ਆਈ ਤਾਜ਼ਾ ਵੱਡੀ ਖਬਰ
ਹੁਣ ਜਿੱਥੇ ਗਰਮੀ ਅਤੇ ਦੌਰ ਵਿੱਚ ਪੰਜਾਬ ਵਿੱਚ ਮੇਲਿਆਂ ਦਾ ਦੌਰ ਵੀ ਸ਼ੁਰੂ ਹੋ ਚੁਕਾ ਹੈ। ਉਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਬਹੁਤ ਸਾਰੇ ਮੇਲੇ ਲਗਦੇ ਹਨ। ਜਿੱਥੇ ਲੋਕਾਂ ਵੱਲੋਂ ਸ਼ਰਧਾ ਸਤਿਕਾਰ ਦੇ ਨਾਲ ਉਨ੍ਹਾਂ ਮੇਲਿਆਂ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਨਤਮਸਤਕ ਹੋਇਆ ਜਾਂਦਾ ਹੈ। ਅਜਿਹੀ ਮੇਲਿਆ ਨਾਲ ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਇਸ ਲਈ ਲੋਕਾਂ ਵੱਲੋਂ ਉਨ੍ਹਾਂ ਜਗਹਾ ਤੇ ਜਾ ਕੇ ਨਤਮਸਤਕ ਹੋਇਆ ਜਾਂਦਾ ਹੈ। ਪਰ ਕਈ ਵਾਰ ਬਦਕਿਸਮਤੀ ਦੇ ਚਲਦਿਆਂ ਹੋਇਆਂ ਉਨ੍ਹਾਂ ਸ਼ਰਧਾਲੂਆਂ ਨਾਲ ਕਈ ਹਾਦਸੇ ਵਾਪਰ ਜਾਂਦੇ ਹਨ।
ਹੁਣ ਮੇਲੇ ਜਾ ਰਿਹਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਸ਼ਰਧਾਲੂਆਂ ਦੀ ਭਰੀ ਹੋਈ ਗੱਡੀ ਪਲਟ ਗਈ ਹੈ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਲਾਣੇ ਵਿੱਚ ਸ਼ੀਤਲਾ ਮਾਤਾ ਦੇ ਮੰਦਰ ਵਿਖੇ ਚੱਲ ਰਹੇ ਮੇਲੇ ਵਿੱਚ ਸ਼ਾਮਲ ਹੋਣ ਲਈ ਪਿੰਡ ਧਰਮਪੁਰਾ ਤੋਂ ਪੱਚੀ ਦੇ ਕਰੀਬ ਸ਼ਰਧਾਲੂ ਦਰਸ਼ਨ ਕਰਨ ਲਈ ਜਾ ਰਹੇ ਸਨ ਜੋ ਇੱਕ ਪਿੱਕ ਅੱਪ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਧਰਮਪੁਰੇ ਤੋਂ ਚੱਲੇ ਸਨ। ਰਸਤੇ ਵਿੱਚ ਅਚਾਨਕ ਹੀ ਇਸ ਗੱਡੀ ਦਾ ਟਾਇਰ ਫਟ ਗਿਆ ਅਤੇ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਖੇਤਾਂ ਵਿੱਚ ਪਲਟ ਗਈ।
ਇਸ ਹਾਦਸੇ ਵਿਚ ਇਕ ਦੋ ਸਾਲ ਦੇ ਬੱਚੇ ਜਸਕਰਨ ਸਿੰਘ ਪੁੱਤਰ ਸਿਕੰਦਰ ਸਿੰਘ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ਦੇ ਵਿਚ ਪੱਚੀ ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਤੁਰੰਤ ਹੀ ਬੁਢਲਾਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਅਤੇ ਇਸ ਸਮੇਂ ਜੇਰੇ ਇਲਾਜ ਹਨ। ਪੁਲਿਸ ਵੱਲੋਂ ਜਿੱਥੇ ਘਟਨਾ ਸਥਾਨ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਉਥੇ ਹੀ ਰਾਹਗੀਰ ਲੋਕਾਂ ਵੱਲੋਂ ਵੀ ਭਰਪੂਰ ਸਮਰਥਨ ਦਿੱਤਾ ਗਿਆ, ਜਿਸ ਸਦਕਾ ਸਮੇਂ ਸਿਰ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ ਹੈ। ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਸਾਰੇ ਲੋਕ ਇਕ ਹੀ ਪਿੰਡ ਤੋਂ ਸਨ। ਦੱਸਿਆ ਗਿਆ ਹੈ ਕਿ ਡਰਾਈਵਰ ਮਲਕੀਤ ਸਿੰਘ ਅਤੇ ਵੀਰਪਾਲ ਕੌਰ ਦੀ ਹਾਲਤ ਗੰਭੀਰ ਹੈ।
Previous Postਸੁਖਪਾਲ ਸਿੰਘ ਖਹਿਰਾ ਹੋ ਗਿਆ ਗਰਮ – ਭਗਵੰਤ ਮਾਨ ਕੋਲੋਂ ਕੀਤੀ ਇਹ ਮੰਗ ਹੋ ਰਹੀ ਧੱਕੇਸ਼ਾਹੀ ਬਾਰੇ
Next Postਆ ਰਹੀ ਏਹ ਵੱਡੀ ਮਾੜੀ ਖਬਰ ਰੂਸ ਤੋਂ ਪਰਮਾਣੂ ਯੁੱਧ ਨੂੰ ਲੈ ਕੇ – ਦੁਨੀਆਂ ਪਈ ਫਿਕਰਾਂ ਚ