ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ, ਅਜੇ 2 ਦਿਨ ਪਹਿਲਾਂ ਮਿਲੀ ਸੀ ਜਾਨੋ ਮਰਮ ਦੀ ਧਮਕੀ

ਬਾਲੀਵੁੱਡ ਇੰਡਸਟਰੀ ਕਾਰਨ ਜਿੱਥੇ ਬਹੁਤ ਸਾਰੇ ਕਲਾਕਾਰਾਂ ਨੂੰ ਇੱਕ ਵੱਖਰੀ ਪਛਾਣ ਮਿਲੀ , ਉੱਥੇ ਹੀ ਇਹਨਾਂ ਕਲਾਕਾਰਾਂ ਨੂੰ ਦੁਨੀਆ ਸਾਹਮਣੇ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਿਆ । ਪਰ ਬੀਤੇ ਕੁਝ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਨਾਲ ਜੁੜੀਆਂ ਹੋਈਆਂ ਬੇਹਦ ਹੀ ਬੁਰੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ । ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ , ਮਸ਼ਹੂਰ ਅਦਾਕਾਰ ਦੇ ਘਰ ਵਿੱਚ ਸੱਥਰ ਵਿਚ ਗਏ । ਇਸ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਇਹ ਆਈ ਕਿ ਹਜੇ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਦੱਸਦਈਏ ਕਿ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਪਿਤਾ ਨੌਰੰਗ ਯਾਦਵ ਦਾ ਦਿਹਾਂਤ ਹੋ ਗਿਆ , ਜਿਸ ਕਾਰਨ ਉਨਾਂ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ । ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਮਿਲੀ ਜਾਣਕਾਰੀ ਅਨੁਸਾਰ ਉਹ ਕੁਝ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਏਮਸ ਹਸਪਤਾਲ ਦੇ ਵਿੱਚ ਉਨਾਂ ਦਾ ਜਿੱਥੇ ਇਲਾਜ ਚਲ ਰਿਹਾ ਸੀ , ਇੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਆਪਣੇ ਪਿਤਾ ਦੀ ਹਾਲਤ ਗੰਭੀਰ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਦਾਕਾਰ ਥਾਈਲੈਂਡ ਤੋਂ ਦਿੱਲੀ ਪਹੁੰਚੇ। ਉਨਾਂ ਨੂੰ ਪੂਰੀ ਉਮੀਦ ਸੀ ਕਿ ਉਨਾਂ ਦੇ ਪਿਤਾ ਠੀਕ ਹੋ ਜਾਣਗੇ ਤੇ ਦੁਬਾਰਾ ਉਹ ਘਰ ਵਾਪਸ ਆ ਜਾਣਗੇ, ਪਰ ਉਨਾਂ ਦੀਆਂ ਇਹ ਸਾਰੀਆਂ ਉਮੀਦਾਂ ਤੇ ਆਸਾਂ ਉਸ ਵੇਲੇ ਟੁੱਟ ਗਈਆਂ ਜਦੋਂ ਇਲਾਜ਼ ਦੌਰਾਨ ਉਨਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਜ਼ਿਕਰੇਖਾਸ ਹੈ ਕਿ ਬੀਤੇ ਦਿਨੀ ਅਦਾਕਾਰ ਸਮੇਤ ਚਾਰ ਸਿਤਾਰਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਜਾਨੋਂ ਮਾਰਨ ਦੀ ਧਮਕੀ ‘ਤੇ ਰਾਜਪਾਲ ਯਾਦਵ ਨੇ ਚੁੱਪੀ ਤੋੜੀ ਹੈ। ਦੱਸ ਦੇਈਏ ਕਿ ਰਾਜਪਾਲ ਯਾਦਵ ਵੱਲੋਂ ਦਰਜ ਕਰਵਾਈ ਗਈ , ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪਰ ਇਸੇ ਵਿਚਾਲੇ ਇਸ ਅਦਾਕਾਰ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਹੋਰ ਜਿਆਦਾ ਸਦਮੇ ਵਿੱਚ ਹਨ। ਉਧਰ ਇੰਡਸਟਰੀ ਨਾਲ ਜੁੜੇ ਹੋਏ ਸਿਤਾਰਿਆਂ ਦੇ ਵੱਲੋਂ ਲਗਾਤਾਰ ਇਸ ਕਲਾਕਾਰ ਦੇ ਨਾਲ ਉਹਨਾਂ ਦੇ ਪਿਤਾ ਦੀ ਮੌਤ ਦੇ ਉੱਪਰ ਦੁੱਖ ਜਾਹਰ ਕੀਤਾ ਜਾ ਰਿਹਾ ਹੈ।