ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਟੁੱਟਿਆ ਦੁੱਖਾਂ ਦਾ ਪਹਾੜ , ਹੋਈ ਇਸ ਕਰੀਬੀ ਦੀ ਮੌਤ

ਆਈ ਤਾਜਾ ਵੱਡੀ ਖਬਰ

ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਨੂੰ ਕਿਸੇ ਪਛਾਣ ਦੀ ਜਰੂਰਤ ਨਹੀਂ, ਕਿਉਂਕਿ ਉਨਾਂ ਦੇ ਵੱਲੋਂ ਆਪਣੀ ਗਾਇਕੀ ਦੇ ਨਾਲ ਤੇ ਆਪਣੇ ਟੈਲੈਂਟ ਦੇ ਨਾਲ ਲੋਕਾ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੋਈ ਹੈ। ਜਿਨਾਂ ਵਿੱਚੋਂ ਇੱਕ ਨਾਮ ਪੰਜਾਬੀ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਦਾ ਵੀ ਸਾਹਮਣੇ ਆਉਂਦਾ ਹੈ l ਗੁਰਨਾਮ ਭੁੱਲਰ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਂਝੀ ਕਰਾਂਗੇ ਕਿ ਗੁਰਨਾਮ ਭੁੱਲਰ ਦੇ ਉੱਪਰ ਹੁਣ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ, ਕਿਉਂਕਿ ਉਹਨਾਂ ਦੇ ਇੱਕ ਕਰੀਬੀ ਦੀ ਮੌਤ ਹੋ ਚੁੱਕੀ ਹੈ। ਪਤਾ ਚੱਲਿਆ ਹੈ ਕਿ ਗੁਰਨਾਮ ਭੁੱਲਰ ਦੇ ਤਾਇਆ ਜੀ ਕਿਰਪਾਲ ਸਿੰਘ ਭੁੱਲਰ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ । ਇਸ ਦੁੱਖਦਾਈ ਖਬਰ ਬਾਰੇ ਖੁਦ ਗਾਇਕ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ l ਗੁਰਨਾਮ ਭੁੱਲਰ ਨੇ ਅੰਤਿਮ ਅਰਦਾਸ ਦਾ ਇੱਕ ਕਾਰਡ ਸਾਂਝਾ ਕੀਤਾ ਹੈ।ਜਿਸ ‘ਚ ਦੱਸਿਆ ਗਿਆ ਹੈ ਕਿ ‘ਸਰਦਾਰ ਕਿਰਪਾਲ ਸਿੰਘ ਭੁੱਲਰ 19 ਅਕਤੂਬਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੁ ਚਰਨਾਂ ‘ਚ ਜਾ ਵਿਰਾਜੇ ਹਨ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 26 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਰਾਮ ਲਾਲ ਜੀ, ਪਿੰਡ ਕਮਾਲ ਵਾਲਾ ਫਾਜ਼ਿਲਕਾ ਵਿਖੇ ਹੋਵੇਗੀ । ਮੈਂ ਆਪ ਜੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੇ ਲਈ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ। ਗੁਰਨਾਮ ਭੁੱਲਰ ਨੇ ਇਸ ਪੋਸਟ ਨੂੰ ਜਿਉਂ ਹੀ ਸਾਂਝਾ ਕੀਤਾ ਤਾਂ ਫੈਨਜ਼ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੇ ਤਾਇਆ ਜੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹੁਣ ਲਗਾਤਾਰ ਇਸ ਪੋਸਟ ਹੇਠਾਂ ਉਨਾਂ ਦੇ ਫੈਨਸ ਵੱਲੋਂ ਕਮੈਂਟ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਨਾਲ ਹੀ ਪਰਿਵਾਰ ਨੂੰ ਹੌਸਲਾ ਵੀ ਦਿੱਤਾ ਜਾ ਰਿਹਾ ਹੈ। ਉੱਥੇ ਹੀ ਜੇਕਰ ਗੁਰਨਾਮ ਭੁੱਲਰ ਦੀ ਗੱਲ ਕੀਤੀ ਜਾਵੇ ਤਾਂ, ਗੁਰਨਾਮ ਭੁੱਲਰ ਨੇ ਇੰਡਸਟਰੀ ਦੇ ਵਿੱਚ ਇੱਕ ਚੰਗਾ ਨਾਮ ਕਮਾਇਆ ਹੈ ਤੇ ਉਹਨਾਂ ਵੱਲੋਂ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ਦੇ ਵਿੱਚ ਵੀ ਆਪਣੀ ਕਿਸਮਤ ਦੀ ਅਜ਼ਮਾਈਸ਼ ਕੀਤੀ ਗਈ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ।