ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿ-ਕਾ- ਰ ਹੋ ਗਏ ਹਨ। ਉਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਗ਼ਲਤ ਕਦਮ ਚੁੱਕ ਲਏ ਜਾਂਦੇ ਹਨ। ਕਿਉਂਕਿ ਇਸ ਔਖੀ ਘੜੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀਆ ਨੌਕਰੀਆਂ ਚਲੇ ਗਈਆਂ ਤੇ ਉਨ੍ਹਾਂ ਦਾ ਕੰਮ ਕਾਜ ਠੱਪ ਹੋ ਗਿਆ।
ਜਿਸ ਦੇ ਕਾਰਨ ਪਿਛਲੇ ਕਾਫੀ ਮਹੀਨਿਆਂ ਤੋਂ ਬਹੁਤ ਸਾਰੇ ਨੌਜਵਾਨਾਂ ਵੱਲੋਂ। ਖੁ-ਦ-ਕੁ-ਸ਼ੀ। ਕਰ ਲਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਹਰਿਆਣਾ ਦੇ ਸਿਰਸਾ ਜਿਲ੍ਹੇ ਤੋਂ, ਜਿੱਥੇ ਸੂਰਤ ਗੜੀਆ ਬਜਾਰ ਵਿੱਖੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਵਾਪਰਿਆ ਹੈ ਹਾਦਸਾ ਜਿਸ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਇਕ ਨੌਜਵਾਨ ਵਲੋ ਗੁਰਦੁਆਰਾ ਸ਼੍ਰੀ ਦਸਵੀਂ ਪਾਤਸ਼ਾਹ ਜੀ ਦੇ ਸਰੋਵਰ ਵਿਚ ਛਾਲ ਮਾਰਨ ਦੀ ਘਟਨਾ ਸਾਹਮਣੇ ਆਈ ਸੀ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਸੂਚਨਾ ਗੋਤਾਖੋਰ ਅਤੇ ਪੁਲਿਸ ਟੀਮ ਨੂੰ ਦਿੱਤੀ ਗਈ। ਜਿਨ੍ਹਾਂ ਮੌਕੇ ਤੇ ਪਹੁੰਚ ਕੇ ਉਸ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।
ਉਸ ਨੌਜਵਾਨ ਵੱਲੋ 30 ਫੁੱਟ ਡੂੰਘੇ ਸਰੋਵਰ ਵਿੱਚ ਛਾਲ ਮਾ- ਰੀ ਗਈ ਸੀ । ਜਿਸ ਕਾਰਨ ਨੌਜਵਾਨ ਦੀ ਡੂੰਘੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ । ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਤੋਂ ਇਸ ਨੌਜਵਾਨ ਬਾਰੇ ਪਤਾ ਲੱਗਾ ਹੈ ਕਿ ਇਹ 25 ਸਾਲਾਂ ਨੌਜਵਾਨ ਪੁੱਤਰ ਬਨਵਾਰੀ ਲਾਲ ਮਨੇਰਵਾ ਹਾਈ ਸਕੂਲ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਜੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ਉੱਤੇ ਪ੍ਰੇ-ਸ਼ਾ- ਨ ਚੱਲ ਰਿਹਾ ਸੀ।
ਇਸ ਸਾਰੀ ਘਟਨਾ ਬਾਰੇ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਦੇ ਪਾਠੀ ਨੂੰ ਦੋ ਘੰਟਿਆਂ ਬਾਅਦ ਪਤਾ ਲੱਗਾ। ਉਸ ਤੋਂ ਬਾਅਦ ਗੋਤਾ ਖੋਰ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਚਾਚੇ ਨੇ ਜਦੋਂ ਉਸ ਨੂੰ ਫੋਨ ਕਰਕੇ ਦੁਪਹਿਰ ਦੇ ਖਾਣੇ ਲਈ ਬੁਲਾਇਆ ਤਾਂ, ਉਸ ਦਾ ਫ਼ੋਨ ਗੁਰਦਵਾਰੇ ਦੇ ਪਾਠੀ ਵੱਲੋਂ ਚੁੱਕਿਆ ਗਿਆ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਘਟਨਾ ਸਥਾਨ ਤੇ ਪਹੁੰਚੇ। ਜਿਨ੍ਹਾਂ ਨੂੰ ਪਾਠੀ ਨੇ ਦੱਸਿਆ ਕਿ ਫੋਨ ਸਰੋਵਰ ਦੇ ਕੰਢੇ ਤੇ ਪਿਆ ਸੀ। ਪਰਿਵਾਰਿਕ ਮੈਂਬਰਾਂ ਨੇ ਵੀ ਦੱਸਿਆ ਹੈ ਕਿ ਸ਼ੈਂਕੀ ਇਕੱਲਾ ਰਹਿੰਦਾ ਸੀ, ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਉਸ ਨੌਜਵਾਨ ਦਾ ਸੀਸੀਟੀਵੀ ਫੁਟੇਜ ਵੀ ਮਿਲਿਆ ਹੈ, ਜਿਸ ਵਿਚ ਉਹ ਗੁਰੂ ਘਰ ਦੇ ਇਕ ਦੂਰ ਦੇ ਕੈਮਰੇ ਵਿੱਚ ਛਾਲ਼। ਮਾ- ਰ-ਦਾ। ਦਿਖਾਈ ਦੇ ਰਿਹਾ ਹੈ।
Previous Postਹੁਣੇ ਹੁਣੇ ਕੈਪਟਨ ਨੇ ਰਾਸ਼ਟਰਪਤੀ ਦੀ ਨਾਂਹ ਮਗਰੋਂ ਕਰਤਾ ਇਹ ਵੱਡਾ ਐਲਾਨ
Next Postਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਅਮਰੀਕਾ ਤੋਂ ਪੰਜਾਬ ਤੱਕ ਪਿਆ ਸੋਗ