ਪੰਜਾਬ: 2 ਸਕੀਆਂ ਭੈਣਾਂ ਨੂੰ ਘਰ ਚ ਜ਼ਹਿਰੀਲੇ ਸੱਪ ਨੇ ਡਸਿਆ, ਛੋਟੀ ਦੀ ਹੋਈ ਮੌਤ- ਪਰਿਵਾਰ ਤੇ ਟੁਟਿਆ ਦੁਖਾਂ ਦਾ ਪਹਾੜ

ਆਈ ਤਾਜ਼ਾ ਵੱਡੀ ਖਬਰ 

ਇਸ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਲੋਕਾਂ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਮੌਸਮ ਦੇ ਵਿਚ ਬਚਾਅ ਰੱਖਣ ਵਾਸਤੇ ਸਖਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ। ਕਿਉਂਕਿ ਇਨ੍ਹਾਂ ਦਿਨਾਂ ਦੇ ਵਿਚ ਬਰਸਾਤ ਦੇ ਮੌਸਮ ਦੇ ਚੱਲਦਿਆਂ ਹੋਇਆਂ ਜਿਥੇ ਕਈ ਜ਼ਹਿਰੀਲੇ ਜਾਨਵਰ ਵੱਲੋਂ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਉਥੇ ਹੀ ਇਸ ਬਰਸਾਤਾਂ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੱਪ ਦੇ ਕੱਟਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਬੱਚਿਆਂ ਦਾ ਵੀ ਜ਼ਿਕਰ ਹੁੰਦਾ ਹੈ।

ਹੁਣ ਪੰਜਾਬ ਵਿੱਚ ਦੋ ਸਕੀਆਂ ਭੈਣਾਂ ਨੂੰ ਜ਼ਹਿਰੀਲੇ ਸੱਪ ਵੱਲੋਂ ਘਰ ਵਿੱਚ ਡੰਗ ਮਾਰਿਆ ਗਿਆ ਹੈ ਜਿਥੇ ਛੋਟੀ ਦੀ ਮੌਤ ਹੋਈ ਹੈ ਅਤੇ ਪ੍ਰਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸਕੂਲ ਵਿਚ ਨੌਕਰੀ ਕਰਨ ਵਾਲੀ ਸੰਦੀਪ ਕੌਰ ਦੀਆਂ ਦੋ ਬੇਟੀਆਂ ਘਰ ਵਿਚ ਇਕੱਲਿਆਂ ਸਨ। ਜਿੱਥੇ ਸੰਦੀਪ ਕੌਰ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਥੇ ਹੀ ਦੁਸਾਂਝ ਰੋਡ ਤੇ ਸਥਿਤ ਆਪਣੇ ਘਰ ਵਿਚ ਮੌਜੂਦ 15 ਸਾਲਾ ਐਸਮੀਨ ਕੌਰ ਅਤੇ 13 ਸਾਲਾ ਸੋਨਮਦੀਪ ਕੌਰ ਨੂੰ ਸੱਪ ਵੱਲੋਂ ਡੰਗ ਮਾਰ ਦਿੱਤਾ ਗਿਆ।

ਬੱਚਿਆਂ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਤੁਰੰਤ ਉਨ੍ਹਾਂ ਨੂੰ ਮੋਗਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜਿੱਥੇ ਰਸਤੇ ਵਿੱਚ 13 ਸਾਲਾ ਸੋਨਮਦੀਪ ਕੌਰ ਦੀ ਮੌਤ ਹੋ ਗਈ।

ਉਥੇ ਹੀ ਵੱਡੀ ਬੇਟੀ ਨੂੰ ਡਾਕਟਰਾਂ ਵੱਲੋਂ ਬਚਾ ਲਿਆ ਗਿਆ ਹੈ ਅਤੇ ਇਸ ਸਮੇਂ 15 ਸਾਲਾ ਐਸਮੀਨ ਕੌਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਕਾਂਗਰਸ ਆਗੂ ਅਮਰੀਕ ਕੌਰ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਇਸ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਹੈ। ਉਥੇ ਹੀ ਸਭ ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।