ਕਈ ਵਾਰ ਜਿੰਦਗੀ ਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਦੇ ਬਾਰੇ ਚ ਕਿਸੇ ਨੇ ਸੁਪਨੇ ਦੇ ਵਿਚ ਵੀ ਨਹੀਂ ਸੋਚਿਆ ਹੁੰਦਾ। ਜਿਥੇ ਰੱਖੜੀ ਦਾ ਤਿਉਹਾਰ ਹਰ ਪਾਸੇ ਖੁਸ਼ੀਆਂ ਨਾਲ ਮਨਾਇਆ ਗਿਆ ਓਥੇ ਇੱਕ ਮੰਦਭਾਗੀ ਘਟਨਾ ਦੀ ਖਬਰ ਆਈ ਹੈ ਕੇ ਭੈਣ ਨੇ ਹਜੇ ਆਪਣੇ ਭਰਾ ਦੇ ਰੱਖੜੀ ਬੰਨਣੀ ਸੀ ਪਰ ਭਰਾ ਦੇ ਦੁਆਰਾ ਖਾਧੇ ਰਸਗੁੱਲੇ ਨੇ ਭਰਾ ਦੀ ਜਾਨ ਲੈ ਲਈ। ਭਰਾ ਬੈਡ ਤੇ ਲੰਮਾ ਪੈ ਕੇ ਰਸਗੁੱਲਾ ਖਾ ਰਿਹਾ ਸੀ, ਜੋ ਉਸ ਦੇ ਗਲੇ ਦੇ ਵਿਚ ਫਸ ਗਿਆ ਤੇ ਉਸ ਦੀ ਮੌਤ ਹੋ ਗਈ। ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲੇ ਦੇ ਗਾਲੂਡੀਹ ‘ਚ ਗਲੇ ‘ਚ ਰਸਗੁੱਲਾ ਫਸਣ ਨਾਲ 17 ਸਾਲਾ ਲੜਕੇ ਦੀ ਮੌਤ ਹੋ ਗਈ। ਮਰਨ ਵਾਲਾ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਨੌਜਵਾਨ ਦੀ ਇਕ ਛੋਟੀ ਭੈਣ ਵੀ ਹੈ, ਜੋ ਉਸ ਨੂੰ ਰੱਖੜੀ ਬੰਨ੍ਹਣ ਵਾਲੀ ਸੀ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗਲੂਡੀਹ ਥਾਣਾ ਖੇਤਰ ਦੇ ਪਾਟਮਹੁਲੀਆ ਪਿੰਡ ‘ਚ 17 ਸਾਲਾ ਅਮਿਤ ਸਿੰਘ ਆਪਣੇ ਘਰ ‘ਚ ਬੈੱਡ ਉਤੇ ਲੇਟ ਕੇ ਰਸਗੁੱਲਾ ਖਾ ਰਿਹਾ ਸੀ।ਕੇ ਅਚਾਨਕ ਰਸਗੁੱਲਾ ਉਸ ਦੇ ਗਲੇ ‘ਚ ਫਸ ਗਿਆ, ਜਿਸ ਕਾਰਨ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਘਰਦੇ ਲੋਕਾਂ ਨੇ ਗਲੇ ਵਿਚੋਂ ਰਸਗੁੱਲਾ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਫਿਰ ਜਦੋਂ ਨੌਜਵਾਨ ਨੂੰ ਡਾਕਟਰ ਦੇ ਲਿਜਾਇਆ ਗਿਆ ਤਾਂ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਖਬਰ ਨਾਲ ਰੱਖੜੀ ਦੇ ਪਾਵਨ ਦਿਹਾੜੇ ਤੇ ਖੁਸ਼ੀਆਂ ਮਾਤਮ ਚ ਬਦਲ ਗਈਆਂ।