ਆਈ ਤਾਜਾ ਵੱਡੀ ਖਬਰ
ਇਸ ਸਮੇਂ ਬਰਸਾਤ ਦਾ ਮੌਸਮ ਹੋਣ ਕਾਰਨ ਇਹ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ,ਜਿੱਥੇ ਕੁਦਰਤ ਵੱਲੋ ਕਹਿਰ ਢਾਅ ਹੋ ਰਿਹਾ ਹੈ ਉੱਥੇ ਹੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਮੌਸਮ ਦੇ ਵਿੱਚ ਆਈ ਤਬਦੀਲੀ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਬਰਸਾਤ ਹੋਣ, ਅਸਮਾਨੀ ਬਿਜਲੀ ਨਾਲ ਕਈ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਬਰਸਾਤ ਕਾਰਨ ਜਿੱਥੇ ਹਰ ਜਗ੍ਹਾ ਤੇ ਪਾਣੀ ਪਾਣੀ ਹੋ ਰਿਹਾ ਹੈ। ਉਥੇ ਹੀ ਜੰਗਲੀ ਜੀਵਾਂ ਨੂੰ ਵੀ ਰਹਿਣ ਲਈ ਜਗ੍ਹਾ ਨਹੀਂ ਮਿਲ ਰਹੀ। ਜਿਸ ਕਾਰਨ ਉਹ ਦਰ ਦਰ ਭਟਕ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ।
ਹੁਣ ਮੁੱਖ ਮੰਤਰੀ ਦੇ ਘਰੇ ਇਸ ਖ਼ਤਰਨਾਕ ਜੀਵ ਕਾਰਨ ਭਾਜੜਾਂ ਪਈਆਂ ਹਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਘਰ ਤੋਂ ਸਾਹਮਣੀ ਆਈ ਹੈ। ਜਿੱਥੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਨ੍ਹਾਂ ਦੇ ਘਰ ਵਿੱਚ ਇੱਕ ਜਹਿਰੀਲਾ ਸੱਪ ਦਾਖਲ ਹੋ ਗਿਆ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਤਿਮਾ ਵਿਖੇ ਸ਼ਿਵ ਤਾਮਿ ਦੇ ਘਰ ਵਿਚ ਸੱਪ ਦਾਖਲ ਹੋਇਆ ਅਤੇ ਜਿਸ ਨੇ ਇਕ ਭੇਡ ਅਤੇ ਇਕ ਗਾਂ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਲਿਆ।
ਜਿਸ ਵੱਲੋਂ ਡੱਸੇ ਜਾਣ ਕਾਰਨ ਇਨ੍ਹਾਂ ਦੋਹਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਜਦੋਂ ਸੀ ਐਮ ਧਾਮੀ ਨੂੰ ਦਿੱਤੀ ਗਈ ਹੈ, ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਟੀਮ ਵੱਲੋਂ ਆ ਕੇ ਉਸ ਸੱਪ ਨੂੰ ਕਾਬੂ ਕੀਤਾ ਗਿਆ। ਉਥੇ ਹੀ ਪਸ਼ੂਆਂ ਦੇ ਡਾਕਟਰ ਨੂੰ ਵੀ ਇਲਾਜ ਵਾਸਤੇ ਬੁਲਾਇਆ ਗਿਆ ਪਰ ਉਸ ਵੱਲੋਂ ਜਾਨਵਰਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਤੋਂ ਪਤਾ ਚਲਦਾ ਹੈ ਕਿ ਸੱਪ ਕਿੰਨਾ ਖਤਰਨਾਕ ਸੀ।
ਫੜਿਆ ਗਿਆ ਇਹ ਸਭ ਫੋਰਸਟਨ ਕੈਟ ਪਰਜਾਤੀ ਦਾ ਦੱਸਿਆ ਜਾ ਰਿਹਾ ਹੈ। ਜਦ ਕਿ ਸੀਐਮ ਦਾ ਸਾਰਾ ਪਰਵਾਰ ਇਹਨੀ ਦਿਨੀਂ ਦੇਹਰਾਦੂਨ ਵਿਚ ਹੈ ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਹੈ। ਉਥੇ ਹੀ ਮੁੱਖ ਮੰਤਰੀ ਦੇ ਘਰ ਵਿਚ ਮੌਜੂਦ ਸਟਾਫ ਡਰ ਦੇ ਮਾਹੌਲ ਵਿੱਚ ਹੈ।
Previous Postਪੰਜਾਬ ਚ 3 ਅਤੇ 4 ਅਗਸਤ ਲਈ ਇਹਨਾਂ ਵਲੋਂ ਹੋ ਗਿਆ ਹੁਣ ਇਹ ਐਲਾਨ ਸੋਚਾਂ ਚ ਪਈ ਸਰਕਾਰ
Next Postਇਸ ਪ੍ਰੀਵਾਰ ਦੇ ਨਾਮ ਤੇ ਹੈ ਅਜਿਹਾ ਅਨੋਖਾ ਵੱਡਾ ਵਰਡ ਰਿਕਾਰਡ ਕੇ ਸੁਣ ਸੋਚਾਂ ਚ ਪੈ ਗਈ ਦੁਨੀਆਂ