ਮਾਂ ਦੀ ਬਹਾਦਰੀ ਨੂੰ ਦੇਖ ਹਰੇਕ ਹੋਇਆ ਹੈਰਾਨ , ਪੁੱਤਰ ਨੂੰ ਬਚਾਉਣ ਲਈ ਬਾਘ ਨਾਲ ਗਈ ਭੀੜ

ਆਈ ਤਾਜ਼ਾ ਵੱਡੀ ਖਬਰ

ਰੱਬ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਸੀ ਇਸ ਲਈ ਰੱਬ ਵੱਲੋਂ ਮਾਂ ਨੂੰ ਬਣਾਇਆ ਗਿਆ ਜੋ ਹਰ ਜਗਾ ਤੇ ਆਪਣੇ ਬੱਚਿਆਂ ਦੀ ਰਾਖੀ ਕਰਦੀ ਹੈ। ਦੁਨੀਆ ਵਿੱਚ ਹਰ ਮਾਂ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾ ਕੇ ਰੱਖਦੀ ਹੈ ਅਤੇ ਉਸ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸੀਬਤਾਂ ਨੂੰ ਆਪਣੇ ਉਪਰ ਲੈ ਲੈਂਦੀ ਹੈ। ਦੁਨੀਆਂ ਵਿੱਚ ਹਰ ਮਾਂ-ਬਾਪ ਨੂੰ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਬੱਚਿਆਂ ਨੂੰ ਹਰ ਮੁਸੀਬਤ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵੀ ਦੁਨੀਆ ਦੀ ਹਰ ਮਾਂ ਵੱਲੋਂ ਕੀਤੀ ਜਾਂਦੀ ਹੈ।

ਹੁਣ ਮਾਂ ਦੀ ਬਹਾਦਰੀ ਤੇ ਲਾਲ ਪੁੱਤਰ ਦੀ ਜਾਨ ਬਚ ਗਈ ਹੈ ਜਿੱਥੇ ਇਕ ਮਾਂ ਆਪਣੇ ਪੁੱਤਰ ਨੂੰ ਬਚਾਉਣ ਲਈ ਬਾਘ ਨਾਲ ਭਿੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਮੱਧ ਪ੍ਰਦੇਸ਼ ਦੇ ਜ਼ਿਲੇ ਉਮਰੀਆ ਦੇ ਵਿੱਚ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਉਸ ਸਮੇਂ ਬਾਘ ਤੋਂ ਬਚਾ ਲਿਆ ਗਿਆ, ਜਦੋਂ ਇੱਕ ਬਾਘ ਵੱਲੋਂ ਬੱਚੇ ਉੱਪਰ ਹਮਲਾ ਕੀਤਾ ਗਿਆ ਸੀ।

ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਬਰਫ ਜ਼ੋਨ ਵਿੱਚ ਇੱਕ ਬਾਘ ਵੱਲੋਂ ਮਾਂ ਅਤੇ ਬੱਚੇ ਉਪਰ ਉਸ ਸਮੇਂ ਹਮਲਾ ਕਰ ਦਿੱਤਾ ਗਿਆ ਸੀ ਜਦੋਂ ਇਹ ਔਰਤ ਜੰਗਲ ਪਾਣੀ ਗਈ ਹੋਈ ਸੀ। ਉਸ ਸਮੇਂ ਇਹ ਔਰਤ ਆਪਣੇ 15 ਮਹੀਨਿਆਂ ਦੇ ਬੱਚੇ ਨੂੰ ਵੀ ਨਾਲ ਲੈ ਕੇ ਗਏ ਹੋਏ ਸੀ ਜਦੋਂ ਉਸ ਬਾਘ ਵੱਲੋਂ ਬੱਚੇ ਉੱਪਰ ਹਮਲਾ ਕੀਤਾ ਗਿਆ ਤਾਂ ਮਾਂ ਵੱਲੋਂ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਹੀ ਆਪਣੇ ਬੱਚੇ ਨੂੰ ਬਚਾਉਣ ਲਈ ਬਾਘ ਨਾਲ ਮੁਕਾਬਲਾ ਕੀਤਾ ਗਿਆ।

ਇਸ ਘਟਨਾ ਦੇ ਵਿਚ ਜਿੱਥੇ ਮਾਂ ਵੱਲੋਂ ਆਪਣੇ ਬੱਚੇ ਨੂੰ ਮੌਤ ਦੇ ਮੂੰਹ ਵਿਚੋਂ ਬਚਾਇਆ ਗਿਆ ਹੈ ਉਥੇ ਹੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਮਾਂ ਅਤੇ ਬੱਚੇ ਨੂੰ ਜਿੱਥੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਉਥੇ ਹੀ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।