ਮਸ਼ਹੂਰ ਅਦਾਕਾਰ ਦੀ ਹੋਈ 28 ਸਾਲਾਂ ਉਮਰ ਚ ਮੌਤ, ਡਿਪ੍ਰੈਸ਼ਨ ਦੀ ਬਿਮਾਰੀ ਤੋਂ ਸੀ ਪੀੜਤ

ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿਚ ਜਿਥੇ ਕਰੋਨਾ ਦੀ ਮਾਰ ਹੇਠ ਆਉਣ ਕਾਰਨ ਬਹੁਤ ਸਾਰੀਆਂ ਫਿਲਮੀ ਹਸਤੀਆਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ ਉਥੇ ਹੀ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਚਲਦੇ ਹੋਇਆ ਅਤੇ ਗੰਭੀਰ ਬੀਮਾਰੀਆਂ ਕਾਰਨ ਤੇ ਕਈ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਇੱਕ ਤੋਂ ਬਾਦ ਇੱਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਇਸ ਦੁਨੀਆਂ ਤੋਂ ਜਾਣ ਨਾਲ ਇਨ੍ਹਾਂ ਦੀ ਕਮੀ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਇਸ ਮਸ਼ਹੂਰ ਅਦਾਕਾਰ ਦੀ ਹੋਈ 28 ਸਾਲਾਂ ਉਮਰ ਚ ਮੌਤ, ਡਿਪ੍ਰੈਸ਼ਨ ਦੀ ਬਿਮਾਰੀ ਤੋਂ ਸੀ ਪੀੜਤ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖ਼ਬਰ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਸ਼ਹੂਰ ਅਦਾਕਾਰ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਹੀ ਸੋਗ ਦੀ ਲਹਿਰ ਫੈਲ ਗਈ ਹੈ। ਦੱਸ ਦਈਏ ਕਿ ਅਮਰੀਕੀ ਮਸ਼ਹੂਰ ਅਦਾਕਾਰ ਜਾਨਸਨ ਪੈਨੇਟੀਅਰ ਦਾ 28 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਉਸ ਦੀ ਭੈਣ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ 28 ਸਾਲਾ ਇਸ ਅਦਾਕਾਰ ਦੀ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਮੌਤ ਹੋਈ ਹੈ ਜੋ ਕਿ ਮੌਜੂਦਾ ਸਮੇਂ ਵਿੱਚ ਆਪਣੇ ਕੈਰੀਅਰ ਦੇ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਸੀ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਈ ਹੈ। ਜਾਨਸਨ ਡਿਪ੍ਰੈਸ਼ਨ ਅਤੇ ਤਣਾਅ ਦਾ ਸ਼ਿਕਾਰ ਸੀ।

ਜਾਨਸਨ ਦੀ ਮੌਤ ਨਿਊਯਾਰਕ ਵਾਲੇ ਅਪਾਰਟਮੈਂਟ ‘ਚ ਹੋਈ, ਜਿੱਥੇ ਉਹ ਰਹਿ ਰਿਹਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 ਦੇ ਦਹਾਕੇ ‘ਚ ਇਕ ਬਾਲ ਕਲਾਕਾਰ ਵਜੋਂ ਕੀਤੀ ਸੀ।

ਜਾਨਸਨ ਨੇ ਆਪਣੇ ਪਰਿਵਾਰ ਵਿੱਚ ਆਪਣੀ ਭੈਣ ਹੇਡਨ ਨਾਲ ਨਜ਼ਦੀਕੀ ਰਿਸ਼ਤਾ ਸ਼ੇਅਰ ਕੀਤਾ। ਜਾਨਸਨ ਅਮਰੀਕੀ ਅਦਾਕਾਰ ਅਤੇ ਮਾਡਲ ਹੇਡਨ ਪੈਨੇਟੀਅਰ ਦਾ ਛੋਟਾ ਭਰਾ ਸੀ। ਉਸ ਨੇ ਆਪਣੀ ਭੈਣ ਦੇ ਸ਼ੋਅ ‘ਚ ਕਦਮ ਰੱਖਿਆ ਅਤੇ ਹਾਲੀਵੁੱਡ ਅਦਾਕਾਰ ਬਣ ਗਿਆ।