ਮਰੀ ਔਰਤ ਨੂੰ ਅਰਥੀ ਤੇ ਪਾ ਕੇ ਲਿਜਾ ਰਹੇ ਸਨ ਫੂਕਣ ਅਚਾਨਕ ਔਰਤ ਰੋਂਦੀ ਹੋਈ ਉੱਠ ਕੇ ਬੈਠ ਗਈ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਦੌਰ ਦੀ ਐਸੀ ਦਹਿਸ਼ਤ ਸਾਰੇ ਪਾਸੇ ਛਾਈ ਹੋਈ ਹੈ, ਕੇ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਜਿੱਥੇ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਕਰੋਨਾ ਦੀ ਮਾਰ ਹੇਠ ਸਭ ਤੋਂ ਵਧੇਰੇ ਆਇਆ ਹੈ। ਉਥੇ ਹੀ ਭਾਰਤ ਦੇ ਵਿਚ ਵੀ ਲਗਾਤਾਰ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਬਹੁਤ ਹੀ ਜ਼ਿਆਦਾ ਹਾਵੀ ਹੋ ਰਹੀ ਹੈ। ਜਿਸ ਕਾਰਨ ਮੌਤਾਂ ਦਾ ਅੰਕੜਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਭਾਰਤ ਵਿੱਚ ਸਭ ਤੋਂ ਵਧੇਰੇ ਸੂਬਾ ਮਹਾਰਾਸ਼ਟਰ ਇਸ ਕਰ ਉਨ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ।

ਜਿੱਥੇ ਮੁੰਬਈ ਦੇ ਵਿਚ ਹੁਣ ਤੱਕ ਬਹੁਤ ਸਾਰੇ ਫਿਲਮੀ ਅਦਾਕਾਰ ਵੀ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਕਰੋਨਾ ਮਰੀਜ਼ਾਂ ਨਾਲ ਵਰਤੀਆਂ ਜਾਣ ਵਾਲੀਆਂ ਲਾਪ੍ਰਵਾਹੀਆਂ ਵੀ ਸਾਹਮਣੇ ਆ ਰਹੀਆਂ ਹਨ। ਮਰੀ ਔਰਤ ਨੂੰ ਅਰਥੀ ਤੇ ਪਾ ਕੇ ਲਿਆ ਰਹੇ ਸਨ ਕਿ ਅਚਾਨਕ ਹੀ ਔਰਤ ਉੱਠ ਕੇ ਬੈਠ ਗਈ। ਮਹਾਰਾਸ਼ਟਰ ਦੇ ਵਿੱਚ ਜਿੱਥੇ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਸੂਬੇ ਦੇ ਬਾਰਾਮਤੀ ਜ਼ਿਲੇ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਜਿਸ ਨੂੰ ਕਰੋਨਾ ਸੰਕ੍ਰਮਿਤ ਹੋਣ ਤੇ ਘਰ ਵਿੱਚ ਹੀ ਇਕਾਂਤ ਵਾਸ ਕੀਤਾ ਗਿਆ ਸੀ।

ਉਸ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਇਕ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਲਿਜਾਇਆ ਗਿਆ। ਜਿੱਥੇ ਉਸ ਔਰਤ ਲਈ ਬੈੱਡ ਦਾ ਇੰਤਜ਼ਾਮ ਕਰ ਹੀ ਰਹੇ ਸਨ ਕਿ ਔਰਤ ਗੱਡੀ ਵਿੱਚ ਹੀ ਬੇਹੋਸ਼ ਹੋ ਗਈ। ਜਿਸ ਨੂੰ ਕਾਫੀ ਸਮਾਂ ਹੋਸ਼ ਨਾ ਆਇਆ ਤਾਂ ਘਰਦਿਆਂ ਵੱਲੋਂ ਉਸ ਨੂੰ ਮ੍ਰਿਤਕ ਸਮਝਦੇ ਹੋਏ ਘਰ ਵਿਚ ਉਸ ਦੇ ਸੰਸਕਾਰ ਦੀ ਤਿਆਰੀ ਕਰਨ ਲਈ ਆਖ ਦਿੱਤਾ ਗਿਆ।

ਜਿਸ ਸਮੇਂ ਉਸ ਔਰਤ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਉਸ ਔਰਤ ਨੂੰ ਹੋਸ਼ ਆ ਜਾਣ ਤੇ ਰੋਣ ਲੱਗੀ ਅਤੇ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਜਿਸ ਨੂੰ ਵੇਖ ਕੇ ਸਭ ਲੋਕ ਹੈਰਾਨ ਰਹਿ ਗਏ। ਇਸ ਉਪਰੰਤ ਉਸ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ ।