ਤਾਜਾ ਵੱਡੀ ਖਬਰ
ਆਏ ਦਿਨ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਵਾਪਰਨ ਵਾਲੇ ਅਜਿਹੇ ਹਾਦਸੇ ਕਦੇ ਵੀ ਨਹੀਂ ਭੁੱਲ ਜਾਂਦੇ ਹਨ। ਜਿੱਥੇ ਕਰੋਨਾ ਕਾਲ ਦੇ ਸਮੇਂ ਵਿੱਚ ਵੀ ਪੰਜਾਬੀ ਗਾਇਕਾ ਅਤੇ ਕਲਾਕਾਰ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ। ਉਥੇ ਹੀ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਕਿਸਾਨੀ ਸੰਘਰਸ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਗਾਇਕ ਅਤੇ ਕਲਾਕਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਉੱਥੇ ਹੀ ਬਹੁਤ ਸਾਰੇ ਗਾਇਕ ਆਪਣੇ ਘਰੇਲੂ ਮਸਲਿਆਂ ਕਾਰਨ ਵੀ ਚਰਚਾ ਵਿਚ ਰਹਿੰਦੇ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੇ ਗੁੰਮ ਹੋਏ ਪਿਤਾ ਦੇ ਮਾਮਲੇ ਵਿੱਚ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਇਸ ਸਮੇਂ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦੇ ਰਿਹਾ ਸੀ। ਉਸ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਆਪਣੇ ਪਿਤਾ ਜੀ ਦੇ ਗੁੰਮ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ।
ਦਿਲਪ੍ਰੀਤ ਢਿੱਲੋਂ ਦੇ ਪਿਤਾ ਜੀ ਖਮਾਣੋਂ ਦੇ ਪਿੰਡ ਬਰਵਾਲ਼ੀ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿੱਚ ਮੁੱਖ ਅਧਿਆਪਕ ਦੇ ਤੌਰ ਤੇ ਸੇਵਾਵਾਂ ਦੇ ਰਹੇ ਹਨ। ਉਹ 14 ਜਨਵਰੀ ਤੋਂ ਲਾਪਤਾ ਦੱਸੇ ਜਾ ਰਹੇ ਹਨ। ਦਿਲਪ੍ਰੀਤ ਢਿੱਲੋਂ ਦੇ ਪਿਤਾ ਜੀ ਕੁਲਦੀਪ ਸਿੰਘ ਢਿੱਲੋਂ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਮੰਨੂਪੁਰ ਵਿੱਚ ਰਹਿ ਰਹੇ ਹਨ। ਪਤਾ ਲੱਗਾ ਹੈ ਕਿ ਉਹ 14 ਜਨਵਰੀ ਨੂੰ ਮੱਕਰ ਸਕਰਾਂਤੀ ਦੇ ਮੌਕੇ ਤੇ ਬਸੀ ਪਠਾਣਾਂ ਦੇ ਪਿੰਡ ਗੰਢੂਆਂ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਡੈਟਸਨ ਰੈਡੀ ਗੋ ਕਾਰ ਤੇ ਨਤਮਸਤਕ ਹੋਣ ਲਈ ਆਏ।
ਉਸ ਤੋਂ ਬਾਅਦ ਉਨ੍ਹਾਂ ਦੀ ਕਾਰ ਉਥੋਂ ਮਿਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਕੈਮਰਿਆਂ ਤੋਂ ਉਨ੍ਹਾਂ ਦੇ ਪੈਦਲ ਹੀ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਫੋਨ ਵੀ ਇਸ ਵਿੱਚ ਉਹ ਆ ਰਿਹਾ ਸੀ। ਉਹਨਾਂ ਦੇ ਮੋਬਾਇਲ ਦੀ ਸਥਿਤੀ ਉਹਨਾਂ ਦੇ ਘਰ ਦੀ ਪ੍ਰਾਪਤ ਹੋ ਰਹੀ ਸੀ। ਉਨ੍ਹਾਂ ਬਾਰੇ ਸਕੂਲ ਦੇ ਸਟਾਫ਼ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਗੋਤਾਖੋਰ ਉਨ੍ਹਾਂ ਦੀ ਭਾਲ਼ ਭਖੜਾ ਨਹਿਰ ਵਿੱਚ ਕਰ ਰਹੇ ਹਨ। ਪਰ ਉਹਨਾਂ ਬਾਰੇ ਨਾ ਤਾਂ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ। ਤੇ ਨਾ ਹੀ ਕੋਈ ਸੁਰਾਗ ਮਿਲ ਰਿਹਾ ਹੈ। ਦਿਲਪ੍ਰੀਤ ਸਿੰਘ ਵੀ ਕਿਸਾਨੀ ਅੰਦੋਲਨ ਤੋਂ ਵਾਪਸ ਆਪਣੇ ਘਰ ਆ ਚੁੱਕੇ ਹਨ।
Previous Postਕਿਸਾਨਾਂ ਦੇ ਸਮਰਥਨ ਚ 23 ਜਨਵਰੀ ਲਈ ਪੰਜਾਬ ਇਥੇ ਹੋ ਗਿਆ ਇਹ ਵੱਡਾ ਐਲਾਨ
Next Postਵਿਦਿਆਰਥੀਆਂ ਲਈ ਆਈ ਵੱਡੀ ਖਬਰ – ਸਰਕਾਰ ਨੇ ਕੀਤਾ ਇਹ ਐਲਾਨ , ਮਾਪਿਆਂ ਚ ਖੁਸ਼ੀ