ਆਈ ਤਾਜਾ ਵੱਡੀ ਖਬਰ
ਪੰਜਾਬੀ ਗਾਇਕਾਂ ਵੱਲੋਂ ਜਿੱਥੇ ਗਾਇਕੀ ਦੇ ਖੇਤਰ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਗਿਆ ਹੈ ਉੱਥੇ ਹੀ ਆਪਣੀ ਮਿਹਨਤ ਸਦਕਾ ਕਾਮਯਾਬ ਹੋਏ ਬਹੁਤ ਸਾਰੇ ਗਾਇਕਾਂ ਦੇ ਉੱਪਰ ਗੈਂਗਸਟਰਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਅਤੇ ਉਨਾਂ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਜਾਂਦੀ ਹੈ ਜਿਸ ਨਾਲ ਬਹੁਤ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਪੈ ਜਾਂਦੀ ਹੈ। ਜਿਸ ਕਾਰਨ ਉਹਨਾਂ ਵਿੱਚ ਡਰ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ। ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਘਰ ਉੱਪਰ ਗੋਲੀਆਂ ਨਾਲ ਹਮਲੇ ਕੀਤੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਬਹੁਤ ਸਾਰੇ ਗਾਇਕਾਂ ਨਾਲ ਚਲਦੇ ਸ਼ੋਅ ਵਿੱਚ ਵੀ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਰੋਸ ਵੇਖਿਆ ਜਾਂਦਾ ਹੈ।
ਬਹੁਤ ਸਾਰੇ ਗਾਇਕਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਹੁਣ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਤੇ ਚਲਦੇ ਪ੍ਰੋਗਰਾਮ ਵਿੱਚ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਕਰਨ ਔਜਲਾ ਜਿੱਥੇ ਆਪਣੇ ਇੱਕ ਪ੍ਰੋਗਰਾਮ ਦੇ ਦੌਰਾਨ ਸਟੇਜ ਤੇ ਆਪਣੀ ਪਰਫੋਰਮੈਂਸ ਦੇ ਰਹੇ ਸਨ ਉਸੇ ਸਮੇਂ ਹੀ ਉਨਾਂ ਉੱਪਰ ਕਿਸੇ ਵੱਲੋਂ ਬੂਟ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਨੌਜਵਾਨ ਗਾਇਕ ਦੇ ਮੂੰਹ ਉੱਪਰ ਭੀੜ ਵਿੱਚੋਂ ਹੀ ਇੱਕ ਨੌਜਵਾਨ ਨੇ ਬੂਟ ਮਾਰਿਆ ਹੈ। ਇਸ ਘਟਨਾ ਤੋਂ ਬਾਅਦ ਗਾਇਕ ਕਰਨ ਔਜਲਾ ਵੱਲੋਂ ਗੁੱਸੇ ਵਿੱਚ ਆ ਕੇ ਆਖਿਆ ਗਿਆ ਹੈ ਕਿ ਉਹ ਇਨਾ ਵੀ ਜਿਆਦਾ ਬੁਰਾ ਨਹੀਂ ਗਾਉਂਦੇ ਹਨ ਜਿਸ ਕਾਰਨ ਉਨਾਂ ਨੂੰ ਇਸ ਤਰ੍ਹਾਂ ਚੱਪਲਾਂ ਮਾਰੀਆਂ ਜਾਣ। ਉਹਨਾਂ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾਉਂਦਾ ਕਿ ਤੁਸੀਂ ਮੈਨੂੰ ਚੱਪਲਾਂ ਮਾਰੋ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਅੱਧ ਵਿੱਚੋਂ ਹੀ ਸ਼ੋਅ ਛੱਡ ਦਿੱਤਾ ਅਤੇ ਉਥੋਂ ਚਲੇ ਗਏ। ਜਿੱਥੇ ਨੌਜਵਾਨ ਦੀ ਪਹਿਚਾਣ ਕੀਤੀ ਗਈ ਜਿਸ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਸਿਕਿਓਰਟੀ ਗਾਰਡ ਵੱਲੋਂ ਧੱਕਾ ਦੇ ਕੇ ਪ੍ਰੋਗਰਾਮ ਤੋਂ ਬਾਹਰ ਕੀਤਾ ਗਿਆ ਉੱਥੇ ਹੀ ਕਰਨ ਔਜਲਾ ਨੇ ਵੀ ਲਲਕਾਰਦੇ ਹੋਏ ਕਿਹਾ ਕਿ ਅਗਰ ਕਿਸੇ ਨੇ ਗੱਲ ਕਰਨੀ ਹੈ ਤਾਂ ਉਹ ਸਟੇਜ ਤੇ ਆ ਕੇ ਵੀ ਗੱਲ ਕਰ ਸਕਦਾ ਹੈ।
Previous Postਪੰਜਾਬ ਵਾਸੀ ਸੋਚ ਸਮਝ ਕੇ ਨਿਕਲਣ ਬਾਹਰ , ਹੁਣੇ ਹੁਣੇ ਪੰਜਾਬ ਚ ਭਾਰੀ ਮੀਂਹ ਦਾ ਜਾਰੀ ਹੋਇਆ ਅਲਰਟ
Next Postਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ