ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ । ਉਥੇ ਹੀ ਆਏ ਦਿਨ ਵੱਖ-ਵੱਖ ਪਾਰਟੀਆਂ ਨਾਲ ਜੁੜੀਆਂ ਹੋਈਆਂ ਕਈ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਇਸ ਸਮੇਂ ਜਿਥੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕਈ ਪਾਰਟੀਆਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਆਗੂ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕਰ ਰਹੇ ਹਨ ਜਿਸ ਤੋਂ ਲੈ ਕੇ ਬਹੁਤ ਸਾਰੀਆਂ ਕਿਆਸਰਾਈਆਂ ਵੀ ਲਗਾਈਆਂ ਜਾਂਦੀਆਂ ਹਨ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਜਿਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣਾ ਅਹੁਦਾ ਸੰਭਾਲਣ ਪਿਛੋਂ ਤਿੰਨ ਮੁਲਾਕਾਤ ਕੀਤੀ ਗਈ ਹੈ। ਉਥੇ ਹੀ ਹੁਣ ਡੇਰਾ ਬਿਆਸ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਕਿਆਸ ਅਰਾਈਆਂ ਲੱਗਦੀਆਂ ਹਨ।
ਬੀਤੇ ਦਿਨੀਂ ਜਿੱਥੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਕਿਸੇ ਵੀ ਪਾਰਟੀ ਦੇ ਹਿੱਤ ਵਿੱਚ ਪ੍ਰਚਾਰ ਨਹੀਂ ਕਰਨਗੇ। ਹਰ ਇਨਸਾਨ ਆਪਣੀ ਵੋਟ ਪਾਉਣ ਲਈ ਸੁਤੰਤਰ ਹੈ। ਉੱਥੇ ਹੀ ਹੁਣ ਜਿੱਥੇ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਬਹੁਤ ਸਾਰੇ ਰਾਜਨੀਤਕ ਆਗੂਆਂ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਬੁੱਧਵਾਰ ਨੂੰ ਬਾਬਾ ਗੁਰਿੰਦਰ ਸਿੰਘ ਦੇ ਮੋਗਾ ਦੇ ਸਤਿਸੰਗ ਘਰ ਆਉਣ ਦੀ ਖਬਰ ਸਾਹਮਣੇ ਆਈ ਹੈ।
ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਉਨ੍ਹਾਂ ਦਾ ਅਸ਼ੀਰਵਾਦ ਲੈਣ ਲਈ ਡੇਰੇ ਤੇ ਪਹੁੰਚ ਕੀਤੀ ਗਈ ਹੈ। ਉੱਥੇ ਹੀ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਜੋਗਿੰਦਰ ਪਾਲ ਦੇ ਘਰ ਵੀ ਪਹੁੰਚੇ ਸਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਾਬਕਾ ਡੀ ਜੀ ਪੀ ਪ੍ਰਦੀਪ ਸਿੰਘ ਗਿੱਲ ਵੀ ਮੌਜੂਦ ਸਨ, ਜੋ ਕਿ ਭਾਜਪਾ ਆਗੂ ਹਨ। ਇਨ੍ਹੀਂ ਦਿਨੀਂ ਜਿੱਥੇ ਜੋਗਿੰਦਰਪਾਲ ਜੈਨ ਰਾਜਨੀਤੀ ਵਿੱਚ ਸਰਗਰਮ ਨਹੀਂ ਦਿਖਾਈ ਦੇ ਰਹੇ ਹਨ ਕਿਉਂਕਿ ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ।
ਉਥੇ ਹੀ ਬਾਬਾ ਜੀ ਵੱਲੋਂ ਉਨ੍ਹਾਂ ਦੇ ਘਰ ਵਿੱਚ ਇੱਕ ਘੰਟੇ ਦਾ ਸਮਾਂ ਬਤੀਤ ਕੀਤਾ ਗਿਆ। ਇਸ ਮੁਲਾਕਾਤ ਨੂੰ ਲੈ ਕੇ ਕਈ ਤਰਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਉਥੇ ਹੀ ਮੋਗਾ ਤੋਂ ਭਾਜਪਾ ਦੀ ਸੀਟ ਨੂੰ ਲੈ ਕੇ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਭਾਜਪਾ ਇਸ ਸੀਟ ਨੂੰ ਲੈ ਕੇ ਜਲਦ ਹੀ ਫੈਸਲਾ ਜਾਰੀ ਕਰ ਸਕਦੀ ਹੈ।
Previous Postਮਾਪਿਆਂ ਦੇ 14 ਸਾਲਾ ਪੁੱਤ ਨੂੰ ਖੇਡਦਿਆਂ ਹੋਇਆ ਮਿਲੀ ਇਸ ਤਰਾਂ ਤੜਫ ਤੜਫ ਮੌਤ – ਲੋਕਾਂ ਚ ਭਾਰੀ ਗੁੱਸੇ ਦੀ ਲਹਿਰ
Next Postਪੰਜਾਬ ਚ ਇਥੋਂ ਆਈ ਵੱਡੀ ਮਾੜੀ ਖਬਰ – ਸਾਰੇ ਪੰਜਾਬ ਚ ਛਾਈ ਸੋਗ ਦੀ ਲਹਿਰ