ਵਿਦੇਸ਼ਾਂ ਚ ਲੱਗੀ ਪਾਬੰਦੀ ਬਾਰੇ ਆਈ ਇਹ ਵੱਡੀ ਖਬਰ
ਜਦੋਂ ਦੀ ਕਰੋਨਾ ਮਹਾਂਮਾਰੀ ਦੀ ਉਤਪਤੀ ਸੰਸਾਰ ਵਿੱਚ ਹੋਈ ਹੈ , ਉਸ ਸਮੇਂ ਤੋਂ ਹੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਮਹਾਮਾਰੀ ਦੀ ਮਾਰ ਕਾਰਨ ਸਭ ਦੇਸ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸਦੇ ਚਲਦੇ ਹੋਏ ਸਭ ਦੇਸ਼ਾਂ ਨੇ ਹਵਾਈ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਸੀ ।ਕਰੋਨਾ ਕੇਸਾਂ ਵਿੱਚ ਆਈ ਗਿਰਾਵਟ ਕਾਰਨ ਫਿਰ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਹੈ। ਜਿਸ ਲਈ ਸਫ਼ਰ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਭਾਰਤ ਵੱਲੋਂ ਵੀ ਕੁਝ ਦੇਸ਼ਾਂ ਲਈ ਉਡਾਣ ਸ਼ੁਰੂ ਕੀਤੀਆਂ ਗਈਆਂ ਹਨ। ਭਾਰਤੀ ਯਾਤਰੀਆਂ ਤੇ ਵਿਦੇਸ਼ਾਂ ਪਾਬੰਦੀ ਲੱਗੀ ਹੈ, ਇਸ ਬਾਰੇ ਇਹ ਖਬਰ ਆਈ ਹੈ। ਕੇਂਦਰੀ ਹਵਾਬਾਜੀ ਮੰਤਰੀ ਹਰਦੀਪ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਦੇਸ਼ਾਂ ਨੇ ਹੁਣ ਤੱਕ ਭਾਰਤੀਆਂ ਦੀ ਐਂਟਰੀ ਤੇ ਲੱਗੀ ਪਾਬੰਦੀ ਹਟਾਈ ਨਹੀਂ ਹੈ। ਜਿਸ ਕਾਰਨ ਵਿਦੇਸ਼ਾਂ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਦ ਕਿ ਕੇਂਦਰ ਸਰਕਾਰ ਇਨ੍ਹਾਂ ਦੇਸ਼ਾਂ ਵੱਲੋਂ ਰੋਕ ਹਟਾਏ ਜਾਣ ਤੋਂ ਬਾਅਦ ਆਪਣੀਆਂ ਉਡਾਣਾ ਨੂੰ ਸ਼ੁਰੂ ਕਰਨ ਲਈ ਤਿਆਰ ਹੈ।ਪੁਰੀ ਨੇ ਟਵੀਟ ਕੀਤਾ ਕਿ ਅਸੀਂ6 ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਕਰ ਰਹੇ ਹਨ। ਜਦੋਂ ਕਿ ਖਾੜੀ ਖੇਤਰ ਦੇ ਕੁਝ ਦੇਸ਼ਾਂ ਸਮੇਤ ਕੁਝ ਹੋਰ ਦੇਸ਼ਾਂ ਨੇ ਵੀ ਹੁਣ ਤੱਕ ਭਾਰਤੀਆਂ ਦੀ ਐਂਟਰੀ ਤੇ ਲੱਗੀ ਰੋਕ ਅਜੇ ਤਕ ਨਹੀਂ ਹਟਾਈ ਹੈ। ਕਾਬਲੇਗੌਰ ਹੈ ਕਿ 22 ਅਕਤੂਬਰ ਨੂੰ ਮੰਤਰੀ ਨੇ ਕਿਹਾ ਸੀ ਕਿ ਕੇਰਲ ਤੋਂ ਬਹਿਰੀਨ ਵਿਚਾਲੇ ਚਲਾਈਆਂ ਜਾ ਰਹੀਆਂ ਵਿਸ਼ੇਸ਼ ਉਡਾਣਾਂ ਦਾ ਔਸਤ ਕਿਰਾਇਆ 30,000 ਤੋਂ 39,000 ਵਿਚਕਾਰ ਹੈ।
ਕਿਉਂ ਕੇ ਖਾੜੀ ਦੇਸ਼ ਪ੍ਰਤੀ ਹਫਤਾ ਸਿਰਫ 750 ਯਾਤਰੀਆਂ ਨੂੰ ਹੀ ਭਾਰਤ ਤੋਂ ਆਉਣ ਦੀ ਇਜਾਜ਼ਤ ਦੇ ਰਹੇ ਹਨ। ਜਿਹੜੇ ਦੇਸ਼ਾਂ ਨੇ ਅਜੇ ਤੱਕ ਭਾਰਤੀ ਯਾਤਰੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਉਨ੍ਹਾਂ ਵਿੱਚ ਸਾਊਦੀ ਅਰਬ ਵੀ ਸ਼ਾਮਲ ਹੈ ।ਜਿਸ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਏਅਰਲਾਈਨ ਕੰਪਨੀਆਂ ਨੂੰ ਭਾਰਤ ਤੋਂ ਯਾਤਰੀਆਂ ਨੂੰ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।ਭਾਰਤ ਵਿੱਚ 23 ਮਾਰਚ ਤੋਂ ਹੀ ਕਰੋਨਾ ਵਾਇਰਸ ਕਾਰਨ ਨਿਯਮਤ ਕੌਮਾਂਤਰੀ ਹਵਾਈ ਸੇਵਾਵਾਂ ਰੱਦ ਹਨ ।ਪੁਰੀ ਨੇ ਕਿਹਾ ਹੈ ਕਿ ਜਦੋਂ ਵੀ ਇਹ ਦੇਸ਼ ਪਾਬੰਦੀ ਹਟਾਉਣਗੇ ਅਸੀਂ ਇਨ੍ਹਾਂ ਦੇਸ਼ਾਂ ਲਈ ਉਡਾਣ ਸ਼ੁਰੂ ਕਰਨ ਲਈ ਤਿਆਰ ਹਾਂ।
Previous Postਕੋਰੋਨਾ ਦੇ ਕੇਸ ਆਉਣ ਕਰਕੇ ਇਥੇ ਅਧਿਆਪਕਾਂ ਨੇ ਸਕੂਲ ਬੰਦ ਕਰਨ ਦੀ ਕੀਤੀ ਮੰਗ
Next Postਹੁਣੇ ਹੁਣੇ ਚੋਟੀ ਦੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਮੌਤ , ਸੰਗੀਤ ਜਗਤ ਚ ਛਾਇਆ ਸੋਗ