ਮਾੜੀ ਖਬਰ : ਹੁਣੇ ਹੁਣੇ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ 31 ਮਈ ਤੱਕ ਲਈ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਕਾਰਨ ਦਹਿਸ਼ਤ ਦੇ ਮਾਹੌਲ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾਇਆ ਜਾ ਰਿਹਾ ਹੈ। ਮੁੜ ਤੋਂ ਕਰੋਨਾ ਦੀ ਅਗਲੀ ਲਹਿਰ ਸਭ ਦੇਸ਼ਾਂ ਵਿਚ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਭਾਰਤ ਵਿੱਚ ਵੀ ਪਿਛਲੇ ਸਾਲ ਮਾਰਚ 2020 ਦੇ ਵਿਚ ਕੇਸਾਂ ਵਿੱਚ ਆਈ ਤੇਜ਼ੀ ਦੇ ਨਾਲ਼ ਹੀ ਹਵਾਈ ਉਡਾਨਾਂ ਨੂੰ ਰੋਕ ਦਿੱਤਾ ਗਿਆ। ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਦੂਸਰੇ ਦੇਸ਼ਾਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਦੇ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਭਾਰਤ ਵਿੱਚ ਫਿਰ ਕਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉਪਰ ਪਾਬੰਦੀ ਲਗਾਈ ਗਈ ਹੈ।

ਹੁਣ ਕਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ 31 ਮਈ ਤੱਕ ਲਏ ਇਕ ਐਲਾਨ ਕਰ ਦਿੱਤਾ ਹੈ। ਇਸ ਮਾੜੀ ਖਬਰ ਨਾਲ ਬਹੁਤ ਸਾਰੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਭਾਰਤ ਵਿੱਚ ਜਿੱਥੇ ਕਰੋਨਾ ਦੀ ਅਗਲੀ ਲਹਿਰ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਉਥੇ ਹੀ ਦੇਸ਼ ਵਿੱਚ ਕਰੋਨਾ ਕੇਸਾਂ ਵਿੱਚ ਆਈ ਤੇਜ਼ੀ ਨੂੰ ਦੇਖਦੇ ਹੋਏ ਭਾਰਤ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਉਡਾਨਾਂ ਉਪਰ ਲਗਾਈ ਗਈ ਰੋਕ ਦੀ ਮਿਆਦ ਨੂੰ ਹੋਰ ਅੱਗੇ ਵਧਾ ਦਿੱਤਾ ਹੈ।

ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਤੋਂ ਹੀ ਅੰਤਰਰਾਸ਼ਟਰੀ ਉਡਾਨਾਂ ਉਪਰ ਰੋਕ ਲਗਾਈ ਗਈ ਸੀ। ਜਿਸ ਦੀ ਸਮਾਂ ਸੀਮਾ 30 ਅਪਰੈਲ ਤੱਕ ਕੀਤੀ ਗਈ ਸੀ ਜਿਸ ਨੂੰ ਹੁਣ ਵਧਾ ਕੇ 31 ਮਈ 2021 ਤੱਕ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਲੋਕ ਹੁਣ 31 ਮਈ ਤੱਕ ਵਿਦੇਸ਼ ਯਾਤਰਾ ਨਹੀਂ ਕਰ ਸਕਣਗੇ। ਕਰੋਨਾ ਕੇਸਾਂ ਨੂੰ ਦੇਖਦੇ ਹੋਏ ਡੀਜੀਸੀਏ ਵੱਲੋਂ ਵਿਦੇਸ਼ੀ ਉਡਾਨਾਂ ਤੇ ਪਾਬੰਦੀ ਦੀ ਮਿਆਦ ਨੂੰ ਵਧਾ ਕੇ 31 ਮਈ ਤਕ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਤਾਲਾਬੰਦੀ ਦੇ ਸਮੇਂ ਵੀ 26 ਜੂਨ 2020 ਨੂੰ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਨਾਂ ਉਪਰ ਪਾਬੰਦੀ ਲਗਾ ਦਿੱਤੀ ਸੀ। ਇਸ ਪਿੱਛੋਂ ਸਮੇਂ-ਸਮੇਂ ਤੇ ਡੀਜੀਸੀਏ ਵੱਲੋਂ ਨਵੀਂ ਗਾਈਡਲਾਈਨ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ। ਜਿੱਥੇ ਹੁਣ 31 ਮਈ ਤੱਕ ਰੋਕ ਲਗਾਈ ਗਈ ਹੈ ਉਥੇ ਹੀ ਕਰੋਨਾ ਦੇ ਵਧ ਰਹੇ ਮਾਮਲਿਆਂ ਕਾਰਨ ਮੁੜ ਤੋਂ ਕਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਭਾਜੜਾਂ ਪੈਣ ਦਾ ਮਾਹੌਲ ਪੈਦਾ ਹੋ ਸਕਦਾ ਹੈ।