ਕਹਿੰਦੇ ਹਨ ਸ਼ੌਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ , ਉਮਰ ਕੋਈ ਵੀ ਹੋਵੇ ਵਿਅਕਤੀ ਨੂੰ ਜਦੋਂ ਮੌਕਾ ਮਿਲੇ , ਆਪਣੇ ਸ਼ੌਂਕ ਪੂਰੇ ਕਰ ਲੈਣੇ ਚਾਹੀਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਅਦਾਕਾਰਾ ਦੇ ਵੱਲੋਂ ਆਪਣੇ ਸ਼ੌਂਕ ਖਾਤਰ 60 ਸਾਲ ਦੀ ਉਮਰ ਦੇ ਵਿੱਚ ਲਾੜੀ ਬਣ ਕੇ ਤਸਵੀਰਾਂ ਖਿੱਚਵਾਈਆਂ ਗਈਆਂ । ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੁਹਾਸਿਨੀ ਮੂਲੇ ਨੇ ਆਪਣੇ ਵਿਆਹ ਦੀਆਂ ਇਹ ਤਸਵੀਰਾਂ ਖਿਚਵਾਈਆਂ ਹਨ । ਜਿਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਹੈਰਾਨਗੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਸ ਅਦਾਕਾਰਾਂ ਦੇ ਵਾਸਤੇ ਤਾਰੀਫਾਂ ਦੇ ਪੁੱਲ ਬਣਦੇ ਹੋਏ ਦਿਖਾਈ ਦਿੰਦੇ ਪਏ ਹਨ। ਜਾਣਕਾਰੀ ਵਾਸਤੇ ਦੱਸ ਦਈਏ ਕਿ ਉਨ੍ਹਾਂ ਨੇ 60 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਵਾਇਆ ਸੀ। ਪਰ ਫਿਰ ਸਿਰਫ ਫੇਸਬੁੱਕ ‘ਤੇ ਉਨ੍ਹਾਂ ਨੂੰ ਵਨ ਐਂਡ ਓਨਲੀ ਮਿਲ ਗਏ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਲੋਕ ਕੀ ਸੋਚਣਗੇ ਜਾਂ ਕਹਿਣਗੇ ਅਤੇ 60 ਸਾਲ ਦੀ ਉਮਰ ਵਿਚ ਵਿਆਹ ਕਰਵਾ ਲਿਆ, ਤੇ ਉਨਾਂ ਨੇ ਆਪਣੇ ਵਿਆਹ ਦਾ ਸ਼ੌਂਕ ਪੂਰਾ ਕਰ ਲਿਆ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਗਈਆਂ ਸਨ। ਹਾਲਾਂਕਿ ਬਹੁਤ ਸਾਰੇ ਲੋਕ ਉਨਾਂ ਨੂੰ ਬੁਰਾ ਵੀ ਬੋਲਦੇ ਪਏ ਹਨ । ਪਰ ਅਜਿਹੇ ਵੀ ਲੋਕ ਹਨ ਜਿਹੜੇ ਉਨਾਂ ਦੀ ਇਸ ਨਵੀਂ ਜ਼ਿੰਦਗੀ ਵਾਸਤੇ ਅਦਾਕਾਰਾਂ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦੇ ਰਹੀਆਂ ਹਨ। ਉੱਥੇ ਹੀ ਇੱਕ ਨਿਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਨੇ ਪ੍ਰੇਮ ਕਹਾਣੀ ਦੱਸੀ। ਉਨ੍ਹਾਂ ਕਿਹਾ, ‘ਮੈਂ ਆਪਣੇ ਪਤੀ ਨੂੰ ਫੇਸਬੁੱਕ ‘ਤੇ ਮਿਲੀ ਸੀ। ਪਹਿਲਾਂ ਤਾਂ ਮੈਨੂੰ ਸੋਸ਼ਲ ਮੀਡੀਆ ਦੀ ਕੁਝ ਖਾਸ ਵਰਤੋਂ ਕਰਨੀ ਨਹੀਂ ਆਉਂਦੀ ਸੀ, ਪਰ ਉਸ ਤੋਂ ਬਾਅਦ ਕਿਸੇ ਦੇ ਕਹਿਣ ਤੇ ਜਦੋਂ ਅਕਾਊਂਟ ਬਣਾਇਆ , ਤਾਂ ਮੇਰੇ ਪਤੀ ਮੈਨੂੰ ਸੋਸ਼ਲ ਮੀਡੀਆ ਤੇ ਮਿਲੇ । ਜਿਸ ਤੋਂ ਬਾਅਦ ਅਸੀਂ ਦੋਵੇਂ ਦੋਸਤ ਬਣੇ ਤੇ ਫਿਰ ਦੋਵਾਂ ਨੂੰ ਪਿਆਰ ਹੋਇਆ ਪਿਆਰ ਤੋਂ ਬਾਅਦ ਵਿਆਹ ਕਰਾਉਣ ਦਾ ਫੈਸਲਾ ਲਿਆ । ਅੰਤ ਅਸੀਂ ਵਿਆਹ ਕਰਵਾਇਆ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ।