ਬੈਕਾਂ ਚ ਲਾਕਰ ਰੱਖਣ ਵਾਲੇ ਹੋ ਜਾਣ ਸਾਵਧਾਨ – ਆ ਗਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅਸੀਂ ਸਾਰੇ ਆਪਣੇ ਪੈਸੇ ਅਤੇ ਗਹਿਣੇ ਆਪਣੇ ਬੈਂਕ ਦੇ ਖਾਤਿਆਂ ਵਿੱਚ ਜਮ੍ਹਾਂ ਕਰਾ ਕੇ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਾਂ । ਕਿਉਂ ਕੀ ਅਸੀਂ ਸਾਰੇ ਇਨ੍ਹਾਂ ਕੀਮਤੀ ਸਾਮਾਨ ਨੂੰ ਆਪਣੇ ਘਰ ਦੇ ਵਿਚ ਸੁਰੱਖਿਅਤ ਰੱਖਣਾ ਮਹਿਸੂਸ ਨਹੀਂ ਕਰਦੇ । ਜਿਸ ਤਰ੍ਹਾਂ ਅੱਜਕੱਲ੍ਹ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਉਸ ਦੇ ਚੱਲਦੇ ਹਰ ਇੱਕ ਵਿਅਕਤੀ ਦੇ ਮਨ ਵਿੱਚ ਡਰ ਬਣਦਾ ਜਾ ਰਿਹਾ ਹੈ , ਤੇ ਉਹ ਆਪਣਾ ਕੀਮਤੀ ਸਾਮਾਨ ਘਰਾਂ ਦੇ ਵਿੱਚ ਰੱਖਣ ਦੀ ਬਜਾਏ ਸਗੋਂ ਆਪਣੇ ਬੈਂਕਾਂ ਦੇ ਖਾਤਿਆਂ ਤੇ ਵਿੱਚ ਰੱਖਣਾ ਜ਼ਿਆਦਾ ਪਸੰਦ ਕਰਦੇ ਹਨ । ਪਰ ਹੁਣ ਆਪਣਾ ਮਹਿੰਗਾ , ਕੀਮਤੀ ਸਾਮਾਨ ਤੇ ਜ਼ਰੂਰੀ ਦਸਤਾਵੇਜ਼ ਬੈਂਕ ਲਾਕਰਾਂ ਵਿੱਚ ਰੱਖਣ ਵਾਲੇ ਲੋਕ ਸਾਵਧਾਨ ਹੋ ਜਾਊ ।

ਕਿਉਂ ਕੀ ਆਰ ਬੀ ਆਈ ਨੇ ਇਸ ਸੰਬੰਧੀ ਜਾਰੀ ਨਿਯਮਾਂ ਦੇ ਵਿਚ ਬਦਲਾਅ ਕਰ ਦਿੱਤੇ ਹਨ । ਜਿਨ੍ਹਾਂ ਦੀ ਜਾਣਕਾਰੀ ਬੈਂਕ ਖਾਤਾ ਧਾਰਕਾਂ ਤੇ ਲੱਕ ਰੱਖਣ ਵਾਲਿਆਂ ਦੇ ਲਈ ਜ਼ਰੂਰੀ ਹੈ । ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਨਿਯਮਾਂ ਅਨੁਸਾਰ ਇਕ ਲੰਬੀ ਮਿਆਦ ਤੱਕ ਆਪਣੇ ਲੋਕਰ ਨੂੰ ਨਹੀਂ ਖੋਲ੍ਹਿਆ ਤਾਂ ਬੈਂਕ ਲਾਕਰ ਤੋੜ ਕੇ ਖੋਲ੍ਹਣ ਦਾ ਅਧਿਕਾਰ ਬੈਂਕ ਰੱਖ ਸਕਦਾ ਹੈ । ਇਸ ਤੋਂ ਇਲਾਵਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਸੇਫ ਡਿਪਾਜ਼ਿਟ ਲੋਕਾਂ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਰਾਏ ਦਾ ਨਿਯਮਿਤ ਰੂਪ ਨਾਲ ਭੁਗਤਾਨ ਕੀਤਾ ਜਾ ਰਿਹਾ ਹੋਵੇ ।

ਪਰ ਜੇਕਰ ਗਾਹਕ ਨੇ ਲੋਕਾਂ ਨੂੰ ਲੰਬੇ ਸਮੇਂ ਤੱਕ ਨਹੀਂ ਖੋਲ੍ਹਿਆ ਤਾਂ ਉਸ ਨੂੰ ਤੋਡ਼ ਕੇ ਖੋਲ੍ਹਣ ਦਾ ਅਧਿਕਾਰ ਬੈਂਕ ਕੋਲ ਸੁਰੱਖਿਅਤ ਹੋਵੇਗਾ । ਰਿਜ਼ਰਵ ਬੈਂਕ ਆਫ ਇੰਡੀਆ ਨੇ ਲਾਕਰਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਵਿਚ ਸੋਧ ਕੀਤੀ ਹੈ । ਅਤੇ ਵਰਤੋਂ ਚ ਨਾ ਹੋਣ ਵਾਲੇ ਬੈਂਕ ਲਾਕਰਾਂ ਸਬੰਧੀ ਬੈਂਕਾਂ ਨੂੰ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਹਨ ।

ਆਰਬੀਆਈ ਨੇ ਆਪਣੇ ਇਨ੍ਹਾਂ ਨਿਰਦੇਸ਼ਾਂ ਦੇ ਵਿੱਚ ਕਿਹਾ ਹੈ ਕਿ ਬੈਂਕ ਲਾਕਰ ਕਿਰਾਏ ਤੇ ਲੈਣ ਵਾਲਿਆਂ ਨੂੰ ਇੱਕ ਪੱਤਰ ਦੇ ਮਾਧਿਅਮ ਦੇ ਨਾਲ ਨੋਟਿਸ ਦਿੱਤਾ ਜਾਵੇਗਾ ਅਤੇ ਰਜਿਸਟਰਡ ਈ ਮੇਲ ਆਈ ਡੀ ਅਤੇ ਮੋਬਾਇਲ ਨੰਬਰ ਤੇ ਈਮੇਲ ਅਤੇ ਐਸਐਮਐਸ ਅਲਰਟ ਭੇਜਿਆ ਜਾਵੇਗਾ। ਉਸ ਤੋਂ ਬਾਅਦ ਹੀ ਬੈਂਕ ਨੂੰ ਇਹ ਸਾਰੀ ਕਾਰਵਾਈ ਕਰਨ ਦੀ ਇਜਾਜ਼ਤ ਹੋਵੇਗੀ ।