ਮਸ਼ਹੂਰ ਪੰਜਾਬੀ ਗਾਇਕ ਨੇ ਕੀਤਾ ਕਤਲ ਪ੍ਰੇਮਿਕਾ ਦੇ ਬਾਪ ਦਾ ਕਤਲ ਲੱਗੇ ਇਲਜਾਮ

ਆਈ ਤਾਜਾ ਵੱਡੀ ਖਬਰ 

ਵਿਦੇਸ਼ੀ ਧਰਤੀ ਤੋਂ ਬੀਤੇ ਕੁਝ ਸਮੇਂ ਦੌਰਾਨ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਖਬਰਾਂ ਸਾਹਮਣੇ ਆਈਆਂ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਪੰਜਾਬੀ ਗਾਇਕ ਵੱਲੋਂ ਆਸਟਰੇਲੀਆ ਵਿੱਚ ਰਹਿੰਦੀ ਆਪਣੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ l ਦਰਅਸਲ ਪੰਜਾਬੀ ਗਾਇਕ ਦੀ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਦੇ ਪਿਤਾ ਨੇ ਉਹਨਾਂ ਦਾ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਸੀ। ਜਿਸ ਤੋਂ ਦੁਖੀ ਹੋ ਕੇ ਪੰਜਾਬੀ ਗਾਇਕ ਵੱਲੋਂ ਉਸਦੇ ਪਿਤਾ ਦਾ ਕਤਲ ਕਰਕੇ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ।

ਇਸ ਘਟਨਾ ਮਗਰੋਂ ਪੰਜਾਬੀ ਗਾਇਕ ਰਣਜੀਤ ਬਾਠ ਨੇ ਆਸਟ੍ਰੇਲੀਆ ਰਹਿੰਦੀ ਨੂੰ ਮੈਸੇਜ ਕਰਕੇ ਘਟਨਾ ਤੇ ਅਫਸੋਸ ਜਤਾਉਂਦਿਆਂ ਪਿਤਾ ਦੀ ਲਾਸ਼ ਝਾੜੀਆਂ ਵਿਚ ਸੁੱਟਣ ਦਾ ਆਪ ਹੀ ਖ਼ੁਲਾਸਾ ਕੀਤਾ, ਜਿਸ ਤੋਂ ਬਾਅਦ ਇਸ ਘਟਨਾ ਦੇ ਚਾਰੇ ਪਾਸੇ ਚਰਚੇ ਛਿੜ ਪਏ । ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਥਾਣਾ ਦਾਖਾ ਦੀ ਪੁਲਸ ਨੇ ਵਿਕਰਮ ਸੱਗੜ ਪੁੱਤਰ ਰਵਿੰਦਰਪਾਲ ਸੱਗੜ ਵਾਸੀ ਪਿੰਡ ਕਿਲਾ ਰਾਏਪੁਰ ਦੇ ਬਿਆਨਾਂ ’ਤੇ ਉਸ ਦੇ ਪਿਤਾ ਰਵਿੰਦਰਪਾਲ ਸਿੰਘ ਨੂੰ ਕਤਲ ਕਰਨ ਦੇ ਦੋਸ਼ ’ਚ ਰਣਜੀਤ ਸਿੰਘ ਕਾਹਲੋਂ ਉਰਫ ਰਣਜੀਤ ਬਾਠ ਪੁੱਤਰ ਸਵਰਨ ਸਿੰਘ ਤੇ ਉਸ ਦੇ ਭਤੀਜੇ ਗੁੱਲੀ ਵਾਸੀ, ਬਾਠ ਕਲਾਂ ਜਲੰਧਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਆ l ਉਧਰ ਸ਼ਿਕਾਇਤਕਰਤਾ ਵਿਕਰਮ ਸੱਗੜ ਨੇ ਆਪਣੇ ਪੁਲਿਸ ਨੂੰ ਦਰਜ ਕਰਵਾ ਦਿੱਤੇ ਹਨ। ਉਧਰ ਮ੍ਰਿਤਕ ਰਵਿੰਦਰ ਪਾਲ ਸਿੰਘ ਦੀ ਲਾਸ਼ ਜਗਰਾਓਂ ਜੀ. ਟੀ. ਰੋਡ ’ਤੇ ਸਥਿਤ ਮੈਰੀਵਿਲਾ ਰਿਜ਼ੋਰਟਸ ਨੇੜੇ ਸੜਕ ਦੇ ਕਿਨਾਰੇ ਝਾੜੀਆਂ ’ਚੋਂ ਮਿਲੀ ਸੀ, ਜੋ ਕਿ ਅਣਪਛਾਤੀ ਸੀ। ਇਸ ਦੀ ਸ਼ਨਾਖਤ ਲਈ ਲਾਸ਼ ਸਿਵਲ ਹਸਪਤਾਲ ਲੁਧਿਆਣਾ ਮੋਰਚਰੀ ਵਿਖੇ ਰਖਵਾਈ ਸੀ। ਜਿਸ ਤੋਂ ਬਾਅਦ ਇਹਨਾਂ ਦੀ ਪਛਾਣ ਹੋਈ ਤੇ ਹੁਣ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰ ਇਸ ਵੱਡੀ ਵਾਰਦਾਤ ਦੇ ਵਾਪਰਨ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ l