨੂੰ ਵੀ ਦਿੱਤੀ ਜਾਵੇਗੀ ਜੋ ਕਿ ਸਰਕਾਰ ਦੁਆਰਾ ਬਣਾਈ ਨਿਯ਼ਮਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਨਗੇ।
ਜੇਕਰ ਕੋਈ ਟਰੇਨਿੰਗ ਇੰਸਟੀਚਿਊਟ ਸਰਕਾਰ ਵੱਲੋਂ ਦਿੱਤੀਆਂ ਗਈਆਂ ਕਿਸਮਾਂ ਜੋ ਕਿ ਰਿਵਰਸ ਡਰਾਈਵਿਗ, ਢਲਾਣ ਦੀ ਟਰੇਨਿੰਗ ਅਤੇ ਸੈਂਟਰ ਵਿੱਚ ਪਾਰਕਿੰਗ ਵਰਗੇ ਇੰਸੀਟਿਊਟ ਨੂੰ ਚਲਾਉਣਾ ਚਾਹੁੰਦੇ ਹਨ ਤਾਂ ਉਹ ਇਸ ਬਾਰੇ ਸਰਕਾਰ ਨੂੰ ਅਰਜ਼ੀ ਦੇ ਸਕਦੇ ਹਨ ਇਸ ਲਈ ਡਰਾਈਵਿੰਗ ਟਰੈਕ ਦਾ ਹੋਣਾ ਲਾਜ਼ਮੀ ਹੈ। ਇਨ੍ਹਾਂ ਸੈਂਟਰਾਂ ਵਿੱਚ ਮੋਟਰ ਵਹੀਕਲ ਐਕਟ 1988 ਦੇ ਅਧੀਨ ਰੀਮੈਡੀਅਲ ਅਤੇ ਰਿਫਰੈਸ਼ਰ ਕੋਰਸਾਂ ਦਾ ਲਾਭ ਲੈ ਸਕਦੇ ਹਨ। ਇੱਥੇ ਉਮੀਦਵਾਰਾਂ ਨੂੰ ਉੱਚ ਪੱਧਰੀ ਤੌਰ ਤੇ ਟਰੇਨਿੰਗ ਮੁਹਾਈਆ ਕਰਵਾਈ ਜਾਵੇਗੀ। ਇਸ ਦੇ ਨਾਲ ਨਾਲ ਹੀ ਡਰਾਈਵਰਾਂ ਨੂੰ ਵਧੀਆ ਸਲੀਕਾ ਅਤੇ ਅਨੁਸ਼ਾਸਨ ਵੀ ਸਿੱਖਣ ਨੂੰ ਮਿਲੇਗਾ।
Previous Postਅਚਾਨਕ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਕੂਲਾਂ ਲਈ ਇਥੇ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ
Next Postਅਮਰੀਕਾ ਚ ਗੁਰਦਵਾਰੇ ਚ ਸੇਵਾ ਕਰਦਿਆਂ ਵਾਪਰਿਆ ਇਹ ਭਾਣਾ , ਛਾਈ ਸੋਗ ਦੀ ਲਹਿਰ