ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੇ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਕਰੋਨਾ ਦੀ ਸਥਿਤੀ ਦੇ ਅਨੁਸਾਰ ਤਾਲਾਬੰਦੀ ਕਰਨ ਅਤੇ ਸਖ਼ਤ ਹਦਾਇਤਾਂ ਜਾਰੀ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਹਸਪਤਾਲ ਵਿੱਚ ਮਰੀਜ਼ਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਦੇਸ਼ ਅੰਦਰ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਬਾਹਰਲੇ ਦੇਸ਼ਾਂ ਵੱਲੋਂ ਸਹਾਇਤਾ ਭੇਜੀ ਜਾ ਰਹੀ ਹੈ। ਤਾਂ ਜੋ ਕਿਸੇ ਵੀ ਮਰੀਜ ਦੀ ਜਾਨ ਸਹੂਲਤਾਂ ਦੀ ਘਾਟ ਕਾਰਨ ਨਾ ਜਾ ਸਕੇ। ਇਸ ਲਈ ਵਿਦੇਸ਼ਾਂ ਤੋਂ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ।

ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਜਿਸ ਬਾਰੇ ਐਲਾਨ ਹੋ ਗਿਆ ਹੈ। ਦੇਸ਼ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੁਝ ਨੀਤੀਆਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਤਾਂ ਜੋ ਕਿ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਮਰੀਜਾਂ ਨੂੰ ਸਮੇਂ ਸਿਰ ਇਲਾਜ ਮੁਹਈਆ ਕੀਤਾ ਜਾ ਸਕੇ। ਸਿਹਤ ਮੰਤਰਾਲੇ ਵੱਲੋਂ ਕਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਗਈ ਹੈ। ਹੁਣ ਸਾਰੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਿਨਾਂ ਕਰੋਨਾ ਰਿਪੋਰਟ ਨੇ ਦਾਖਲ ਕੀਤਾ ਜਾਵੇਗਾ।

ਕੀਤੇ ਗਏ ਬਦਲਾਵ ਵਿੱਚ ਸਿਹਤ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 10 ਦਿਨਾਂ ਤੱਕ ਘਰ ਵਿਚ ਹੀ ਕਰੋਨਾ ਸੰਕਰਮਿਤ ਮਰੀਜ਼ ਰਹਿਣ ਪਿਛੋਂ ਬਾਹਰ ਆ ਸਕਦੇ ਹਨ। ਉਨ੍ਹਾਂ ਨੂੰ ਕਿਸੇ ਟੈਸਟ ਦੀ ਵੀ ਲੋੜ ਨਹੀਂ ਹੋਵੇਗੀ। ਜੋ ਮਰੀਜ਼ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ ਜਾਂ ਆਪਣੇ ਘਰ ਵਿੱਚ ਰਹਿ ਕੇ ਇਲਾਜ ਨਹੀਂ ਕਰਨਗੇ, ਉਨ੍ਹਾਂ ਦੇ ਇਲਾਜ ਦਾ ਫੈਸਲਾ ਸਿਹਤ ਅਧਿਕਾਰੀ ਕਰਨਗੇ। ਘਰ ਵਿਚ ਜਿੱਥੇ ਮਰੀਜ਼ ਇਕਾਂਤ-ਵਾਸ ਰਹੇਗਾ ਉਥੇ ਕਮਰੇ ਹਵਾਦਾਰ ਹੋਣ ਅਤੇ ਆਕਸੀਜਨ ਦਾ ਲੈਵਲ 94% ਵਿੱਚ ਹੋਣਾ ਚਾਹੀਦਾ ਹੈ।

ਹੁਣ ਸਿਹਤ ਮੰਤਰਾਲੇ ਵੱਲੋਂ ਬਦਲਾਅ ਕੀਤੇ ਗਏ ਨਿਯਮਾਂ ਅਨੁਸਾਰ ਕਿਸੇ ਵੀ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਹਸਪਤਾਲ ਵਿਚ ਮਰੀਜ਼ ਨੂੰ ਲੋੜ ਮੁਤਾਬਕ ਦਾਖਲਾ ਦਿੱਤਾ ਜਾਵੇਗਾ ਤੇ ਚਾਹੇ ਉਹ ਸ਼ਹਿਰ ਦਾ ਹੋਵੇ ਜਾਂ ਨਹੀਂ,ਉਸ ਦਾ ਸ਼ਨਾਖਤੀ ਕਾਰਡ ਵੀ ਜ਼ਰੂਰੀ ਨਹੀਂ ਹੋਵੇਗਾ। ਕਰੋਨਾ ਦੇ ਸ਼ੱਕੀ ਕੇਸ ਹੋਣ ਤੇ ਸੀਸੀਸੀ, ਡੀ ਸੀ ਐਚ ਸੀ, ਡੀ ਐਚ ਸੀ, ਦੇ ਸ਼ੱਕੀ ਵਾਰਡ ਵਿਚ ਦਾਖਲਾ ਕੀਤਾ ਜਾਵੇਗਾ। ਮਰੀਜ਼ ਨੂੰ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਮੁਹਈਆ ਕੀਤੀਆਂ ਜਾਣਗੀਆਂ ਚਾਹੇ ਉਹ ਕਿਸੇ ਵੀ ਸ਼ਹਿਰ ਨਾਲ ਸਬੰਧਤ ਹੋਵੇ।