ਪੰਜਾਬ ਸਰਕਾਰ ਸੋਮਵਾਰ ਨੂੰ ਇਹਨਾਂ ਨਿੱਜੀ ਸਕੂਲਾਂ ਬਾਰੇ ਕਰਨ ਜਾ ਰਹੀ ਇਹ ਕੰਮ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ । ਮਾਨ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਲੈ ਕੇ ਐਲਾਨ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਹੁਣ ਪੰਜਾਬ ‘ਚ ਮਾਨ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੇ ਲਈ ਇਕ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ। ਦਰਅਸਲ ਮਾਨ ਸਰਕਾਰ ਨੇ ਨਿੱਜੀ ਸਕੂਲਾਂ ਦੀ ਫੀਸ ਢਾਂਚੇ ਦੀ ਪਡ਼ਤਾਲ ਕਰਨ ਲਈ ਜੋ ਟੀਮਾਂ ਬਣਾਈਆਂ ਸੀ ਉਹ ਟੀਮਾਂ ਹੁਣ ਅੱਜ ਯਾਨੀ ਸ਼ਨੀਵਾਰ ਤੋਂ ਕੰਮ ਸ਼ੁਰੂ ਨਹੀਂ ਕਰ ਸਕਣਗੀਆਂ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਹੈ ਤੇ ਅਗਲਾ ਦਿਨ ਐਤਵਾਰ ਹੋਣ ਕਰ ਕੇ ਜਾਂਚ ਪਡ਼ਤਾਲ ਕਰਨ ਦਾ ਕੰਮ ਦੋ ਦਿਨ ਅੱਗੇ ਪੈ ਗਿਆ ਹੈ । ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਸ ਨੂੰ ਲੈ ਕੇ ਹੁਣ ਕਹਿਣਾ ਹੈ ਕਿ ਟੀਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਅਾਂ ਗੲੀਅਾਂ ਹਨ । ਹੁਣ ਸੋਮਵਾਰ ਤੋਂ ਇਹ ਕੰਮ ਆਰੰਭ ਹੋਵੇਗਾ । ਬੇਸ਼ੱਕ ਹੁਣ ਪੰਜਾਬ ਦੇ ਵਿੱਚ ਇਸ ਕੰਮ ਨੂੰ ਪਾਰਦਰਸ਼ਤਾ ਤੋਂ ਜਲਦੀ ਤੇ ਜਲਦੀ ਨਿਬੇਡ਼ਨ ਦੀ ਤਾਕ ’ਚ ਹੈ, ਪਰ ਜੇਕਰ ਵਾਕੱਈ ਇਹ ਕੰਮ ਤੇਜ਼ੀ ਨਾਲ ਕਰਨਾ ਸੀ ਤਾਂ ਸ਼ਨਿੱਚਰਵਾਰ ਨੂੰ ਵੀ ਪਡ਼ਤਾਲੀਆ ਟੀਮਾਂ ਨੂੰ ਜਾਂਚ ਦੇ ਹੁਕਮ ਦੇਕੇ ਨਿੱਜੀ ਸਕੂਲਾਂ ਨੂੰ ਖੁਲ੍ਹੇ ਰਹਿਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਸਨ।

ਇਸ ਤੋਂ ਇਲਾਵਾ ਦੂਜਾ ਪਹਿਲੂ ਇਹ ਵੀ ਹੈ ਕਿ ਨਿਜੀ ਸਕੂਲਾਂ ਦੇ ਵਿੱਚ ਇਸ ਸਮੇਂ ਫੀਸ ਪ੍ਰਣਾਲੀ ਸਮੇਤ ਹੋਰਾਂ ਪਹਿਲੂਆਂ ਦੀ ਜਾਂਚ ਕਰ ਕੇ ਹਫਤੇ ਚ ਰਿਪੋਰਟ ਸੌਂਪਣ ਦੇ ਹੁਕਮ ਵੀ ਦਿੱਤੇ ਗਏ ਹਨ ਕਿਉਂਕਿ ਪੱਤਰ ਸੱਤ ਅਪ੍ਰੈਲ ਨੂੰ ਜਾਰੀ ਹੋਇਆ ਹੈ ਚੌਦਾਂ ਜਾਂ ਪੰਦਰਾਂ ਅਪ੍ਰੈਲ ਤੱਕ ਰਿਪੋਰਟਾਂ ਕਿੱਦਾਂ ਸ਼ਮ੍ਹਾਂ ਹੋਣਗੀਆਂ ।

ਜ਼ਿਕਰਯੋਗ ਹੈ ਕਿ ਮਾਨ ਸਰਕਾਰ ਇਸ ਸਮੇਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਤੇ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਅਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਮਾਨ ਸਰਕਾਰ ਦੇ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਜਿੱਥੇ ਕੁਝ ਦਿਨ ਪਹਿਲਾਂ ਹੀ ਵੱਡਾ ਫੈਸਲਾ ਲਿਆ ਗਿਆ ਸੀ ਤੇ ਇਸੇ ਵਿਚਕਾਰ ਹੁਣ ਨਿੱਜੀ ਸਕੂਲਾਂ ਤੇ ਫੀਸ ਢਾਂਚੇ ਦੀ ਪੜਤਾਲ ਕਰਨ ਲਈ ਬਣਾਈ ਗਈ ਟੀਮ ਹੁਣ ਸੋਮਵਾਰ ਤੋਂ ਆਪਣਾ ਕਾਰਜ ਸ਼ੁਰੂ ਕਰੇਗੀ ।