ਰੂਸ ਦੇ ਰਾਸ਼ਟਰਪਤੀ ਪੁਤਿਨ ਲਈ ਆਈ ਵੱਡੀ ਮਾੜੀ ਖਬਰ, ਜੇਲੈਂਸਕੀ ਨੇ ਲਗਾ ਦਿਤੀ ਹੁਣ ਇਹ ਸਕੀਮ

ਆਈ ਤਾਜ਼ਾ ਵੱਡੀ ਖਬਰ 

ਫਰਵਰੀ ਤੋਂ ਸ਼ੁਰੂ ਹੋਇਆ ਯੁੱਧ ਜਿੱਥੇ ਅਜੇ ਵੀ ਯੂਕਰੇਨ ਅਤੇ ਰੂਸ ਦੇ ਵਿਚਕਾਰ ਜਾਰੀ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸ ਯੁਧ ਨੂੰ ਰੋਕੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇਸ ਯੁੱਧ ਦੇ ਕਾਰਨ ਯੁਕਰੇਨ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿੱਥੇ ਰੂਸ ਉਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਅਮਰੀਕਾ-ਕੈਨੇਡਾ ਬ੍ਰਿਟੇਨ ਅਤੇ ਫਰਾਂਸ ਵੱਲੋਂ ਲਗਾਤਾਰ ਯੂਕ੍ਰੇਨ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਰੂਸ ਨੂੰ ਇਸ ਯੁੱਧ ਨੂੰ ਰੋਕੇ ਜਾਣ ਵਾਸਤੇ ਅਪੀਲ ਵੀ ਕੀਤੀ ਗਈ ਹੈ।

ਰੂਸ ਦੇ ਰਾਸ਼ਟਰਪਤੀ ਲਈ ਹੁਣ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇਹ ਸਕੀਮ ਲਗਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਕਰੇਨ ਵਿਚ ਜਿਥੇ ਇਸ ਯੁੱਧ ਦੇ ਚੱਲਦੇ ਹੋਏ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਯੂਕਰੇਨ ਵੱਲੋਂ ਲਗਾਤਾਰ ਰੂਸ ਦਾ ਸਾਹਮਣਾ ਵੀ ਕੀਤਾ ਜਾ ਰਿਹਾ ਹੈ। ਇਸ ਯੁਧ ਨੂੰ 50 ਦਿਨ ਦੇ ਕਰੀਬ ਵੀ ਚੁੱਕੇ ਹਨ ਪਰ ਅਜੇ ਤੱਕ ਇਹ ਯੁੱਧ ਖਤਮ ਨਹੀਂ ਹੋਇਆ ਹੈ। ਹੁਣ ਰੂਸ ਦੇ ਰਾਸ਼ਟਰਪਤੀ ਦੇ ਕਰੀਬੀ ਸਾਥੀ ਮੇਦਵੇਦਚੁੱਕ ਨੂੰ ਯੁਕਰੇਨ ਦੀਆਂ ਖੁਫੀਆ ਏਜੰਸੀਆਂ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ।

ਜਿਥੇ ਇਸ ਯੂਕਰੇਨ ਦੇ ਵਿਰੋਧੀ ਨੇਤਾ ਨੂੰ ਰੂਸੀ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਕੇਸ ਵਿੱਚ ਦੇਸ਼ ਧਰੋਹ ਦੇ ਮਾਮਲੇ ਦੌਰਾਨ ਨਜ਼ਰਬੰਦ ਕੀਤਾ ਗਿਆ ਸੀ ਉਥੇ ਹੀ ਯੁੱਧ ਸ਼ੁਰੂ ਹੋਣ ਤੋਂ ਬਾਅਦ ਗਾਇਬ ਸਨ। ਹੁਣ ਸਾਹਮਣੇ ਆਈ ਜਾਣਕਾਰੀ ਤੋਂ ਬਾਅਦ 50 ਦਿਨ ਦੇ ਸਮੇਂ ਤੋਂ ਬਾਅਦ ਰੂਸ ਵੱਲੋਂ ਇਸ ਯੁਧ ਨੂੰ ਬੰਦ ਨਹੀਂ ਕੀਤਾ ਗਿਆ ਹੈ। ਉਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਹੁਣ ਇਸ ਨੂੰ ਰਿਹਾ ਕੀਤੇ ਜਾਣ ਤੇ ਸ਼ਰਤ ਰੱਖ ਦਿੱਤੀ ਗਈ ਹੈ, ਕਿ ਅਗਰ ਉਸ ਦੀ ਸੁਰੱਖਿਅਤ ਰਿਹਾਈ ਚਾਹੀਦੀ ਹੈ ਤੇ ਇਸ ਬਦਲੇ ਰੂਸ ਵੱਲੋਂ ਯੂਕਰੇਨ ਦੇ ਕੈਦ ਕੀਤੇ ਗਏ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।

ਯੂਕਰੇਨ ਵਲੋ ਜਿੱਥੇ ਇਸ ਯੁਧ ਨੂੰ ਰੋਕੇ ਜਾਣ ਵਾਸਤੇ ਰੂਸ ਨੂੰ ਬਹੁਤ ਵਾਰ ਅਪੀਲ ਕੀਤੀ ਗਈ ਕਿ ਉਥੇ ਹੀ ਹੁਣ ਰੂਸ ਦੇ ਰਾਸ਼ਟਰਪਤੀ ਵੱਲੋਂ ਆਖਿਆ ਗਿਆ ਹੈ ਕਿ ਇਸ ਯੁਧ ਨੂੰ ਹੁਣ ਸ਼ਾਂਤੀ ਵਾਰਤਾ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਉਥੇ ਹੀ ਰੂਸ ਵੱਲੋਂ ਹੁਣ ਫ਼ਿਨਲੈਂਡ ਦੀ ਸਰਹੱਦ ਵੱਲ ਵੀ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ।