ਯੂਕ੍ਰੇਨ ਲੱਕੜ ਦੇ ਖਿਡੌਣਿਆਂ ਨਾਲ ਇਸ ਤਰਾਂ ਬਣਾ ਰਿਹਾ ਮੂਰਖ, ਰਣਨੀਤੀ ਕਾਰਗਾਰ ਸਾਬਿਤ ਹੋ ਰੂਸ ਤੇ ਪੈ ਰਹੀ ਭਾਰੀ

ਆਈ ਤਾਜ਼ਾ ਵੱਡੀ ਖਬਰ 

।ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੋ ਸੌ ਦਿਨਾਂ ਦੇ ਕਰੀਬ ਪਹੁੰਚ ਚੁੱਕੀ ਹੈ । ਪਰ ਇਹ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ । ਹੁਣ ਤਕ ਦੋਵਾਂ ਦੇਸ਼ਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਹੈ । ਤਬਾਹੀ ਹਰ ਰੋਜ਼ ਵਧ ਰਹੀ ਹੈ , ਦੋਵੇਂ ਦੇਸ਼ ਇਕ ਦੂਜੇ ਨਾਲ ਲੜ ਰਹੇ ਹਨ । ਅਜੇ ਤਕ ਦੋਹਾਂ ਦੇਸ਼ਾਂ ਵਿੱਚੋਂ ਕਿਸੇ ਵੀ ਦੇਸ਼ ਨੇ ਗੋਡੇ ਨਹੀਂ ਟੇਕੇ । ਦੋਵੇਂ ਦੇਸ਼ਾਂ ਦੀਆਂ ਫੌਜਾਂ ਇਕ ਦੂਜੇ ਤੇ ਲਗਾਤਾਰ ਹਮਲੇ ਕਰ ਰਹੀਆਂ ਹਨ ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ । ਇਸੇ ਵਿਚਾਲੇ ਹੁਣ ਇਸ ਜੰਗ ਸਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਯੂਕਰੇਨ ਵੱਲੋਂ ਰੂਸ ਦੀ ਫ਼ੌਜ ਨੂੰ ਮੂਰਖ ਬਣਾਉਣ ਲਈ ਇਕ ਵੱਖਰਾ ਤਰੀਕਾ ਵਰਤਿਆ ਜਾ ਰਿਹਾ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਯੂਕਰੇਨ ਲੱਕੜ ਦੇ ਖਿਡੌਣਿਆਂ ਨਾਲ ਮੂਰਖ ਬਣਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮਿਜ਼ਾਈਲਾਂ ਨੂੰ ਤਬਾਹ ਕਰ ਰਿਹਾ ਹੈ। ਰੂਸ ਯੂਕਰੇਨ ਵੱਲੋਂ ਵਿਛਾਏ ਜਾਲ ਵਿੱਚ ਫਸਦਾ ਹੀ ਜਾ ਰਿਹਾ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਯੂਕਰੇਨ ਨੇ ਅਮਰੀਕਾ ਤੋਂ ਮਿਲੇ ਰਾਕੇਟ ਲਾਂਚਰ ਸਿਸਟਮ ਵਾਂਗ ਲੱਕੜ ਦੇ ਰਾਕੇਟ ਲਾਂਚਰ ਸਿਸਟਮ ਤਿਆਰ ਕਰ ਦਿੱਤੇ ਹਨ ਤੇ ਰੂਸੀ ਫ਼ੌਜ ਇਸ ਨੂੰ ਰੂਸ ਇਸਨੂੰ ਰਾਕੇਟ ਲਾਂਚਰ ਸਮਝ ਕੇ ਉਨ੍ਹਾਂ ਉਪਰ ਮਿਜ਼ਾਈਲਾਂ ਦੀ ਵਰਖਾ ਕਰ ਰਹੀ ਹੈ ਅਤੇ ਹੁਣ ਤੱਕ ਘੱਟੋ ਘੱਟ 10 ਰੂਸੀ ਕੈਲੀਬਰ ਕਰੂਜ਼ ਮਿਜ਼ਾਈਲਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ।

ਇਹ ਰਣਨੀਤੀ ਇੰਨੀ ਕਾਰਗਰ ਸਾਬਤ ਹੋ ਰਹੀ ਹੈ ਕਿ ਯੂਕਰੇਨ ਵੱਧ ਤੋਂ ਵੱਧ ਲੱਕੜ ਦੇ ਮਾਡਲ ਬਣਾਉਣ ਵਿੱਚ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਦੇ ਵਿੱਚ ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਇਸ ਚੱਲ ਰਹੀ ਜੰਗ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਵਿਚ ਮਹਿੰਗਾਈ ਵਧ ਰਹੀ ਹੈ ।

ਜਿਸ ਕਾਰਨ ਹੁਣ ਆਮ ਜਨਤਾ ਖਾਸੀ ਪ੍ਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ । ਇਹ ਜੰਗ ਹੁਣ ਦਿਨ ਦਿਨੋਂ ਦਿਨ ਖਤਰਨਾਕ ਹੁੰਦੀ ਜਾ ਰਹੀ ਹੈ ਅਤੇ ਨਵੇਂ- ਨਵੇਂ ਤਰੀਕੇ ਨਾਲ ਦੋਵੇਂ ਦੇਸ਼ ਜੰਗ ਲੜਦੇ ਨਜ਼ਰ ਆ ਰਹੇ ਹਨ ।