ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦੀ ਮੌਤ ਤੋਂ ਬਾਅਦ ਹੁਣ ਦੇਸ਼ ਚ ਹੋਣਗੇ ਇਹ ਵੱਡੇ ਬਦਲਾਅ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੱਲ੍ਹ ਜਦੋਂ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਤਾਂ ਸਾਰੇ ਪ੍ਰਸੰਸਕਾਂ ਵੱਲੋਂ ਉਹਨਾਂ ਦੇ ਜਲਦ ਸਿਹਤਯਾਬ ਹੋਣ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਰਾਤ ਦੇ ਸਮੇਂ ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਸਾਰੇ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਵੱਖ ਵੱਖ ਰਾਜਨੀਤਿਕ ਸ਼ਖਸ਼ੀਅਤਾ ਵੱਲੋਂ ਮਹਾਰਾਣੀ ਐਲਿਜ਼ਾਬੇਥ 2 ਦੇ ਦਿਹਾਂਤ ਨੂੰ ਲੈ ਕੇ ਦੁੱਖ ਸਾਂਝਾ ਕੀਤਾ ਗਿਆ ਹੈ। ਮਹਾਰਾਣੀ ਐਲੀਜ਼ਾਬੇਥ ਨੇ ਜਿਥੇ 96 ਸਾਲਾਂ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ ਉਥੇ ਹੀ ਉਹ 70 ਸਾਲਾਂ ਤਕ ਸਭ ਤੋਂ ਲੰਮੇ ਸਮੇਂ ਤੱਕ ਸ਼ਾਸ਼ਨ ਕਰਨ ਵਾਲੀ ਮਹਾਰਾਣੀ ਵੀ ਸਾਬਤ ਹੋਏ ਹਨ। ਹੁਣ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ 2 ਦੀ ਮੌਤ ਤੋਂ ਬਾਅਦ ਹੁਣ ਦੇਸ਼ ਵਿੱਚ ਵੱਡੇ ਬਦਲਾਅ ਹੋਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਮਹਾਰਾਣੀ ਐਲੀਜ਼ਾਬੇਥ ਦਾ ਕੱਲ੍ਹ ਦਿਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਨੂੰ ਰਾਜਾ ਬਣਾਇਆ ਗਿਆ ਹੈ ਅਤੇ ਉਸ ਦੀ ਪਤਨੀ ਕੈਮਿਲਾ ਨੂੰ ਮਹਾਰਾਣੀ ਘੋਸ਼ਿਤ ਕੀਤਾ ਗਿਆ ਹੈ। ਉੱਥੇ ਹੀ ਮਹਾਰਾਣੀ ਐਲੀਜ਼ਾਬੇਥ 2 ਦੇ ਦਿਹਾਂਤ ਤੋਂ ਬਾਅਦ ਕਈ ਤਬਦੀਲੀਆਂ ਬ੍ਰਿਟੇਨ ਵਿਚ ਕੀਤੀਆਂ ਜਾ ਰਹੀਆਂ ਹਨ। ਜਿੱਥੇ ਬ੍ਰਿਟੇਨ ਦੀ ਕਰੰਸੀ ਤੇ ਪਿਛਲੇ ਸੱਤ ਸਾਲਾਂ ਤੋਂ ਰਾਜ ਗੱਦੀ ਤੇ ਬਿਰਾਜਮਾਨ ਮਹਾਰਾਣੀ ਦੀ ਫੋਟੋ ਵੀ ਲਾਗੂ ਕੀਤੀ ਜਾ ਰਹੀ ਸੀ। ਉਥੇ ਹੀ ਹੁਣ ਕਰੰਸੀ ਵਿੱਚ ਬਦਲਾਅ ਕੀਤਾ ਜਾਵੇਗਾ ਅਤੇ ਨਵੇਂ ਨੋਟਾਂ ਤੇ ਰਾਜੇ ਦੀ ਫੋਟੋ ਲਗਾਈ ਜਾਵੇਗੀ।

ਇਸ ਤਰਾਂ ਹੀ ਪਾਸਪੋਰਟ ਉਪਰ ਵੀ ਜਿਥੇ ਮਹਾਰਾਣੀ ਐਲੀਜ਼ਾਬੇਥ ਦੀ ਫੋਟੋ ਲੱਗ ਰਹੀ ਸੀ ਉਥੇ ਹੀ ਹੁਣ ਉਹਨਾਂ ਦੇ ਪੁੱਤਰ ਪ੍ਰਿੰਸ ਚਾਰਲਸ ਦੀ ਫੋਟੋ ਲਗਾਈ ਜਾਵੇਗੀ।ਬ੍ਰਿਟੇਨ ਦੇ ਵਿੱਚ ਜਿੱਥੇ ਰਾਸ਼ਟਰੀ ਗੀਤ ਦੇ ਵਿਚ ਮਹਾਰਾਣੀ ਐਲੀਜ਼ਾਬੇਥ ਦੋ ਦਾ ਜ਼ਿਕਰ ਆਉਂਦਾ ਸੀ, ਜਿੱਥੇ ਉਹਨਾਂ ਨੂੰ ਉਹਨਾਂ ਦੇ ਪਿਤਾ ਜਾਰਜ ਪੰਜਵੇਂ ਕਿੰਗ ਦਾ ਦਿਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀ। ਉਸ ਸਮੇਂ ਰਾਸ਼ਟਰੀ ਗੀਤ ਦੇ ਵਿੱਚ ਉਨ੍ਹਾਂ ਦੇ ਪਿਤਾ ਰਾਜਾ ਦੀ ਜਗ੍ਹਾ ਤੇ ਸ਼ਬਦ ਬਦਲ ਕੇ ਮਹਾਰਾਣੀ ਕੀਤਾ ਗਿਆ ਸੀ।

ਜਿੱਥੇ ਰਾਸ਼ਟਰੀ ਗੀਤ ਮਹਾਰਾਣੀ ਦੇ ਸਨਮਾਨ ਵਿੱਚ ਗਾਇਆ ਜਾਂਦਾ ਹੈ ਉੱਥੇ ਹੀ ਹੁਣ ਇਸ ਗੀਤ ਵਿੱਚ ਰਾਜੇ ਦਾ ਜਿਕਰ ਕੀਤਾ ਜਾਵੇਗਾ। ਉੱਥੇ ਹੀ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਸਮੇਂ ਸਮਾਗਮਾਂ ਦੇ ਦੌਰਾਨ ਵੀ ਜਿੱਥੇ ਰਾਣੀ ਦੀ ਸਹੁੰ ਖਾਧੀ ਜਾਂਦੀ ਸੀ, ਉੱਥੇ ਹੁਣ ਰਾਜੇ ਦੀ ਸਹੁੰ ਖਾਧੀ ਜਾਵੇਗੀ।