ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਅਜਿਹੇ ਬਹੁਤ ਸਾਰੇ ਮਾਮਲੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਲਟਕਦੇ ਚਲੇ ਆ ਰਹੇ ਹਨ। ਬਹੁਤ ਸਾਰੇ ਪੁਲਿਸ ਕੇਸ ਅਜਿਹੇ ਹਨ ਜੋ ਵੱਖ ਵੱਖ ਵਿਵਾਦਾਂ ਵਿੱਚ ਘਿਰੇ ਹੋਏ ਹਨ। ਜਿਨ੍ਹਾਂ ਦਾ ਦੇਸ਼ ਦੇ ਹਲਾਤਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ। ਬੀਤੇ ਸਮੇਂ ਵਿਚ ਵਾਪਰੀਆਂ ਕੁਝ ਘਟਨਾਵਾਂ ਦਾ ਖਮਿਆਜ਼ਾ ਕੁਝ ਲੋਕਾਂ ਨੂੰ ਕਾਫੀ ਲੰਮੇ ਸਮੇਂ ਤੱਕ ਭੁਗਤਣਾ ਪੈਂਦਾ ਹੈ। ਕਦੇ-ਕਦੇ ਲੋਕਾਂ ਵੱਲੋਂ ਉਨ੍ਹਾਂ ਦੇ ਬਾਰੇ ਬਹੁਤ ਸਾਰੀਆਂ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਹਨ ਪਰ ਕਨੂੰਨੀ ਕਾ-ਰ-ਵਾ-ਈ-ਆਂ ਦੇ ਕਾਰਨ ਕੁਝ ਕੰਮ ਸੰਭਵ ਨਹੀਂ ਹੁੰਦੇ।
ਜਿਸ ਕਾਰਨ ਕੁੱਝ ਅਪਰਾਧੀਆਂ ਨੂੰ ਲੰਮੇ ਸਮੇਂ ਤਕ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪੈਂਦਾ ਹੈ। ਪਰ ਜਦੋਂ ਉਹ ਲੰਮੇ ਅਰਸੇ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਵਾਪਸ ਪਰਤ ਆਉਂਦੇ ਹਨ ਤਾਂ ਉਸ ਪਰਿਵਾਰ ਦੀ ਖੁਸ਼ੀ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ। ਭਾਈ ਜਗਤਾਰ ਸਿੰਘ ਖਾਲਸਾ ਦੇ ਬਰੀ ਹੋਣ ਵਾਰੇ ਇੱਕ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਸਨ। ਉਨ੍ਹਾਂ ਉਪਰ ਕਈ ਕੇਸ ਚੱਲ ਰਹੇ ਸਨ। ਹੁਣ ਹਵਾਰਾ ਦੇ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਵਲੋ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਗਤਾਰ ਸਿੰਘ ਹਵਾਰਾ ਨੂੰ ਅਸਲਾ ਐਕਟ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।
ਪਰ ਉਹ ਅਜੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਉਪਰ ਅਜੇ ਵੀ ਕਈ ਮਾਮਲਿਆਂ ਵਿਚ ਮੁਕੱਦਮਾ ਚੱਲ ਰਿਹਾ ਹੈ। ਜਗਤਾਰ ਸਿੰਘ ਹਵਾਰਾ ਖਿ-ਲਾ-ਫ ਲੁਧਿਆਣੇ ਵਿਚ ਦਰਜ ਕੀਤਾ ਗਿਆ ਮਾਮਲਾ ਵੀ ਬੰਦ ਹੋ ਚੁੱਕਾ ਹੈ। ਪਰ ਅੱਜ ਜੀਸੀ ਐਮ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣਦੇ ਹੋਏ ਗਵਾਹਾਂ ਦੇ ਮੱਦੇਨਜ਼ਰ ਅਤੇ ਪਿਛਲੇ ਜੱਜ ਵਰਿੰਦਰ ਕੁਮਾਰ ਤੋਂ ਵੱਖਰਾ ਦ੍ਰਿਸ਼ਟੀਕੋਣ ਤੋਂ ਫ਼ੈਸਲੇ ਲੈਂਦਿਆਂ ਹੋਇਆ ਅਸਲਾ ਐਕਟ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਖਿਲਾਫ ਲੁਧਿਆਣੇ ਚ ਐਫ ਆਈ ਆਰ ਨੰਬਰ 139 ਥਾਣਾ ਕੋਤਵਾਲੀ ਅੰਡਰ ਸੈਕਸ਼ਨ 25 ਅਧੀਨ ਅਸਲਾ ਰੱਖਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਜੋ ਕੇਸ ਬੰਦ ਕਰਨ ਤੋਂ ਬਾਅਦ ਫਿਰ ਸਪੈਸ਼ਲ ਐਪਲੀਕੇਸ਼ਨ ਲਗਾ ਕੇ ਇਲਾਕਾ ਮਜਿਸਟ੍ਰੇਟ ਵੱਲੋਂ ਸ਼ੁਰੂ ਕੀਤਾ ਗਿਆ ਸੀ। ਫਿਰ ਇਹ ਕੇਸ ਜੱਜ ਵਰਿੰਦਰ ਕੁਮਾਰ ਦੀ ਕੋਰਟ ਵਿਚ ਚੱਲਿਆ ਤੇ ਉਸ ਤੋਂ ਬਾਅਦ ਜੱਜ ਵੱਲੋਂ ਹਵਾਰੇ ਨੂੰ 9/4/2018 ਨੂੰ ਦੋਸ਼ੀ ਠਹਿਰਾਉਂਦੇ ਹੋਏ ਇਹ ਕੇਸ ਸੀ ਜੇ ਐਮ ਦੀ ਅਦਾਲਤ ਵਿੱਚ ਭੇਜ ਦਿੱਤਾ ਗਿਆ ਸੀ।
Previous Postਹੁਣ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੋਇਆ ਇਹ ਵੱਡਾ ਐਲਾਨ
Next Postਪੰਜਾਬੀਆਂ ਲਈ ਆਈ ਵੱਡੀ ਖਬਰ 19 ਅਪ੍ਰੈਲ ਤੋਂ 10 ਮਈ ਤੱਕ ਲਈ ਹੋ ਗਿਆ ਇਹ ਵੱਡਾ ਐਲਾਨ