ਆਈ ਤਾਜ਼ਾ ਵੱਡੀ ਖਬਰ
ਅੱਜਕਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਜਿਥੇ ਇਨਸਾਨ ਤੱਕ ਹਰ ਇਕ ਖ਼ਬਰ ਪਹੁੰਚਦੀ ਹੈ ਉਥੇ ਹੀ ਮੀਲਾਂ ਦੀ ਦੂਰੀ ਤੇ ਬੈਠੇ ਹੋਏ ਲੋਕਾਂ ਵੱਲੋਂ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪਹਿਲਾਂ ਜਿੱਥੇ ਲੋਕਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦਾ ਹਾਲ ਚਾਲ ਜਾਨਣ ਵਾਸਤੇ ਚਿੱਠੀਆਂ ਦਾ ਸਹਾਰਾ ਲਿਆ ਜਾਂਦਾ ਸੀ। ਉਥੇ ਹੀ ਅੱਜ ਲੋਕਾਂ ਵੱਲੋਂ ਵਟਸਐੱਪ ਨੂੰ ਆਮ ਵਰਤੋਂ ਵਿਚ ਲਿਆਂਦਾ ਗਿਆ ਹੈ। ਜਿਸ ਦੇ ਜ਼ਰੀਏ ਲੋਕਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਦਿਲ ਚਾਹੇ ਉਹ ਗੱਲਬਾਤ ਕੀਤੀ ਜਾ ਸਕਦੀ ਹੈ।
ਉਥੇ ਹੀ ਕੰਪਨੀਆਂ ਵੱਲੋਂ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਬਹੁਤ ਸਾਰੇ ਬਦਲਾਅ ਵੀ ਕੀਤੇ ਜਾਂਦੇ ਹਨ ਜਿਸ ਦਾ ਫਾਇਦਾ ਉਪਭੋਗਤਾਵਾਂ ਨੂੰ ਹੋ ਸਕੇ। ਹੁਣ ਵਟਸਐਪ ਚਲਾਉਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਹ ਨਵੀਂ ਸਹੂਲਤ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵਟਸਐਪ ਦੇ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਜਾਣਕਾਰੀ ਦਿੰਦੇ ਹੋਏ ਮੇਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜੁਕਰਬਰਗ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਵਟਸਐਪ ਦੇ ਉੱਪਰ ਕੀਤੇ ਜਾਣ ਵਾਲੇ ਮੈਸੇਜ ਵਿਚ ਕੁਝ ਤਬਦੀਲੀ ਕੀਤੀ ਗਈ ਹੈ ਜਿੱਥੇ ਹੁਣ ਉਪਭੋਗਤਾ ਭੇਜੇ ਗਏ ਮੈਸਜ਼ ਨੂੰ ਦੋ ਦਿਨ ਬਾਅਦ ਵੀ ਡਿਲੀਟ ਕਰ ਸਕਦੇ ਹਨ।
ਜਿਨ੍ਹਾਂ ਨੂੰ ਪਰਮਾਨੈਂਟ ਤੋਰ ਤੇ ਡਲੀਟ ਕੀਤਾ ਜਾ ਸਕਦਾ ਹੈ ਕਿ ਪਹਿਲਾਂ ਇਹ ਇੱਕ ਘੰਟੇ ਦੇ ਅੰਦਰ ਕੀਤਾ ਜਾ ਸਕਦਾ ਸੀ। ਇਸ ਇਸਤੇਮਾਲ ਵਾਸਤੇ ਦੋਹਾਂ ਦੇ ਕੋਲ ਇਹ ਲੇਟਸਟ ਵਰਜਨ ਹੋਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਸੈਂਡਰ ਅਤੇ ਰਿਸੀਵਰ ਦੇ ਕੋਲ ਇਹ ਨਵਾਂ ਫੀਚਰ ਅਪਡੇਟ ਕੀਤਾ ਹੋਣਾ ਚਾਹੀਦਾ ਹੈ।
ਉਹ ਇਕ ਕੰਪਨੀ ਵੱਲੋਂ ਹੁਣ ਇਸ ਉਪਰ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਵੀ ਮੈਸਜ ਭੇਜਿਆ ਜਾਵੇਗਾ ਅਤੇ ਉਸ ਵਿੱਚ ਤੁਸੀਂ ਤਬਦੀਲੀ ਕਰਨੀ ਹੋਵੇਗੀ ਤਾਂ ਉਹ ਵੀ ਕਰ ਸਕੋਗੇ, ਜਿਸ ਵਾਸਤੇ ਕੰਮ ਚੱਲ ਰਿਹਾ ਹੈ। ਜਿੱਥੇ ਹੁਣ ਯੂਜ਼ਰਸ ਨੂੰ ਕੀਤੇ ਗਏ ਮੈਸਜ਼ ਵਿੱਚ ਐਡਿਟ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਇਹ ਸੁਵਿਧਾਵਾਂ ਗਾਹਕਾਂ ਦੀ ਮੰਗ ਦੇ ਅਨੁਸਾਰ ਤਬਦੀਲ ਕੀਤੀਆਂ ਜਾ ਰਹੀਆਂ ਹਨ।
Previous Postਕ੍ਰਿਕਟ ਜਗਤ ਚ ਛਾਈ ਸੋਗ ਦੀ ਲਹਿਰ, ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ
Next Postਚੀਨ ਤੋਂ ਹੁਣ ਦੁਨੀਆ ਲਈ ਫਿਰ ਵਜਿਆ ਖਤਰੇ ਦਾ ਘੁੱਗੂ, ਨਵੇਂ ਵਾਇਰਸ ਕਾਰਨ ਹੋ ਰਹੇ ਲੀਵਰ ਕਿਡਨੀਆਂ ਫੇਲ-ਨਾ ਕੋਈ ਇਲਾਜ ਨਾ ਕੋਈ ਟੀਕਾ