ਆਈ ਤਾਜ਼ਾ ਵੱਡੀ ਖਬਰ
ਕਰੋਨਾ ਕੇਸਾਂ ਨੂੰ ਟੀਕਾਕਰਨ ਦੇ ਜ਼ਰੀਏ ਜਿਥੇ ਦੇਸ਼ ਅੰਦਰ ਬੜੀ ਮੁਸ਼ਕਲ ਨਾਲ ਠੱਲ ਪਾਈ ਗਈ ਸੀ। ਉਥੇ ਹੀ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕੇਸਾਂ ਵਿਚ ਫਿਰ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੱਧ ਰਹੇ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਦੇਸ਼ ਅੰਦਰ ਫਿਰ ਤੋਂ ਕਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਨਵੇਂ ਵਾਇਰਸ ਦੇ ਮਾਮਲੇ ਜਿਥੇ ਕਈ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ। ਉਥੇ ਹੀ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਕਰੋਨਾ ਦਾ ਖਤਰਾ ਵਧ ਰਿਹਾ ਹੈ। ਜਿਸ ਕਾਰਨ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਲੋਕਾਂ ਨੂੰ ਫਿਰ ਤੋਂ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਭਾਰਤ ਸਰਕਾਰ ਵੱਲੋਂ ਵੀ ਜਿੱਥੇ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਇਨ੍ਹਾਂ ਦਾ ਉਲੰਘਣ ਵੀ ਕੀਤਾ ਜਾਂਦਾ ਹੈ।
ਹੁਣ ਬੋਲੀਵੁਡ ਦੀ ਇਸ ਮਸ਼ਹੂਰ ਅਦਾਕਾਰਾ ਆਲੀਆ ਭੱਟ ਲਈ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਹੁਣ ਇਹ ਕਾਰਵਾਈ ਹੋਣ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਅਦਾਕਾਰਾ ਆਲੀਆ ਭੱਟ ਨੂੰ ਕਰੋਨਾ ਪਾਬੰਦੀ ਦਾ ਉਲੰਘਣ ਕਰਨ ਦੇ ਮਾਮਲੇ ਹੇਠ ਉਸਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕਿਉਂਕਿ ਬੀਤੇ ਦਿਨੀਂ ਜਿੱਥੇ ਇੱਕ ਫਿਲਮ ਪਾਰਟੀ ਵਿਚ ਸ਼ਾਮਲ ਹੋਏ ਬਹੁਤ ਸਾਰੇ ਫਿਲਮੀ ਦੁਨੀਆਂ ਦੇ ਲੋਕਾਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਖਬਰ ਸਾਹਮਣੇ ਆਈ ਸੀ। ਜਿਨ੍ਹਾਂ ਵਿੱਚ ਪਾਰਟੀ ਚ ਸ਼ਾਮਲ ਹੋਣ ਵਾਲੀਆਂ ਹਸਤੀਆਂ ਕਰੀਨਾ ਕਪੂਰ ਖਾਨ, ਮਹੀਪ ਕਪੂਰ, ਅੰਮ੍ਰਿਤਾ ਅਰੋੜਾ ਅਤੇ ਸੀਮਾ ਖਾਨ ਸ਼ਾਮਲ ਸਨ।
ਉਥੇ ਹੀ ਆਲੀਆ ਭੱਟ ਨੂੰ ਵੀ 14 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਆਲੀਆ ਭੱਟ ਵੱਲੋਂ ਵੀ ਆਪਣਾ ਟੈਸਟ ਕਰਵਾਇਆ ਗਿਆ ਸੀ ਪਰ ਉਸ ਦੀ ਰਿਪੋਰਟ ਨੈਗਟਿਵ ਆਈ ਸੀ ਜਿਸ ਤੋਂ ਬਾਅਦ ਉਹ ਆਪਣੀ ਆਉਣ ਵਾਲੀ ਫਿਲਮ ਬ੍ਰਹਮਾਸਤਰ ਦਾ ਪ੍ਰਮੋਸ਼ਨ ਕਰਨ ਲਈ ਦਿੱਲੀ ਪਹੁੰਚੀ ਸੀ। ਜਿਥੇ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਨਤਮਸਤਕ ਹੋਇਆ ਗਿਆ।
ਫੇਰ ਫਿਲਮ ਦੇ ਪੋਸਟਰ ਲਾਚ ਇਵੈਂਟ ਵਿਚ ਪਹੁੰਚੀ। ਜਦ ਕਿ ਉਸ ਨੂੰ 14 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣ ਦੇ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਬੀ ਐਮ ਸੀ ਵੱਲੋਂ ਪਬਲਿਕ ਹੈਲਥ ਕਮੇਟੀ ਦੇ ਪ੍ਰਧਾਨ ਰਾਜੁਲ ਪਟੇਲ ਨੇ ਕਿਹਾ ਹੈ ਕਿ ਆਲੀਆ ਭੱਟ ਨੂੰ ਕਰੋਨਾ ਪਾਬੰਦੀਆਂ ਦਾ ਉਲੰਘਣ ਕਰਨ ਤੇ ਐੱਫ ਆਈ ਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।
Previous Postਹੁਣੇ ਹੁਣੇ ਪੰਜਾਬ ਦੇ ਗਵਾਂਢ ਚ ਹੋਇਆ ਜਬਰਦਸਤ ਧਮਾਕਾ 12 ਦੀ ਹੋਈ ਮੌਕੇ ਤੇ ਮੌਤ , ਮਚੀ ਹਾਹਾਕਾਰ
Next Postਸਕੂਲ ਦੀ ਵਿਦਿਆਰਥਣ ਨੇ ਟੋਇਲੈਟ ਬਾਥਰੂਮ ਗੰਦਾ ਹੋਣ ਦੀ ਕੀਤੀ ਸ਼ਿਕਾਇਤ ਤਾਂ ਇਸ ਮੰਤਰੀ ਨੇ ਖੁਦ ਕੀਤਾ ਸਾਫ