ਆਈ ਤਾਜਾ ਵੱਡੀ ਖਬਰ
ਜਿੱਥੇ 2020 ਦੇ ਵਿਚ ਬੱਚਿਆਂ ਨਾਲ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਆਮ ਹੀ ਸੁਣਦੇ ਰਹੇ ਹਾਂ। ਜਿਸ ਵਿਚ ਬਹੁਤ ਸਾਰੇ ਮਾਪਿਆਂ ਦੇ ਮਾਸੂਮ ਬੱਚਿਆਂ ਦੀ ਜਾਨ ਤੱਕ ਚਲੀ ਗਈ। ਜੋ ਦਿਨ ਬੱਚਿਆਂ ਦੇ ਬਚਪਨ ਵਿਚ ਖੇਡਣ ਦੇ ਹੁੰਦੇ ਹਨ, ਜਿਸ ਨੂੰ ਵੇਖ ਕੇ ਮਾਪਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲ ਗਈ ਹੈ। ਪਿਛਲੇ ਸਾਲ ਤੋਂ ਸ਼ੁਰੂ ਹੋ ਕੇ ਹੁਣ ਤੱਕ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਮਾਪਿਆਂ ਦੇ ਮਾਸੂਮ ਬੱਚੇ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ।
ਅਜਿਹੇ ਹਾਦਸਿਆਂ ਵਿਚ ਹੋਈਆਂ ਬੱਚਿਆਂ ਦੀਆਂ ਮੌਤਾਂ ਨੇ ਬਹੁਤ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਨਾਲ ਪਰਿਵਾਰਾਂ ਦੇ ਹਲਾਤਾਂ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਆਏ ਦਿਨ ਹੀ ਅਜਿਹੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ ਜੋ ਮਾਹੌਲ ਨੂੰ ਹੋਰ ਗ-ਮ-ਗੀ-ਨ ਕਰ ਦਿੰਦੀ ਹੈ। ਹੁਣ ਇੱਕ 13 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਟਾਲਾ ਦੇ ਵਿੱਚ ਇੱਕ ਬੱਚਾ ਪਤੰਗ ਉਡਾਉਂਦੇ ਹੋਏ ਛੱਤ ਤੇ ਚੜ੍ਹ ਗਿਆ ਸੀ ।
ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਰਾਘਵ ਉੱਚੀ ਪਤੰਗ ਉਡਾਉਣ ਦੇ ਚੱਕਰ ਵਿੱਚ ਆਪਣੇ ਗੁਆਂਢੀਆਂ ਦੇ ਤਿੰਨ ਮੰਜਲਾ ਕੋਠੇ ਉਪਰ ਚੜ੍ਹ ਗਿਆ। ਪਤੰਗ ਉਡਾਉਣ ਦੇ ਚੱਕਰ ਵਿਚ ਇਸ ਬੱਚੇ ਨੂੰ ਪਤਾ ਹੀ ਨਹੀਂ ਲੱਗਾ , ਕਿ ਕਦੋਂ ਉਹ ਪਤੰਗ ਉਡਾਉਂਦੇ ਹੋਏ ਹੇਠਾਂ ਡਿੱਗ ਪਿਆ। ਤੀਜੀ ਮੰਜ਼ਲ ਤੋਂ ਨੀਚੇ ਡਿੱਗਣ ਨਾਲ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਮਾਪਿਆਂ ਵੱਲੋਂ ਤੁਰੰਤ ਹੀ ਦਾਖਲ ਕਰਵਾਇਆ ਗਿਆ।
ਜਿੱਥੇ ਉਸ 13 ਸਾਲਾ ਮਾਸੂਮ ਰਾਘਵ ਦੀ ਅੱਜ ਮੌਤ ਹੋ ਗਈ। ਬਟਾਲਾ ਵਿੱਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਬੱਚੇ ਦੇ ਚਾਚੇ ਕੁਲਦੀਪ ਸਿੰਘ ਵੱਲੋਂ ਦਿੱਤੀ ਗਈ ਹੈ। ਇਹ ਮ੍ਰਿਤਕ ਬੱਚਾ ਰਾਘਵ ਪੁੱਤਰ ਰਘਬੀਰ ਸਿੰਘ ਕੱਚਾ ਕੋਟ ਘੁਮਿਆਰਾ ਮੁਹੱਲਾ ਬਟਾਲਾ ਦਾ ਰਹਿਣ ਵਾਲਾ ਸੀ। ਇਸ ਬੱਚੇ ਦੀ ਮੌਤ ਨਾਲ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ। ਜਿਨ੍ਹਾਂ ਦੀ ਜ਼ਿੰਦਗੀ ਦਾ ਇਕਲੌਤਾ ਸਹਾਰਾ ਉਹਨਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ।
Previous Postਹੁਣੇ ਹੁਣੇ ਪੰਜਾਬ ਦੇ ਵਿਦਿਆਰਥੀਆਂ ਲਈ 21 ਜਨਵਰੀ ਲਈ ਹੋ ਗਿਆ ਇਹ ਵੱਡਾ ਐਲਾਨ
Next Postਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਇਹ ਵੱਡੀ ਚੰਗੀ ਖਬਰ