ਤਾਜਾ ਵੱਡੀ ਖਬਰ
ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ। ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਬਹੁਤ ਸਾਰੇ ਫਿਲਮੀ ਅਦਾਕਾਰਾ ਵਲੋ ਸਾਥ ਦਿੱਤਾ ਜਾ ਰਿਹਾ ਹੈ ।
ਉਥੇ ਹੀ ਕਿਸਾਨਾਂ ਦੇ ਸੰਘਰਸ਼ ਦੀ ਕੁਝ ਕਲਾਕਾਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਰਾਜਨੀਤਿਕ ਜਗਤ ,ਖੇਡ ਜਗਤ, ਸੰਗੀਤ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਚਰਚਾ ਦੇ ਦੌਰ ਵਿੱਚੋਂ ਲੰਘ ਰਹੀਆਂ ਹਨ। ਹੁਣ ਮੁੰਬਈ ਤੋਂ ਮਸ਼ਹੂਰ ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਦੇ ਬਾਰੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਿਕਾਇਤ ਉੱਪਰ ਕਾਰ ਡਿਜ਼ਾਈਨਰ ਦਲੀਪ ਛਾਬੜਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕਪਿਲ ਸ਼ਰਮਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਮੁੰਬਈ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਕਾਰ ਡਿਜਾਇਨ ਕੰਪਨੀ ਦੇ ਸੰਸਥਾਪਕ ਦਲੀਪ ਨੂੰ ਕਮੇਡੀਅਨ ਕਪਿਲ ਸ਼ਰਮਾ ਦੀ ਧੋ-ਖਾ-ਧ-ੜੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਕਪਿਲ ਸ਼ਰਮਾ ਵੱਲੋਂ ਇਹ ਸ਼ਿਕਾਇਤ ਸਤੰਬਰ 2020 ਵਿੱਚ ਕੀਤੀ ਗਈ ਸੀ। ਕਮੇਡੀਅਨ ਕਪਿਲ ਵੱਲੋਂ ਮਾਰਚ 2017 ਵਿੱਚ ਇੱਕ ਵੈਨਿਟੀ ਵੈਨ ਡਿਜ਼ਾਈਨ ਕਰਨ ਵਾਸਤੇ ਇਕ 5 ਕਰੋੜ 30 ਲੱਖ ਰੁਪਏ ਦਿੱਤੇ ਗਏ ਸਨ। ਉਸ ਤੋਂ ਬਾਅਦ ਕਪਿਲ ਨੂੰ 50 ਲੱਖ ਰੁਪਏ ਹੋਰ ਅਦਾ ਕਰਨ ਲਈ ਕਿਹਾ ਗਿਆ ਸੀ।
ਉਸ ਤੋਂ ਬਾਅਦ 60 ਲੱਖ ਰੁਪਏ ਦੀ ਨਗਦ ਰਕਮ ਦੀ ਡੀਸੀ ਡਿਜ਼ਾਈਨ ਵੱਲੋਂ ਮੰਗੀ ਗਈ। ਜਿਸ ਲਈ ਕਪਿਲ ਵਲੋ ਮਨਾ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਦਲੀਪ ਵੱਲੋਂ ਬਣਾਇਆ ਗਿਆ ਬਿੱਲ 1 ਕਰੋੜ 20 ਲੱਖ ਰੁਪਏ ਸੀ। ਜਿਸ ਕਰਕੇ ਕਪਿਲ ਸ਼ਰਮਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦਲੀਪ ਦੇ ਖਿਲਾਫ ਹੈ ਹੋਰ ਪੀੜਤ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ। ਤੇ ਉਸਦੇ ਖ਼ਿਲਾਫ਼ ਧੋ-ਖਾ-ਧ-ੜੀ ਦਾ ਕੇਸ ਕਰੀਬ ਇਕ ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ। ਦਲੀਪ ਨੂੰ ਕਈ ਰਾਜਾਂ ਵਿੱਚ ਇੱਕ ਵਾਹਨ ਨੂੰ ਰਜਿਸਟਰ ਕਰਨ ਅਤੇ ਕਰਜ਼ੇ ਲੈਣ ਦੇ ਦੋ-ਸ਼ ਵਿੱਚ ਪਹਿਲਾ ਵੀ ਗ੍ਰਿਫਤਾਰ ਕੀਤਾ ਗਿਆ ਸੀ।
Previous PostNRI ਪੰਜਾਬੀਆਂ ਲਈ ਆਈ ਵੱਡੀ ਖਬਰ : ਕੈਪਟਨ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ
Next Postਹਸਦੇ ਖੇਡਦੇ ਪ੍ਰੀਵਾਰ ਚ ਮੌਤ ਨੇ ਕੀਤਾ ਇਸ ਤਰਾਂ ਤਾਂਡਵ , ਵਿਛੇ ਸੱਥਰ ,ਪਿਆ ਮਾਤਮ