ਆਈ ਤਾਜ਼ਾ ਵੱਡੀ ਖਬਰ
ਕਿਸਾਨਾਂ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਦਿਆਂ ਨੂੰ , ਹੁਣ ਤਕ ਕਈ ਕਿਸਾਨ ਸ਼ਹੀਦ ਹੋ ਚੁੱਕੇ ਨੇ । ਸਰਦੀ , ਗਰਮੀ ਹਰ ਮੌਸਮ ਦਾ ਨੂੰ ਕਿਸਾਨਾਂ ਨੇ ਆਪਣੇ ਬੁਲੰਦ ਹੌਸਲੇ ਦੇ ਨਾਲ ਹੰਢਾਇਆ ਹੈ ਤੇ ਕਿਸਾਨਾਂ ਦੇ ਵੱਲੋਂ ਮੰਗ ਇੱਕੋ ਹੀ ਕੀਤੀ ਜਾ ਰਹੀ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ । ਪਰ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਵੀ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕ ਕੇ ਸਰਕਾਰ ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਤਾਂ ਜੋ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰ ਕੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦੇਵੇ, ਪਰ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਹੀ ਆਪਣੇ ਨਵੇਂ – ਨਵੇਂ ਫਰਮਾਨ ਜਾਰੀ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਸਾਰਾ ਕਾਰੋਬਾਰ ਕਰਨ ਦੇ ਵਿੱਚ ਤੁਲੀ ਹੋਈ ਹੈ।
ਜਿਸ ਦੇ ਚਲਦੇ ਹੁਣ ਕਿਸਾਨਾਂ ਦੇ ਵੱਲੋਂ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਅਤੇ ਅਡਾਨੀ ਦੋਵੇਂ ਪ੍ਰਸਿੱਧ ਕਾਰੋਬਾਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਵੱਖ ਵੱਖ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕਰ ਕੇ ਇਨ੍ਹਾਂ ਕਾਰੋਬਾਰੀਆਂ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ । ਜਿੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਨ੍ਹਾਂ ਕਾਰੋਬਾਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਹੁਣ ਇਸੇ ਵਿਚਕਾਰ ਮੁਕੇਸ਼ ਅੰਬਾਨੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਮੁਕੇਸ਼ ਅੰਬਾਨੀ ਦੇ ਮੁੰਬਈ ਵਾਲੇ ਘਰ ਐਂਟੀਲਿਆ ਦੀ ਸੁਰੱਖਿਆ ਅੱਜ ਯਾਨੀ ਸੋਮਵਾਰ ਨੂੰ ਅਚਾਨਕ ਵਧਾ ਦਿੱਤੀ ਗਈ ਹੈ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮੁੰਬਈ ਪੁਲੀਸ ਕੰਟਰੋਲ ਰੂਮ ਨੂੰ ਐਂਟੀਲਿਆ ਇਕ ਟੈਕਸੀ ਡਰਾਈਵਰ ਦਾ ਫੋਨ ਆਇਆ ਸੀ, ਜਿਸਨੇ ਜਾਣਕਾਰੀ ਦਿੰਦਿਆ ਦੱਸਿਆ ਸੀ ਕਿ ਉਸਦੀ ਟੈਕਸੀ ਦੇ ਰੂਪ ਵਿੱਚ ਬੈਠੇ ਦੋ ਲੋਕ ਐਂਟੀਲਿਆ ਦੀ ਲੋਕੇਸ਼ਨ ਬਾਰੇ ਪੁੱਛ ਰਹੇ ਸਨ । ਟੈਕਸੀ ਚਾਲਕ ਨੇ ਇਹ ਵੀ ਆਖਿਆ ਕਿ ਇਹ ਦੋਵੇਂ ਵਿਅਕਤੀਆਂ ਕੋਲੋਂ ਇਕ ਬੈਗ ਵੀ ਸੀ । ਜਿਸ ਤੋਂ ਬਾਅਦ ਪੁਲੀਸ ਐਕਸ਼ਨ ਮੋਡ ਚ ਆ ਗਈ ਤੇ ਪੁਲੀਸ ਵੱਲੋਂ ਹੁਣ ਟੈਕਸੀ ਚਾਲਕ ਤੇ ਬਿਆਨ ਦਰਜ ਕਰ ਕੇ ਮੁੰਬਈ ਪੁਲੀਸ ਨੇ ਐਟੀਲੀਆ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ ਅਤੇ ਬੈਰੀਕੇਡ ਲਗਾ ਕੇ ਮੁੰਬਈ ਪੁਲੀਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।
ਪੁਲੀਸ ਨੂੰ ਹੁਣ ਉਨ੍ਹਾਂ ਦੋਨਾਂ ਸ਼ੱਕੀ ਲੋਕਾਂ ਦੀ ਤਲਾਸ਼ ਹੈ ਜੋ ਐਟੀਲੀਆ ਬਾਰੇ ਪੁੱਛਗਿੱਛ ਕਰ ਰਹੇ ਸਨ । ਉੱਥੇ ਹੀ ਪੁਲੀਸ ਨੇ ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਟੈਕਸੀ ਚਾਲਕ ਮੁਤਾਬਕ ਉਹ ਦੋ ਲੋਕ ਸਨ । ਜਿਨ੍ਹਾਂ ਵਿੱਚ ਇੱਕ ਦਾੜ੍ਹੀ ਵਾਲਾ ਆਦਮੀ ਸੀ ਤੇ ਉਹ ਐਟੀਲੀਆ ਦੀ ਲੋਕੇਸ਼ਨ ਪੁੱਛ ਰਹੇ ਸਨ । ਜਿਸ ਦੇ ਚਲਦੇ ਪੁਲੀਸ ਦੇ ਵੱਲੋਂ ਨਾਕਾਬੰਦੀ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸਖਤ ਸੁਰੱਖਿਆ ਐਟੀਲੀਆ ਦੇ ਬਾਹਰ ਲਗਾ ਦਿੱਤੀ ਗਈ ਹੈ ।
Previous Postਨਿਊਜੀਲੈਂਡ ਚ ਫੇਸਬੁੱਕ ਤੇ ਲਾਈਵ ਹੋ 51 ਲੋਕਾਂ ਦੀ ਸ਼ਰੇਆਮ ਜਾਨ ਲੈਣ ਵਾਲੇ ਬਾਰੇ ਹੁਣ ਆਏ ਇਹ ਵੱਡੀ ਖਬਰ
Next Postਹੁਣੇ ਹੁਣੇ CM ਚੰਨੀ ਨੇ ਅਚਾਨਕ ਕਰਤਾ ਐਲਾਨ ਦੱਸਿਆ ਕਰਨ ਲਗੇ ਹਨ ਵੱਡਾ ਕੰਮ – ਹੋਵੇਗਾ ਵੱਡਾ ਧਮਾਕਾ