ਆਈ ਤਾਜ਼ਾ ਵੱਡੀ ਖਬਰ
ਬੀਤੇ ਦਿਨੀਂ ਪੰਜਾਬ ਵਿੱਚ ਜਿੱਥੇ ਹੋਈਆਂ ਦੋ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਉਹ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਵੱਲੋਂ ਆਏ ਦਿਨ ਹੀ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਇਸ ਸਮੇਂ ਜਿਥੇ ਪੰਜਾਬ ਵਿਚ ਸਿਆਸਤ ਦਾ ਮਾਹੌਲ ਕਾਫ਼ੀ ਦਰਮਿਆਨ ਹੋਇਆ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਆਪਣੀ ਪਾਰਟੀ ਦੀ ਮਜਬੂਤੀ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਉਹਨਾਂ ਨੂੰ ਜਿੱਤ ਹਾਸਲ ਹੋ ਸਕੇ। ਇਸ ਸਮੇਂ ਜਿਥੇ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੀ ਪਾਰਟੀ ਉੱਪਰ ਕਈ ਤਰ੍ਹਾਂ ਦੇ ਆਰੋਪ ਵੀ ਲਗਾਏ ਜਾ ਰਹੇ ਹਨ ਉਥੇ ਹੀ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਨ੍ਹਾਂ ਲੋਕਾਂ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਐਲਾਨ ਕੀਤਾ ਗਿਆ ਹੈ ਜਿੱਥੇ ਅੱਜ ਉਨ੍ਹਾਂ ਵੱਲੋਂ ਸ੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ਰਾਜ ਉਤਸਵ ਐਲਾਨ ਦਿੱਤਾ ਹੈ। ਉਥੇ ਹੀ ਉਨ੍ਹਾਂ ਵੱਲੋਂ ਲੁਧਿਆਣਾ ਦੇ ਵਿੱਚ ਇਕ ਇਸਕਾਨ ਮੰਦਰ ਦੀ ਉਸਾਰੀ ਕੀਤੇ ਜਾਣ ਵਾਸਤੇ 2.51 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਕਰੋਨਾ ਦੇ ਕਾਰਨ ਜਿੱਥੇ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਇਹ ਰੱਥ ਯਾਤਰਾ ਕੱਢੀ ਗਈ ਹੈ।
ਉਥੇ ਹੀ ਇਸ ਰੱਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਤੈਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਵਾਪਰਨ ਵਾਲੀ ਅਣਹੋਣੀ ਨੂੰ ਰੋਕਿਆ ਜਾ ਸਕੇ। ਉਥੇ ਹੀ ਮੁੱਖ ਮੰਤਰੀ ਚੰਨੀ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ ਅਤੇ ਕੁਲਦੀਪ ਸਿੰਘ ਵੈਦ, ਵਿਧਾਇਕ ਸੁਰਿੰਦਰ ਡਾਬਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਇਸ ਰੱਥ ਯਾਤਰਾ ਵਿੱਚ ਨਤਮਸਤਕ ਹੋਏ।
ਉੱਥੇ ਹੀ ਮੁੱਖ ਮੰਤਰੀ ਵੱਲੋਂ ਪਵਿੱਤਰ ਭਗਵਤ ਗੀਤਾ ਬਾਰੇ ਆਖਿਆ ਗਿਆ ਹੈ ਕਿ ਇਸ ਵਿੱਚ ਇੱਕ ਸਲੋਕ ਨੂੰ ਪੜ੍ਹਨ ਦੀ ਸਲਾਹ ਉਨ੍ਹਾਂ ਵੱਲੋਂ ਸਭ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਭਗਵਤ ਗੀਤਾਂ ਦੇ ਜ਼ਰੀਏ ਹੀ ਬਹੁਤ ਸਾਰੀਆਂ ਸਿੱਖਿਆਵਾਂ ਸਾਡੇ ਜੀਵਨ ਵਿੱਚ ਚਾਨਣ ਬਖੇਰਦੀਆਂ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਭਗਵਤ ਗੀਤਾ ਅਤੇ ਰਾਮਾਇਣ ਖੋਜ ਕੇਂਦਰ ਸਥਾਪਤ ਕਰਨ ਵਾਸਤੇ ਪਟਿਆਲਾ ਵਿਖੇ 20 ਏਕੜ ਜ਼ਮੀਨ ਦਾ ਵੀ ਐਲਾਨ ਕੀਤਾ।
Previous Postਮਸ਼ਹੂਰ ਪੰਜਾਬੀ ਅਦਾਕਾਰ ਐਮੀ ਵਿਰਕ ਬਾਰੇ ਆਈ ਇਹ ਵੱਡੀ ਖਬਰ – ਇਸ ਕੰਮ ਚ ਬਣੇ ਪਹਿਲੇ ਪਾਲੀਵੁੱਡ ਅਦਾਕਾਰ
Next Postਪੰਜਾਬ ਚ ਇਥੇ ਮਾਸੂਮ ਬੱਚਿਆਂ ਨੂੰ ਮਿਲੀ ਸੁਤਿਆਂ ਪਈਆਂ ਇਸ ਤਰਾਂ ਦਰਦਨਾਕ ਮੌਤ – ਇਲਾਕੇ ਚ ਪਿਆ ਮਾਤਮ