ਯੋਗਰਾਜ ਸਿੰਘ ਦੇ ਬੇਟੇ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਬਾਰੇ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੀ ਕੌਮਾਂਤਰੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਜਿੱਥੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ, ਉਥੇ ਹੀ ਮਸ਼ਹੂਰ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਯੁਵਰਾਜ ਸਿੰਘ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਆਪਣੀ ਤਾਬੜਤੋੜ ਬੈਟਿੰਗ ਲਈ ਮਸ਼ਹੂਰ ਹਨ, ਪਰ ਹੁਣ ਉਨ੍ਹਾਂ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਗਿਆ ਹੈ। ਯੁਵਰਾਜ ਸਿੰਘ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਡੇਢ ਸਾਲ ਪਹਿਲਾਂ ਇੰਸਟਾਗ੍ਰਾਮ ਤੇ ਹੋ ਰਹੀ ਚਰਚਾ ਵਿੱਚ ਭਾਰਤ ਦੇ ਤਤਕਾਲੀ ਵਾਈਸ ਕੈਪਟਨ ਰੋਹਿਤ ਸ਼ਰਮਾ ਨਾਲ ਹਿੱਸਾ ਲਿਆ ਸੀ, ਜਿਸ ਦੌਰਾਨ ਇਹਨਾਂ ਵੱਲੋਂ ਭਾਰਤੀ ਕ੍ਰਿਕਟਰ ਯੁਜ਼ਵਿੰਦਰ ਚਾਹਲ ਦੀਆਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਪੋਸਟਾਂ ਬਾਰੇ ਚਰਚਾ ਅਤੇ ਟਿੱਪਣੀ ਕੀਤੀ ਜਾ ਰਹੀ ਸੀ।

ਇਸ ਚਰਚਾ ਦੌਰਾਨ ਯੁਵਰਾਜ ਸਿੰਘ ਵੱਲੋਂ ਕਥਿਤ ਤੌਰ ਤੇ ਯੁਜ਼ਵਿੰਦਰ ਚਾਹਲ ਉੱਤੇ ਦਲਿਤ ਭਾਈਚਾਰੇ ਸਮਾਜ ਨੂੰ ਲੈ ਕੇ ਟਿਪਣੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਹਰਿਆਣਾ ਵਿੱਚ ਪੈਂਦੇ ਹਿਸਾਰ ਦੇ ਇਕ ਵਕੀਲ ਰਜਤ ਕਲਸਨ ਨੇ ਫਰਵਰੀ ਮਹੀਨੇ ਵਿੱਚ ਹਾਂਸੀ ਪੁਲਿਸ ਸਟੇਸ਼ਨ ਵਿੱਚ ਯੁਵਰਾਜ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਸੋਸ਼ਲ ਮੀਡੀਆ ਟੱਬਰ ਇਸ ਵਿਵਾਦ ਅਤੇ ਦਰਜ ਹੋਈ ਸ਼ਿਕਾਇਤ ਤੋਂ ਬਾਅਦ ਯੁਵਰਾਜ ਸਿੰਘ ਦੁਆਰਾ ਇਸ ਮਾਮਲੇ ਵਿੱਚ ਜਨਤਾ ਤੋਂ ਮੁਆਫੀ ਮੰਗੀ ਗਈ।

ਹਾਂਸੀ ਦੀ ਐਸ.ਪੀ ਨਿਕਿਤਾ ਗਹਲੋਕ ਨੇ ਹਾਈ ਕੋਰਟ ਦੇ ਬੈਂਚ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੁਵਰਾਜ ਸਿੰਘ ਦੁਆਰਾ ਅਪਮਾਨਜਨਕ ਤਰੀਕੇ ਨਾਲ ਦਲਿਤ ਭਾਈਚਾਰੇ ਸਮਾਜ ਲਈ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਇਸ ਭਾਈਚਾਰੇ ਸਮਾਜ ਦੇ ਨਾਲ ਜੁੜੇ ਲੋਕਾਂ ਦੀ ਬੇਇੱਜ਼ਤੀ ਹੋਈ ਹੈ। ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਯੁਵਰਾਜ ਸਿੰਘ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ਨਾਲ ਜੁੜੇ ਵਕੀਲਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਅਜੇ ਅਦਾਲਤ ਦੇ ਤਫਸੀਲੀ ਹੁਕਮਾਂ ਦੀ ਉਡੀਕ ਕਰ ਰਹੇ ਹਨ।

ਹਾਈਕੋਰਟ ਨੂੰ ਹਰਿਆਣਾ ਪੁਲਿਸ ਵੱਲੋਂ ਦੱਸਿਆ ਗਿਆ ਸੀ ਕਿ ਯੁਵਰਾਜ ਸਿੰਘ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਨ ਦੀ ਜ਼ਰੂਰਤ ਹੈ। ਇਸ ਸਬੰਧੀ ਅਦਾਲਤ ਨੇ ਹਰਿਆਣਾ ਪੁਲਿਸ ਨੂੰ ਯੁਵਰਾਜ ਸਿੰਘ ਦੀ ਗ੍ਰਿਫ਼ਤਾਰੀ ਹੋਣ ਉਪਰੰਤ ਉਨ੍ਹਾਂ ਨੂੰ ਜਮਾਨਤੀ ਤੌਰ ਤੇ ਰਿਹਾਅ ਕਰਨ ਲਈ ਕਿਹਾ ਹੈ।