ਮਸ਼ਹੂਰ ਐਕਟਰ ਤੇ ਉਸਦੇ ਪਿਤਾ ਨੂੰ ਕੁੱਟ ਕੁੱਟ ਕੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ 

ਇਨੀ ਦਿਨੀ ਫਿਲਮ ਇੰਡਸਟਰੀ ਦੇ ਉੱਪਰ ਇੱਕ ਖਤਰਾ ਮੰਡਰਾ ਰਿਹਾ ਹੈ, ਜਿੱਥੇ ਬਹੁਤ ਸਾਰੀਆਂ ਫਿਲਮਾਂ ਫਲੋਪ ਦੇ ਵਿੱਚ ਜਾਂਦੀਆਂ ਪਈਆਂ ਹਨ l ਉੱਥੇ ਹੀ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਪਈਆਂ ਹਨ, ਜਿਸ ਵਿੱਚ ਉਹਨਾਂ ਦਾ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ। ਹੁਣ ਇਕ ਹੋਰ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਐਕਟਰ ਤੇ ਉਹਨਾਂ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਦਾ ਮਾਹੌਲ ਫੈਲ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਸ਼ਹੂਰ ਅਦਾਕਾਰ ਤੇ ਉਸ ਦੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ l

ਅਦਾਕਾਰ ਸ਼ਾਂਤੋ ਖਾਨ ਤੇ ਉਨ੍ਹਾਂ ਦੇ ਪਿਤਾ ਅਤੇ ਫਿਲਮ ਨਿਰਮਾਤਾ-ਨਿਰਦੇਸ਼ਕ ਸਲੀਮ ਖਾਨ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਸ ਦੀ ਪੁਸ਼ਟੀ ਫੇਸਬੁੱਕ ਗਰੁੱਪ ‘ਬੰਗਲਾ ਕਲਚਿਤਰਾ’ ਦੀ ਪੋਸਟ ਦੁਆਰਾ ਕੀਤੀ ਗਈ । ਇਸ ਪੋਸਟ ਦੇ ਸਾਂਝਾ ਕਰਨ ਤੋਂ ਬਾਅਦ ਉਹਨਾਂ ਦੀ ਪ੍ਰਸ਼ੰਸਕਾਂ ਦੇ ਵੱਲੋਂ ਉਨਾਂ ਦੀ ਮੌਤ ਅਤੇ ਪਿਤਾ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l ਤੁਹਾਨੂੰ ਦੱਸ ਦੇਈਏ ਕਿ ਸ਼ਾਂਤੋ ਖਾਨ ਇੱਕ ਬੰਗਲਾਦੇਸ਼ੀ ਅਦਾਕਾਰ ਹੈ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਇੱਕ ਫਿਲਮ ਨਿਰਦੇਸ਼ਕ ਹੋਣ ਤੋਂ ਇਲਾਵਾ ਚੰਦਪੁਰ ਸਦਰ ਉਪਜ਼ਿਲਾ ਦੀ ਲਕਸ਼ਮੀਪੁਰ ਮਾਡਲ ਯੂਨੀਅਨ ਪ੍ਰੀਸ਼ਦ ਦੇ ਪ੍ਰਧਾਨ ਵੀ ਸਨ। ਇਹ ਘਟਨਾ ਉਥੋਂ ਦੇ ਮਾੜੇ ਹਾਲਾਤਾਂ ਕਾਰਨ ਵਾਪਰੀ ਹੈ। ਉਧਰ ਰਿਪੋਰਟਾਂ ਮੁਤਾਬਕ ਸ਼ਾਂਤੋ ਅਤੇ ਉਸ ਦਾ ਪਿਤਾ ਸਲੀਮ ਸੋਮਵਾਰ ਦੁਪਹਿਰ ਨੂੰ ਆਪਣੇ ਘਰ ਤੋਂ ਬਲੀਆ ਯੂਨੀਅਨ ਦੇ ਫਰੱਕਾਬਾਦ ਬਾਜ਼ਾਰ ‘ਚ ਹੋ ਰਹੀ ਹਿੰਸਾ ‘ਚ ਸ਼ਾਮਲ ਹੋਏ । ਜਿਸ ਤੋਂ ਬਾਅਦ ਉਨ੍ਹਾਂ ਨੇ ਭੀੜ ਦਾ ਸਾਹਮਣਾ ਕੀਤਾ। ਉਸ ਸਮੇਂ ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਗੋਲੀਬਾਰੀ ਕਰਕੇ ਆਪਣਾ ਬਚਾਅ ਕੀਤਾ ਪਰ ਬਾਅਦ ‘ਚ ਹਮਲਾਵਰਾਂ ਨੇ ਸਲੀਮ ਖਾਨ ਅਤੇ ਸ਼ਾਂਤੋ ਖਾਨ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਉਥੇ ਹੀ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ