ਆਈ ਤਾਜਾ ਵੱਡੀ ਖਬਰ
ਅਜੋਕੇ ਸਮੇਂ ਵਿੱਚ ਮਨੁੱਖ ਨੇ ਬੇਹੱਦ ਤਰੱਕੀ ਕਰ ਲਈ ਹੈ। ਮੌਜੂਦਾ ਸਮੇਂ ਵਿਚ ਕਈ ਵਾਰ ਤਕਨੀਕ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਅਸੀਂ ਭਵਿੱਖ ਦੇ ਵਿੱਚ ਜੀਅ ਰਹੇ ਹਾਂ। ਕਿਉਂਕਿ ਹੁਣ ਤੱਕ ਜਿਹੜੇ ਕੰਮਾਂ ਨੂੰ ਨਾ-ਮੁ-ਮ-ਕਿ-ਨ ਸਮਝਿਆ ਜਾਂਦਾ ਸੀ ਉਹ ਅੱਜ ਕੱਲ ਚੁਟਕੀ ਵਜਾਉਂਦੇ ਸਾਰ ਹੀ ਹੋਣ ਲੱਗ ਪਏ ਹਨ। ਕੋਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਲਾਕ ਡਾਊਨ ਤੋਂ ਬਾਅਦ ਤਕਨੀਕੀ ਖੇਤਰ ਦੇ ਵਿੱਚ ਕਾਫ਼ੀ ਤੇਜ਼ੀ ਆਈ ਸੀ।
ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਕਾਫੀ ਕੰਮ ਆਨਲਾਈਨ ਮਾਧਿਅਮ ਦੇ ਜ਼ਰੀਏ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਪੈਸਿਆਂ ਦੇ ਲੈਣ ਦੇਣ ਤੱਕ ਦੇ ਹਰੇਕ ਕੰਮ ਨੂੰ ਆਨਲਾਈਨ ਮਾਧਿਅਮ ਦੇ ਜ਼ਰੀਏ ਕਾਫੀ ਲੋਕਾਂ ਵੱਲੋਂ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਪਰ ਇਸ ਦੌਰਾਨ ਕੁਝ ਘਟਨਾਵਾਂ ਪੈਸਿਆਂ ਦੀ ਹੇਰਾ ਫੇਰੀ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿਚ ਇਕ ਹੋਰ ਘਟਨਾ ਦਾ ਜ਼ਿਕਰ ਹੋ ਰਿਹਾ ਹੈ। ਦਰਅਸਲ ਕਪੂਰਥਲਾ ਦਾ ਰਹਿਣ ਵਾਲਾ ਇੱਕ ਸ਼ਖ਼ਸ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ ਅਤੇ ਠੱਗਾਂ ਵੱਲੋਂ ਵਰਤਿਆ ਗਿਆ ਤਰੀਕਾ ਜਾਣ ਕੇ ਹਰ ਕੋਈ ਬੇਹੱਦ ਹੈਰਾਨ ਹੋ ਰਿਹਾ ਹੈ।
ਠੱਗੀ ਦੀ ਇਹ ਵਾਰਦਾਤ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਨਾਲ 11 ਮਾਰਚ ਦੀ ਰਾਤ ਨੂੰ 10 ਵਜੇ ਦੇ ਕਰੀਬ ਵਾਪਰੀ। ਜਿੱਥੇ ਉਨ੍ਹਾਂ ਦੇ ਫੋਨ ਨੰਬਰ ਉਪਰ ਰਾਤ 10 ਵਜੇ ਤੋਂ ਲੈ ਕੇ ਰਾਤ 10:24 ਤੱਕ ਮੈਸੇਜ਼ ਆਏ ਜਿਨ੍ਹਾਂ ਦੇ ਵਿਚ ਉਨ੍ਹਾਂ ਦੇ ਦੋ ਵੱਖ ਵੱਖ ਖਾਤਿਆਂ ਵਿੱਚੋਂ 85 ਹਜ਼ਾਰ ਰੁਪਏ ਦੇ ਕਰੀਬ ਕਢਵਾਏ ਗਏ ਪੈਸਿਆਂ ਦੀ ਜਾਣਕਾਰੀ ਸੀ ਜੋ ਮਲਕੀਤ ਨੇ ਨਹੀਂ ਕਢਵਾਏ ਸਨ। ਬੈਂਕ ਖਾਤੇ ਅੰਦਰ ਬਾਕੀ ਬਚੇ ਹੋਏ ਪੈਸੇ ਮਨਜੀਤ ਨੇ ਕਿਸੇ ਹੋਰ ਨੂੰ ਭੇਜ ਕੇ ਸੁਰੱਖਿਅਤ ਕੀਤੇ।
ਮਲਕੀਤ ਨਾਲ ਹੋਈ ਇਸ ਠੱਗੀ ਦੇ ਵਿਚ ਨਾ ਤਾਂ ਉਸ ਕੋਲੋਂ ਓ ਟੀ ਪੀ ਮੰਗਿਆ ਗਿਆ ਅਤੇ ਨਾ ਹੀ ਫੋਨ ਕਰ ਉਸ ਕੋਲੋਂ ਖਾਤੇ ਸੰਬੰਧੀ ਜਾਣਕਾਰੀ ਪੁੱਛੀ ਗਈ। ਮਲਕੀਤ ਸਿੰਘ ਨੇ ਕਿਹਾ ਕਿ ਉਸ ਦੇ ਅਧਾਰ ਕਾਰਡ ਜ਼ਰੀਏ ਬਾਇਓਮੈਟ੍ਰਿਕ ਨੂੰ ਹੈਕ ਕਰ ਪੈਸੇ ਕੱਢੇ ਗਏ ਹਨ। ਉਧਰ ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਕਮਲਜੀਤ ਸਿੰਘ ਦੇ ਵੀ 11 ਮਾਰਚ ਦੀ ਰਾਤ ਨੂੰ ਉਸਦੇ 2 ਖਾਤਿਆਂ ਵਿਚੋਂ ਕੁੱਲ 16 ਹਜ਼ਾਰ ਦੀ ਠੱਗੀ ਕਰ ਲਈ ਗਈ ਜਿਸ ਦਾ ਕਮਲਜੀਤ ਸਿੰਘ ਨੂੰ ਕੋਈ ਮੈਸੇਜ ਵੀ ਨਹੀਂ ਆਇਆ।
Previous Postਪੰਜਾਬ ਚ ਇਥੇ 22 ਤੋਂ 30 ਅਪ੍ਰੈਲ ਤੱਕ ਲਈ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ
Next Postਨਿਊਜੀਲੈਂਡ ਤੋਂ ਆਈ ਅਜਿਹੀ ਵੱਡੀ ਖਬਰ ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ