ਆਈ ਤਾਜ਼ਾ ਵੱਡੀ ਖਬਰ
ਜਿਸ ਸਮੇਂ ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਸੱਭ ਲੋਕ ਬੁਰੇ ਦੌਰ ਵਿਚੋਂ ਗੁਜ਼ਰੇ ਸਨ। ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਸੀ। ਜਿੱਥੇ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਠੱਪ ਹੋਏ ਸਨ ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਵਾਸਤੇ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਆਨਲਾਇਨ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਿੱਥੇ ਬੱਚਿਆਂ ਦੀ ਪੜ੍ਹਾਈ ਫੋਨ ਉਪਰ ਕੀਤੀ ਜਾਂਦੀ ਰਹੀ ਉਥੇ ਹੀ ਬੱਚਿਆਂ ਵੱਲੋਂ ਵਧੇਰਾ ਸਮਾਂ ਫ਼ੋਨ ਉਪਰ ਗੁਜ਼ਾਰਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ।
ਉਥੇ ਹੀ ਬੱਚਿਆ ਵੱਲੋਂ ਫ਼ੋਨ ਉੱਪਰ ਗੇਮ ਖੇਡਣ ਨੂੰ ਵੀ ਪਹਿਲ ਦਿੱਤੀ ਜਾਣ ਲੱਗੀ। ਜਿੱਥੇ ਬੱਚਿਆਂ ਦਾ ਰੁਝਾਨ ਵਧੇਰੇ ਫ਼ੋਨ ਉਪਰ ਹੋ ਗਿਆ ਉਥੇ ਹੀ ਮਾਪਿਆਂ ਵੱਲੋਂ ਬੱਚਿਆਂ ਨੂੰ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਵੀ ਜਾਣ ਲੱਗਾ। ਹੁਣ ਮੋਬਾਈਲ ਤੇ ਗੇਮ ਖੇਡਣ ਤੋਂ ਨਾਰਾਜ਼ ਪਿਤਾ ਨੇ ਅੱਠ ਸਾਲਾਂ ਦੇ ਮਾਸੂਮ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ।
ਜਿੱਥੇ ਜਿਲ੍ਹਾ ਆਜ਼ਮਗੜ੍ਹ ਦੇ ਅਧੀਨ ਆਉਣ ਵਾਲੇ ਪਿੰਡ ਮਹੂਲਾ ਬਗੀਚਾ ਵਿੱਚ ਇੱਕ ਪਿਓ ਵੱਲੋਂ ਆਪਣੇ ਪੁੱਤਰ ਨੂੰ ਕੁੱਟ ਕੁੱਟ ਕੇ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸ ਵੱਲੋਂ ਮੋਬਾਇਲ ਉਪਰ ਗੇਮ ਖੇਡੀ ਜਾ ਰਹੀ ਸੀ ਜਿਸ ਤੋਂ ਨਾਰਾਜ਼ ਪਿਤਾ ਵੱਲੋਂ ਆਪਣੇ 8 ਸਾਲਾ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸ ਮਾਸੂਮ ਬੱਚੇ ਦੀ ਮੌਤ ਹੋ ਗਈ ਅਤੇ ਉਸ ਵੱਲੋਂ ਆਪਣੀ ਪਤਨੀ ਨੂੰ ਵੀ ਧਮਕੀ ਦਿੱਤੀ ਗਈ ਹੈ ਇਸ ਦਾ ਜ਼ਿਕਰ ਕਿਸੇ ਕੋਲ ਨਾ ਕੀਤਾ ਜਾਵੇ। ਉਥੇ ਹੀ ਦੋਸ਼ੀ ਪਿਤਾ ਜਤਿੰਦਰ ਵੱਲੋਂ ਆਪਣੇ ਬੱਚੇ ਧਰਮਵੀਰ ਉਰਫ ਲੱਕੀ ਦੀ ਇਸ ਲਈ ਵਧੇਰੇ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਬੱਕਰੀਆਂ ਚਰਾਉਂਦੇ ਸਮੇਂ ਮੋਬਾਇਲ ਉਪਰ ਲੁਡੋ ਗੇਮ ਖੇਡ ਰਿਹਾ ਸੀ।
ਜਿਸ ਵੱਲੋਂ ਬੱਚੇ ਦੀ ਲਾਸ਼ ਨੂੰ ਗੁਆਂਢੀ ਅਤੇ ਆਪਣੇ ਭਰਾ ਦੀ ਮਦਦ ਨਾਲ ਨਦੀ ਦੇ ਕੰਢੇ ਦਫਨਾ ਦਿੱਤਾ ਗਿਆ ਅਤੇ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਪੁਲਸ ਵੱਲੋਂ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Previous Postਇਸ ਮਸ਼ਹੂਰ ਐਕਟਰ ਤੇ ਲੱਗੇ ਹਾਥੀ ਦਾ ਦੰਦ ਰੱਖਣ ਦੇ ਦੋਸ਼, ਆਦਲਤ ਨੇ ਦਿੱਤਾ ਵੱਡਾ ਝਟਕਾ- ਘਿਰਿਆ ਮੁਸੀਬਤ ਚ
Next Postਪੰਜਾਬ ਚ ਇਥੇ ਪੋਤੇ ਵਲੋਂ ਦਾਦੀ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ, ਰਿਸ਼ਤਿਆਂ ਦਾ ਖੂਨ ਬਣਿਆ ਪਾਣੀ