ਮਸ਼ਹੂਰ ਟੀ ਵੀ ਪ੍ਰੋਗਰਾਮ ‘ਮਹਾਭਾਰਤ’ ਚ ਭੀਮ ਦਾ ਰੋਲ ਕਰਨ ਵਾਲੇ ਮਸ਼ਹੂਰ ਕਲਾਕਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਪੂਰੀ ਦੁਨੀਆਂ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਗਿਆ । ਕੁਝ ਪੁਰਾਣੇ ਅਦਾਕਾਰਾਂ ਦੇ ਵੱਲੋਂ ਆਪਣੀ ਅਦਾਕਾਰੀ ਤੇ ਆਪਣੇ ਟੈਲੇਂਟ ਦਾ ਜਾਦੂ ਇਸ ਤਰ੍ਹਾਂ ਲੋਕਾਂ ਦੇ ਦਿਲਾਂ ਤੇ ਛੱਡਿਆ ਗਿਆ ਕਿ ਅੱਜ ਉਨ੍ਹਾਂ ਅਦਾਕਾਰਾਂ ਦਾ ਨਾਂ ਲੈਂਦੇ ਹੋਏ ਲੋਕਾਂ ਦੇ ਚਿਹਰੇ ਤੇ ਇੱਕ ਵੱਖਰੀ ਹੀ ਮੁਸਕੁਰਾਹਟ ਵੇਖਣ ਨੂੰ ਮਿਲਦੀ ਹੈ । ਗੱਲ ਕੀਤੀ ਜਾਵੇ ਜੇਕਰ ਮਹਾਭਾਰਤ ਦੀ ਤਾਂ, ਮਹਾਭਾਰਤ ਪ੍ਰੋਗਰਾਮ ਲੋਕਾਂ ਨੂੰ ਅੱਜ ਵੀ ਯਾਦ ਹੈ ਤੇ ਲੋਕ ਅੱਜ ਵੀ ਇਸ ਸ਼ੋਅ ਦੇਖਣਾ ਬਹੁਤ ਪਸੰਦ ਕਰਦੇ ਹਨ । ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਦੂਰਦਰਸ਼ਨ ਤੇ ਆਉਣ ਵਾਲਾ ਇਹ ਪ੍ਰੋਗਰਾਮ ਮੁੜ ਤੋਂ ਪ੍ਰਸਾਰਿਤ ਕੀਤਾ ਗਿਆ ਸੀ।

ਜਿਸ ਨੂੰ ਦਰਸ਼ਕਾਂ ਵੱਲੋਂ ਸਮੇਂ ਦੀ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ । ਅੱਜ ਤੋਂ 30 ਸਾਲ ਪਹਿਲਾਂ ਇਹ ਮਹਾਭਾਰਤ ਪ੍ਰੋਗਰਾਮ ਸ਼ੁਰੂ ਹੋਇਆ ਸੀ । ਇਸ ਸ਼ੋਅ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਪੂਰੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਹੁਣ ਇਸੇ ਸ਼ੋਅ ਵਿੱਚ ਕੰਮ ਕਰਨ ਵਾਲੇ ਇਕ ਅਦਾਕਾਰ ਦੇ ਨਾਲ ਸੰਬੰਧਤ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਕਿ ਇਸ ਸ਼ੋਅ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਕਿਰਦਾਰ ਅੱਜ ਇੰਨੀ ਜ਼ਿਆਦਾ ਗ਼ਰੀਬੀ ਵਿੱਚੋਂ ਗੁਜ਼ਰ ਰਿਹਾ ਹੈ ਕਿ ਉਹ ਪਾਈ ਪਾਈ ਦਾ ਮੁਹਤਾਜ ਹੋ ਚੁੱਕਿਆ ਹੈ ।

ਉਸ ਦੇ ਵੱਲੋਂ ਹੁਣ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ । ਦਰਅਸਲ ਮਹਾਂਭਾਰਤ ਪ੍ਰੋਗਰਾਮ ਦੇ ਵਿੱਚ ਕੰਮ ਕਰਨ ਵਾਲੇ ਕਿਰਦਾਰ ਗਿਧਾਧਾਰੀ ਭੀਮ ਜਿਸਦਾ ਕਿਰਦਾਰ ਪਰਵੀਨ ਕੁਮਾਰ ਸੋਬਤੀ ਦੇ ਵੱਲੋਂ ਨਿਭਾਇਆ ਗਿਆ ਸੀ । ਅੱਜ ਇਸ ਅਦਾਕਾਰ ਦਾ ਜੀਵਨ ਇਨ੍ਹਾਂ ਔਂਕੜਾਂ ਦੇ ਵਿਚ ਗੁਜ਼ਰ ਰਿਹਾ ਹੈ, ਕਿ ਜੋ ਹੁਣ ਪਾਈ ਪਾਈ ਦਾ ਮੁਹਤਾਜ ਹੋ ਚੁੱਕਿਆ ਹੈ । ਇਸੇ ਗ਼ਰੀਬੀ ਕਾਰਨ ਹੁਣ ਇਸ ਅਦਾਕਾਰ ਦੇ ਵੱਲੋਂ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ । ਦਰਅਸਲ ਪ੍ਰਵੀਨ ਕੁਮਾਰ ਸੋਬਤੀ ਦੇ ਵੱਲੋਂ ਸਰਕਾਰ ਦੇ ਕੋਲੋਂ 74 ਸਾਲਾਂ ਦੀ ਉਮਰ ਦੇ ਵਿੱਚ ਪੈਨਸ਼ਨ ਦੀ ਮੰਗ ਕੀਤੀ ਜਾ ਰਹੀ ਹੈ ।

ਉਨ੍ਹਾਂ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਉਹ ਕਿਸੇ ਤਰ੍ਹਾਂ ਦੇ ਨਾਲ ਗੁਜ਼ਾਰਾ ਕਰ ਲੈਂਦੇ ਸਨ , ਪਰ ਹੁਣ ਉਨ੍ਹਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈ । ਜਿਸ ਕਾਰਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਕੋਲੋਂ ਪੈਨਸ਼ਨ ਲਗਾਉਣ ਦੀ ਮੰਗ ਕੀਤੀ ਗਈ ਹੈ ।