ਆਈ ਤਾਜਾ ਵੱਡੀ ਖਬਰ
ਸਭ ਦੇਸ਼ਾਂ ਵਿਚ ਲੋਕਾਂ ਵੱਲੋਂ ਆਵਾਜਾਈ ਦੇ ਬਹੁਤ ਸਾਰੇ ਸਾਧਨ ਵਰਤੇ ਜਾਦੇ ਹਨ। ਉਥੇ ਹੀ ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦਾ ਸਫ਼ਰ ਤੈਅ ਕਰਨ ਵਾਸਤੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਸੜਕੀ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਰੇਲਵੇ, ਸਮੁੰਦਰੀ ਅਤੇ ਹਵਾਈ ਸਫ਼ਰ ਵੀ ਕੀਤਾ ਜਾਂਦਾ ਹੈ। ਕਈ ਵਾਰ ਲੋਕਾਂ ਵੱਲੋਂ ਜਲਦੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਰੇਲ ਗੱਡੀ ਦਾ ਸਫਰ ਕੀਤਾ ਜਾਂਦਾ ਹੈ। ਜਿਸ ਨਾਲ ਸਫਰ ਵੀ ਆਸਾਨੀ ਨਾਲ ਮੁਕੰਮਲ ਹੋ ਜਾਂਦਾ ਹੈ ਅਤੇ ਰੇਲ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਿਲ ਜਾਂਦਾ ਹੈ।
ਪਰ ਕਈ ਵਾਰ ਰੇਲ ਗੱਡੀ ਦੇ ਸਫਰ ਦੌਰਾਨ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਜਿੱਥੇ ਬਹੁਤ ਸਾਰੇ ਸੜਕੀ ਹਾਦਸੇ ਵਾਪਰਦੇ ਹਨ ਉਥੇ ਹੀ ਕਿਸੇ ਨਾ ਕਿਸੇ ਕਾਰਨ ਦੇ ਚਲਦੇ ਹੋਏ ਰੇਲ ਹਾਦਸੇ ਵਾਪਰ ਰਹੇ ਹਨ। ਹੁਣ ਇੱਥੇ ਭਿਆਨਕ ਹਾਦਸਾ ਹੋਇਆ ਹੈ ਜਿੱਥੇ ਦੋ ਰੇਲ-ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਰਮਨੀ ਤੋਂ ਸਾਹਮਣੇ ਆਈ ਹੈ। ਜਿੱਥੇ ਸੋਮਵਾਰ ਨੂੰ ਮਿਊਨਿਖ ਦੇ ਦੱਖਣੀ ਜਿਲ੍ਹੇ ਵਿੱਚ ਸੈਫ਼ਟਲਾਰਨ ਰੇਲਵੇ ਸਟੇਸ਼ਨ ਨੇੜੇ ਦੋ ਰੇਲ ਗੱਡੀਆਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਹੈ।
ਇਹ ਹਾਦਸਾ ਸੋਮਵਾਰ ਸ਼ਾਮ ਨੂੰ ਸਾਢੇ ਚਾਰ ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ਦੇ ਕਾਰਨ ਦੋਹਾਂ ਗੱਡੀਆਂ ਵਿਚ ਸਵਾਰ ਦਰਜਨਾਂ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਦੱਸੀ ਗਈ ਹੈ।
ਜਦ ਕੇ 40 ਦੇ ਕਰੀਬ ਹੋਰ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਇੱਕ ਟਰੱਕ ਡਰਾਈਵਰ ਵੀ ਫਸਿਆ ਹੋਇਆ ਹੈ। ਇਸ ਹਾਦਸੇ ਦੀ ਖਬਰ ਮਿਲਦੇ ਹੀ ਬਚਾਅ ਦਲ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਹੀ ਐਮਰਜੈਂਸੀ ਸੇਵਾਵਾਂ ਮੁਹਈਆ ਕਰਵਾਈਆਂ ਗਈਆਂ ਹਨ। ਇਸ ਹਾਦਸੇ ਦੇ ਕਾਰਨ ਇਹ ਰਸਤਾ ਅਜੇ ਬੰਦ ਕੀਤਾ ਗਿਆ ਹੈ।
Previous Postਕਈ ਸਾਲ ਪਹਿਲਾਂ ਡਾਕਟਰਾਂ ਵਲੋਂ ਮ੍ਰਿਤਕ ਐਲਾਨੇ ਆਸ਼ੂ ਤੋਸ਼ ਦੇ ਨੂਰਮਹਿਲ ਡੇਰੇ ਤੋਂ ਆਈ ਇਹ ਵੱਡੀ ਖਬਰ
Next Postਪੰਜਾਬ ਚ PM ਮੋਦੀ ਦੀ ਰੈਲੀ ਕਰਕੇ ਪੈ ਗਿਆ ਭਾਜਪਾ ਨੂੰ ਵੱਡਾ ਘਾਟਾ – ਪੈ ਗਿਆ ਇਹ ਸਿਆਪਾ