ਤਾਜਾ ਵੱਡੀ ਖਬਰ
ਮਨੋਰੰਜਨ ਜਗਤ ਦੇ ਨਾਲ ਜੁੜਿਆ ਹੋਇਆ ਇਕ ਅਹਿਮ ਹਿੱਸਾ ਇਸ ਦਾ ਫਿਲਮੀ ਜਗਤ ਹੁੰਦਾ ਹੈ ਜਿਸ ਦੀ ਵਜ੍ਹਾ ਕਰਕੇ ਹੀ ਅਸੀਂ ਬਹੁਤ ਸਾਰੀਆਂ ਪ੍ਰੇਸ਼ਾਨੀਆ ਤੋਂ ਦੂਰ ਰਹਿੰਦੇ ਹਾਂ। ਬਹੁਤ ਸਾਰੀਆਂ ਫ਼ਿਲਮਾਂ ਕਿਸੇ ਵਿਸ਼ੇ ਨੂੰ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ ਹਨ ਜਿਸ ਨੂੰ ਦੇਖਣ ਦੇ ਨਾਲ ਇਨਸਾਨ ਦੀ ਜ਼ਿੰਦਗੀ ਵਿਚ ਗਿਆਨ ਦਾ ਵਾਧਾ ਹੁੰਦਾ ਹੈ ਅਤੇ ਨਾਲ ਹੀ ਇਹ ਮਨ-ਪ੍ਰਚਾਵੇ ਦਾ ਸਾਧਨ ਵੀ ਹੁੰਦੀਆਂ ਹਨ। ਇਨ੍ਹਾਂ ਫ਼ਿਲਮਾਂ ਦੇ ਵਿੱਚ ਕਈ ਅਹਿਮ ਭੂਮਿਕਾਵਾਂ ਨਿਭਾ ਕੇ ਅਦਾਕਾਰ ਇਸ ਜਗਤ ਵਿੱਚ ਪ੍ਰਸਿੱਧੀ ਖੱਟਦੇ ਹਨ।
ਇਨ੍ਹਾਂ ਅਦਾਕਾਰਾਂ ਵਿੱਚ ਹੀ ਇੱਕ ਅਦਾਕਾਰ ਆਪਣੇ ਸਾਹਾਂ ਦੀ ਡੋਰ ਨੂੰ ਪੂਰਾ ਕਰਦਾ ਹੋਇਆ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਇਸ ਮਸ਼ਹੂਰ ਅਦਾਕਾਰ ਦਾ ਸਬੰਧ ਹਾਲੀਵੁੱਡ ਜਗਤ ਦੇ ਨਾਲ ਸੀ ਜਿਨ੍ਹਾਂ ਨੇ ਆਪਣੀ ਅਦਾਕਾਰੀ ਸਦਕਾ ਕਈ ਵੱਡੇ ਪੁਰਸਕਾਰ ਆਪਣੀ ਝੋਲੀ ਵਿਚ ਪਾਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੀਵੁੱਡ ਦੇ ਮਸ਼ਹੂਰ ਐਕਟਰ ਕ੍ਰਿਸਟੋਫਰ ਪਲਮਰ ਦਾ 91 ਸਾਲ ਦੀ ਉਮਰ ਵਿਚ ਦਿ-ਹਾਂ-ਤ ਹੋ ਗਿਆ। ਉਨ੍ਹਾਂ ਨੇ ਕਨੈਕਟਿਕ ਵਿਖੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਏ।
ਕ੍ਰਿਸਟੋਫ਼ਰ ਦੇ ਦੇ-ਹਾਂ-ਤ ਦੀ ਜਾਣਕਾਰੀ ਉਨ੍ਹਾਂ ਦੇ ਪੁਰਾਣੇ ਦੋਸਤ ਅਤੇ ਮੈਨੇਜਰ ਲੋਅ ਪਿੱਟ ਨੇ ਦਿੱਤੀ। ਪਿੱਟ ਦੇ ਕਹਿਣ ਮੁਤਾਬਕ ਉਹ ਇੱਕ ਗੈਰ ਮਾਮੂਲੀ ਇਨਸਾਨ ਸਨ ਜੋ ਆਪਣੇ ਕੰਮ ਨੂੰ ਖੂਬ ਪਸੰਦ ਅਤੇ ਸਨਮਾਨ ਦਿੰਦੇ ਸਨ। ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਬੈਸਟ ਮਿਊਜ਼ਿਕ ਫਿਲਮ ਦ ਹਾਊਸ ਆਫ ਮਿਊਜ਼ਿਕ ਵਿਚ ਅਦਾਕਾਰੀ ਕੀਤੀ। ਆਪਣੇ ਜੀਵਨ ਦੇ 70 ਵਰ੍ਹੇ ਉਨ੍ਹਾਂ ਨੇ ਅਦਾਕਾਰੀ ਨੂੰ ਸਮਰਪਿਤ ਕੀਤੇ ਜਿਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਿਰਦਾਰ ਨਿਭਾਏ। ਕ੍ਰਿਸਟੋਫ਼ਰ ਵੱਲੋਂ ਸਾਲ 2012 ਵਿੱਚ ਆਈ ਫਿਲਮ ਬਿਗਿਨਰਸ ਵਿੱਚ ਨਿਭਾਈ ਗਈ ਭੂਮਿਕਾ ਕਾਰਨ ਬੈਸਟ ਐਕਟਰ ਦਾ ਆਸਕਰ ਐਵਾਰਡ ਮਿਲਿਆ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਿਭਾਇਆ ਗਿਆ ਫ਼ਿਲਮ ਦ ਸਾਊਂਡ ਆਫ ਮਿਊਜ਼ਿਕ ਦਾ ਕਿਰਦਾਰ ਕੈਪਟਨ ਜਾਰਜ ਵਾਨ ਟਰੈਪ ਅਜੇ ਤੱਕ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ 82 ਸਾਲ ਦੀ ਉਮਰ ਦੇ ਵਿੱਚ ਆਸਕਰ ਦਾ ਖਿਤਾਬ ਮਿਲਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ 2 ਟੋਨੀ ਐਵਾਰਡ ਅਤੇ 2 ਐਮੀ ਐਵਾਰਡ ਆਪਣੇ ਨਾਮ ਕੀਤੇ। ਉਨ੍ਹਾਂ ਦੇ ਹਾਲੀਵੁੱਡ ਜਗਤ ਨੂੰ ਦਿੱਤੇ ਗਏ ਮਹਾਨ ਯੋਗਦਾਨ ਦੇ ਸਦਕਾ ਉਨ੍ਹਾਂ ਦੇ ਸਾਥੀ ਕਲਾਕਾਰਾਂ ਅਤੇ ਉਨ੍ਹਾਂ ਦੇ ਫੈਨਸ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।
Previous Postਕਨੇਡਾ ਤੋਂ ਆਈ ਇਹ ਵੱਡੀ ਮਾੜੀ ਖਬਰ ਪੰਜਾਬੀ ਭਾਈਚਾਰੇ ਚ ਛਾਈ ਸੋਗ ਦੀ ਲਹਿਰ
Next Post26 ਜਨਵਰੀ ਲਾਲ ਕਿਲੇ ਮਾਮਲੇ ਚ 50 ਹਜਾਰ ਇਨਾਮ ਵਾਲੇ ਇਸ ਸਖਸ਼ ਨੂੰ ਪੁਲਸ ਨੇ ਇਥੋਂ ਕੀਤਾ ਗਿਰਫ਼ਤਾਰ