ਯੂਕਰੇਨ ਨਾਲ ਚਲ ਰਹੇ ਯੁੱਧ ਵਿਚਕਾਰ ਹੁਣ ਰੂਸ ਨੇ ਕਰਤੀ ਵੱਡੀ ਕਾਰਵਾਈ, ਰਾਸ਼ਟਰਪਤੀ ਪੁਤਿਨ ਨੇ ਲਿਆ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਮਹੀਨੇ ਫਰਵਰੀ ਦੇ ਵਿੱਚ ਜਿੱਥੇ ਰੂਸ ਵੱਲੋਂ ਅਚਾਨਕ ਯੂਕਰੇਨ ਦੇ ਉਪਰ ਹਮਲਾ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਲਗਾਤਾਰ ਇਸ ਸਥਿਤੀ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਦੇਸ ਚਿੰਤਿਤ ਹਨ। ਕਿਉਂਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਹੋਇਆ ਯੁੱਧ ਬਾਕੀ ਦੇਸ਼ਾਂ ਉੱਪਰ ਵੀ ਭਾਰੀ ਅਸਰ ਪਾ ਰਿਹਾ ਹੈ ਜਿਸਦੇ ਚਲਦੇ ਹੋਏ ਬਹੁਤ ਸਾਰੇ ਵਪਾਰਕ ਸਮਝੋਤੇ ਵੀ ਖਤਰੇ ਵਿਚ ਪੈ ਗਏ ਹਨ। ਸਾਰੇ ਦੇਸ਼ਾਂ ਨੂੰ ਜਿੱਥੇ ਆਰਥਿਕ ਤੌਰ ਤੇ ਕਈ ਤਰਾਂ ਦੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਈ ਵਸਤਾਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਵਪਾਰ ਉਪਰ ਵੀ ਇਸ ਦਾ ਅਸਰ ਦੇਖਿਆ ਜਾ ਰਿਹਾ ਹੈ।

ਰੂਸ ਦੇ ਖ਼ਿਲਾਫ਼ ਅੱਜ ਇੱਥੇ ਅਮਰੀਕਾ,ਕੈਨੇਡਾ,ਫਰਾਂਸ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਰੂਸ ਉੱਪਰ ਸ਼ਿਕੰਜ਼ਾ ਕੱਸਿਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਰੂਸ ਵੱਲੋਂ ਵੀ ਉਨ੍ਹਾਂ ਦੇਸ਼ਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਯੂਕਰੇਨੀ ਸਰਹੱਦ ਵਿਚਕਾਰ ਹੁਣ ਰੂਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਰਾਸ਼ਟਰਪਤੀ ਪੁਤਿਨ ਨੇ ਇਹ ਵੱਡਾ ਫੈਸਲਾ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਰੂਸ ਉੱਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ ਉਥੇ ਹੀ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਵੀ ਉਨ੍ਹਾਂ ਦੇਸ਼ਾਂ ਦੇ ਖਿਲਾਫ ਸਖਤ ਫੈਸਲਾ ਲੈਂਦੇ ਹੋਏ ਕੁਝ ਗੈਰ ਦੋਸਤਾਨਾ ਦੇਸ਼ਾਂ ਦੇ ਖਿਲਾਫ਼ ਸਖਤ ਫਰਮਾਨ ਜਾਰੀ ਕਰਨ ਲਈ ਦਸਤਖ਼ਤ ਕਰ ਦਿੱਤੇ ਹਨ। ਜਿੱਥੇ ਕਈ ਦੇਸ਼ਾਂ ਦੇ ਨਾਗਰਿਕਾਂ ਦੀਆਂ ਵੀਜ਼ਾ ਪਾਬੰਦੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਰੂਸ ਦੇ ਰਾਸ਼ਟਰਪਤੀ ਦੇ ਇਸ ਫ਼ਰਮਾਨ ਦੇ ਨਾਲ ਹੀ ਹੁਣ ਰੂਸ ਦੀ ਸਰਕਾਰ ਵੱਲੋਂ ਕਈ ਦੇਸ਼ਾਂ ਦੇ ਨਾਲ ਆਪਣੇ ਸਰਲ ਵੀਜ਼ਾ ਸਮਝੌਤਿਆਂ ਨੂੰ ਅੰਸ਼ਿਕ ਤੌਰ ਤੇ ਮੁਅੱਤਲ ਕਰ ਦਿੱਤਾ ਜਾਵੇਗਾ।

ਵੱਲੋਂ ਲਾਗੂ ਕੀਤੇ ਗਏ ਫ਼ਰਮਾਨ ਦੇ ਵਿਚ ਆਈਸਲੈਂਡ ,ਨਾਰਵੇ, ਲੀਚਟਨਸਟਾਈਨ, ਸਵਿਜ਼ਰਲੈਂਡ ਦੇ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਕੁਝ ਮੈਂਬਰ ਦੇਸ਼ ਵੀ ਸ਼ਾਮਲ ਹਨ। ਰੂਸ ਦੇ ਖ਼ਿਲਾਫ਼ ਵਿਰੋਧੀ ਕਾਰਵਾਈਆਂ ਕਰਨ ਵਾਲੇ ਦੇਸ਼ਾਂ ਅਤੇ ਉੱਥੋਂ ਦੇ ਨਾਗਰਿਕਾਂ ਉਪਰ ਵੀ ਪ੍ਰਵੇਸ਼ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।