ਪੰਜਾਬ : 15 ਜਨਵਰੀ 2021 ਤੱਕ ਲਈ ਹੋਇਆ ਇਹ ਐਲਾਨ , ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਵਾਜਾਈ ਦੇ ਨਿਯਮਾਂ ਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਂਦੀ ਹੈ ਤਾਂ ਜੋ ਦੇਸ਼ ਅੰਦਰ ਵਾਪਰ ਰਹੇ ਆਵਾਜਾਈ ਦੇ ਹਾਦਸਿਆਂ ਅਤੇ ਜੁਰਮਾਂ ਉੱਪਰ ਕੰਟਰੋਲ ਪਾਇਆ ਜਾ ਸਕੇ। ਜਿਸ ਦੇ ਚਲਦੇ ਹੋਏ ਸਰਕਾਰ ਵੱਲੋਂ ਸਮੇਂ-ਸਮੇਂ ਉੱਪਰ ਸੋਧ ਕਾਨੂੰਨ ਬਣਾ ਕੇ ਐਲਾਨ ਕਰਦੇ ਹੋਏ ਇਹਨਾਂ ਹਾਦਸਿਆਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹੇ ਵਿੱਚ ਹੀ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਬੀਤੇ ਮਹੀਨੇ ਨਵੰਬਰ ਵਿਚ ਪੰਜਾਬ ਟਰਾਂਸਪੋਰਟ ਮਹਿਕਮੇ ਵੱਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ

ਜਿਸ ਵਿੱਚ ਡਿਜਿਟਲ ਡਰਾਇਵਿੰਗ ਲਾਇਸੈਂਸ ਨੂੰ ਅਪਗ੍ਰੇਡ ਕਰਨ ਵਾਸਤੇ ਸਮੂਹ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ। ਜਿਸ ਅਧੀਨ ਹੁਣ ਤੱਕ 25 ਹਜ਼ਾਰ ਤੋਂ ਵੱਧ ਬਿਨੈਕਾਰਾਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਅਪਗ੍ਰੇਡ ਕਰਨ ਵਾਸਤੇ ਅਪਲਾਈ ਕਰ ਦਿੱਤਾ ਹੈ। ਪਰ ਹੁਣ ਇਸ ਦੀ ਆਖਰੀ ਤਰੀਕ ਨੂੰ ਵਧਾ ਕੇ 15 ਜਨਵਰੀ 2021 ਤੱਕ ਦਿੱਤਾ ਗਿਆ ਹੈ ਤਾਂ ਜੋ ਬਾਕੀ ਦੇ ਬਚੇ ਹੋਏ ਡਰਾਈਵਿੰਗ ਲਾਇਸੈਂਸ ਧਾਰਕ ਡਿਜੀਟਲ ਮਾਧਿਅਮ ਦੇ ਨਾਲ ਜੁੜ ਕੇ ਅੱਪਗ੍ਰੇਡ ਹੋ ਸਕਣ।

ਇਸ ਸਬੰਧੀ ਬਿਹਤਰ ਜਾਣਕਾਰੀ ਦਿੰਦੇ ਹੋਏ ਸੂਬੇ ਦੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਆਖਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਸੂਬਾ ਵਾਸੀਆਂ ਲਈ ਪੁਰਾਣੇ ਤਰੀਕੇ ਨਾਲ ਹੱਥ ਲਿਖਤ ਬਣਾਏ ਗਏ ਡਰਾਇਵਿੰਗ ਲਾਇਸੈਂਸਾਂ ਨੂੰ ਡਿਜੀਟਲ ਡਰਾਈਵਿੰਗ ਲਾਇਸੈਂਸ ਵਿੱਚ ਅਪਗ੍ਰੇਡ ਕਰਨ ਦੇ ਲਈ ਬੀਤੇ ਨਵੰਬਰ ਮਹੀਨੇ ਵਿੱਚ ਕੀਤੀ ਗਈ। ਡਰਾਈਵਿੰਗ ਲਾਇਸੈਂਸ ਧਾਰਕ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਡਿਜੀਟਲ ਅਪਗ੍ਰੇਡ ਕਰਨ ਲਈ ਸਰਕਾਰੀ ਵੈੱਬਸਾਈਟ www.punjabtransport.org ਜਾਂ ਫਿਰ www.sarathi.parivahan.org.in ਉਪਰ ਜਾ ਕੇ ਅਪਲਾਈ ਕਰ ਸਕਦੇ ਹਨ।

ਅਪਲਾਈ ਕਰਨ ਤੋਂ ਬਾਅਦ ਬਿਨੇਕਾਰ ਆਪਣੇ ਡਿਜੀਟਲ ਲਾਇਸੈਂਸ ਨੂੰ mPrivahan ਜਾਂ DigiLocker ਐਪਲੀਕੇਸ਼ਨ ਦੇ ਵਿੱਚ ਦੇਖ ਸਕਦੇ ਹਨ। ਟਰਾਂਸਪੋਰਟ ਮੰਤਰੀ ਨੇ ਆਖਿਆ ਇਹ ਡਿਜੀਟਲਾਈਜੇਸ਼ਨ ਦੇ ਨਾਲ ਜਾਅਲੀ ਡਰਾਇਵਿੰਗ ਲਾਇਸੈਂਸ ਨੂੰ ਖਤਮ ਕਰ ਅਤੇ ਸੁਰੱਖਿਆ ਡਰਾਈਵਿੰਗ ਅਤੇ ਸੜਕ ਸੁਰੱਖਿਆ ਸਬੰਧੀ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਸੇਵਾ ਹੁਣ ਹਰ ਇੱਕ ਇਨਸਾਨ ਦੇ ਲਈ ਆਨਲਾਈਨ ਮਾਧਿਅਮ ਜ਼ਰੀਏ ਪ੍ਰਦਾਨ ਕੀਤੀ ਗਈ ਹੈ। ਪਹਿਲਾਂ ਲਾਈਸੈਂਸ ਪ੍ਰਾਪਤ ਕਰਨ ਵਾਸਤੇ ਸਬੰਧਤ ਅਥਾਰਟੀ ਦਫਤਰ ਦੇ ਕਈ ਵਾਰ ਚੱਕਰ ਕੱਟਣੇ ਪੈਂਦੇ ਸੀ ਜਿਸ ਨਾਲ ਲੋਕਾਂ ਦੇ ਵਿੱਤੀ ਸ਼ੋਸ਼ਣ ਜ਼ਰੀਏ ਭ੍ਰਿਸ਼ਟਾਚਾਰ ਦਾ ਵਾਧਾ ਵੀ ਹੁੰਦਾ ਸੀ ਜਿਸ ਨੂੰ ਹੁਣ ਨੱਥ ਪੈ ਗਈ ਹੈ।